ਹੁਵਾਵੇ ਪੀ8 ਲਾਈਟ (2017) ਲਾਂਚ, ਜਾਣੋ ਕੀਮਤ ਤੇ ਫੀਚਰਜ਼
Friday, Jan 13, 2017 - 12:50 PM (IST)
ਜਲੰਧਰ- ਹੁਵਾਵੇ ਟਰਮਿਨਲ ਨੇ ਪੀ ਸੀਰੀਜ਼ ''ਚ ਆਪਣਾ ਨਵਾਂ ਸਮਾਰਟਫੋਨ ਪੀ8 ਲਾਈਟ (2017) ਲਾਂਚ ਕਰ ਦਿੱਤਾ ਹੈ। ਹੁਵਾਵੇ ਪੀ8 ਲਾਈਟ ਦੀ ਕੀਮਤ 239 ਡਾਲਰ (ਕਰੀਬ 16,000 ਰੁਪਏ) ਹੈ। ਇਹ ਸਮਾਰਟਫੋਨ ਵੱਖ-ਵੱਖ ਯੂਰਪੀ ਬਾਜ਼ਾਰਾਂ ''ਚ ਜਨਵਰੀ ਦੇ ਅੰਤ ਤੋਂ ਉਪਲੱਬਧ ਹੋਵੇਗਾ। ਇਹ ਹੈਂਡਸੈੱਟ ਕਾਲੇ, ਚਿੱਟੇ ਅਤੇ ਗੋਲਡਨ ਰੰਗ ''ਚ ਮਿਲੇਗਾ।
ਪੀ8 ਲਾਈਟ (2017) ''ਚ 5.2-ਇੰਚ ਦੀ (1920x1080 ਪਿਕਸਲ) ਰੈਜ਼ੋਲਿਊਸ਼ਨ ਦੀ ਫੁੱਲ-ਐੱਚ.ਡੀ. ਡਿਸਪਲੇ ਦਿੱਤੀ ਗਈ ਹੈ। ਇਸ ਫੋਨ ''ਚ ਕੰਪਨੀ ਦਾ ਲੇਟੈਸਟ ਮਿਡ-ਰੇਂਜ ਕਿਰੀਨ 655 ਚਿੱਪਸੈੱਟ ਹੈ ਅਤੇ ਗ੍ਰਾਫਿੱਕਸ ਲਈ ਮਾਲੀ-ਟੀ830ਐੱਮ.ਪੀ.2 ਜੀ.ਪੀ.ਯੂ. ਇਸ ਫੋਨ ''ਚ 3ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਸਟੋਰੇਜ ਹੈ।
ਹੁਵਾਵੇ ਪੀ8 ਲਾਈਟ (2017) ''ਚ ਅਪਰਚਰ ਐੱਫ/2.0 ਅਪਰਚਰ ਦੇ ਨਾਲ 12 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਲੱਗਾ ਹੈ। ਇਸ ਫੋਨ ''ਚ ਪੀ9 ਲਾਈਟ ਦੀ ਤਰ੍ਹੰ ਹੀ 3000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਪੀ8 ਲਾਈਟ (2017) ਸਮਾਰਟਫੋਨ ਐਂਡਰਾਇਡ 7.0 ਨੂਗਾ ''ਤੇ ਚੱਲਦਾ ਹੈ।
ਕੁਨੈਕਟੀਵਿਟੀ ਲਈ ਫੋਨ ''ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.1, ਐੱਨ.ਐੱਫ.ਸੀ. ਅਤੇ ਮਾਈਕ੍ਰੋ ਯੂ.ਐੱਸ.ਬੀ. 2.0 ਵਰਗੇ ਫੀਚਰ ਦਿੱਤੇ ਗਏ ਹਨ।
