Google Maps ਬਣਿਆ ਹੋਰ ਵੀ ਸਮਾਰਟ! ਭਾਰਤ ''ਚ ਲਾਂਚ ਹੋਏ ਟ੍ਰੈਫਿਕ ਤੇ ਸੇਫਟੀ ਨਾਲ ਜੁੜੇ ਨਵੇਂ ਫੀਚਰਜ਼

Saturday, Nov 08, 2025 - 04:52 PM (IST)

Google Maps ਬਣਿਆ ਹੋਰ ਵੀ ਸਮਾਰਟ! ਭਾਰਤ ''ਚ ਲਾਂਚ ਹੋਏ ਟ੍ਰੈਫਿਕ ਤੇ ਸੇਫਟੀ ਨਾਲ ਜੁੜੇ ਨਵੇਂ ਫੀਚਰਜ਼

ਗੈਜੇਟ ਡੈਸਕ- ਭਾਰਤ ਵਰਗੇ ਵਿਸ਼ਾਲ ਅਤੇ ਵਿਭਿੰਨ ਦੇਸ਼ ਵਿੱਚ ਸੜਕਾਂ ਦੀ ਸਥਿਤੀ ਇੱਕ ਪਲ 'ਚ ਬਦਲ ਸਕਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਗੂਗਲ ਨੇ ਗੂਗਲ ਮੈਪਸ ਵਿੱਚ ਭਾਰਤ ਲਈ ਕਈ ਨਵੇਂ ਸੇਫਟੀ ਅਤੇ ਟ੍ਰੈਫਿਕ ਅਲਰਟ ਫੀਚਰਜ਼ ਪੇਸ਼ ਕੀਤੇ ਹਨ। ਗੂਗਲ ਆਪਣੇ ਏਆਈ ਅਤੇ ਸਥਾਨਕ ਭਾਈਵਾਲਾਂ ਦੀ ਵਰਤੋਂ ਭਾਰਤ ਵਿੱਚ ਰੋਜ਼ਾਨਾ ਲੱਖਾਂ ਅਪਡੇਟਸ ਕਰਨ ਲਈ ਕਰਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਪਭੋਗਤਾਵਾਂ ਨੂੰ ਸਭ ਤੋਂ ਸਹੀ ਅਤੇ ਨਵੀਨਤਮ ਜਾਣਕਾਰੀ ਮਿਲੇ।

ਕੰਪਨੀ ਨੇ ਦੇਸ਼ ਦੇ 18 ਸ਼ਹਿਰਾਂ ਦੀ ਟ੍ਰੈਫਿਕ ਪੁਲਸ ਦੇ ਨਾਲ ਸਾਂਝੇਦਾਰੀ ਕੀਤੀ ਹੈ, ਜਿਸ ਨਾਲ ਸੜਕ ਬੰਦ ਹੋਣ ਜਾਂ ਕਿਸੇ ਹੋਰ ਰੁਕਾਵਟ ਦੀ ਜਾਣਕਾਰੀ ਤੁਰੰਤ ਮਿਲ ਜਾਂਦੀ ਹੈ। ਭਾਰਤ ਦੇ ਯੂਜ਼ਰਜ਼ ਹਰ ਦਿਨ ਲਗਭਗ 1.5 ਲੱਖ ਰੀਅਰ ਟਾਈਮ ਡਿਸਰਪਸ਼ਨ ਰਿਪੋਰਟ ਕਰਦੇ ਹਨ। ਗੂਗਲ ਨੇ ਆਪਣੇ ਗੂਗਲ ਮੈਪਸ 'ਤੇ ਭਾਰਤੀ ਯੂਜ਼ਰਜ਼ ਲਈ ਤਿੰਨ ਨਵੇਂ ਫੀਚਰਜ਼ ਪੇਸ਼ ਕੀਤੇ ਹਨ। ਆਓ ਤਿੰਨੋਂ ਫੀਚਰਜ਼ ਬਾਰੇ ਵਿਸਤਾਰ ਨਾਲ ਸਮਝਦੇ ਹਾਂ....

ਟ੍ਰੈਫਿਕ ਲਈ ਮਿਲੇਗਾ ਪ੍ਰੋਐਕਟਿਵ ਅਲਰਟ

ਹੁਣ Google Maps “Proactive Traffic Alerts” ਫੀਚਰ ਲੈ ਕੇ ਆਇਆ ਹੈ। ਇਹ ਫੀਚਰ ਯੂਜ਼ਰਜ਼ ਨੂੰ ਪਹਿਲਾਂ ਤੋਂ ਚਿਤਾਵਨੀ ਦੇਵੇਗਾ ਜੇਕਰ ਅੱਗੇ ਟ੍ਰੈਫਿਕ ਜਾਮ ਜਾਂ ਕੋਈ ਵੱਡੀ ਦੇਰੀ ਹੈ। ਇਸ ਨਾਲ ਯੂਜ਼ਰ ਨੂੰ ਪਤਾ ਚੱਲੇਗਾ ਕਿ ਦੇਰੀ ਕਿੰਨੀ ਹੈ ਅਤੇ ਉਨ੍ਹਾਂ ਦੇ ETA (Estimated Time of Arrival) 'ਤੇ ਕਿੰਨਾ ਅਸਰ ਪਵੇਗਾ। ਇਹ ਫੀਚਰ ਫਿਲਹਾਲ ਦਿੱਲੀ, ਮੁੰਬਈ ਅਤੇ ਬੈਂਗਲੁਰੂ ਦੇ ਹਾਈਵੇਅ ਅਤੇ ਮੁੱਖ ਸੜਕਾਂ 'ਤੇ ਐਂਡਰਾਇਡ ਲਈ ਸ਼ੁਰੂ ਕੀਤਾ ਜਾ ਰਿਹਾ ਹੈ। 

ਦੁਰਘਟਨਾ ਸੰਭਾਵਿਤ ਇਲਾਕਿਆਂ ਲਈ ਵੀ ਅਲਰਟ

ਇਸਤੋਂ ਇਲਾਵਾ, Google Maps 'ਚ ਹੁਣ Accident-Prone Area Alerts ਨਾਂ ਦਾ ਇਕ ਨਵਾਂ ਫੀਚਰ ਵੀ ਸ਼ੁਰੂ ਕੀਤਾ ਗਿਆ ਹੈ। ਇਹ ਫੀਚਰ ਤੁਹਾਨੂੰ ਵਿਜ਼ੁਅਲ ਅਤੇ ਵੌਇਸ ਅਲਰਟ ਰਾਹੀਂ ਚਿਤਾਵਨੀ ਦੇਵੇਗਾ ਜਦੋਂ ਤੁਸੀਂ ਅਜਿਹੇ ਇਲਾਕੇ ਨੇੜੇ ਪਹੁੰਚੋਗੇ ਜਿੱਥੇ ਹਾਦਸੇ ਜ਼ਿਆਦਾ ਹੁੰਦੇ ਹਨ। ਇਸਦੀ ਸ਼ੁਰੂਆਤ ਗੁਰੂਗ੍ਰਾਮ, ਸਾਈਬਰਾਬਾਦ, ਚੰਡੀਗੜ੍ਹ ਅਤੇ ਫਰੀਦਾਬਾਦ ਤੋਂ ਕੀਤੀ ਗਈ ਹੈ। 

ਰੀਅਲ ਟਾਈਮ 'ਚ ਦਿਸੇਗੀ ਸਪੀਡ ਲਿਮਟ

ਕਈ ਰਸਤਿਆਂ ਅਤੇ ਮੁੱਖ ਸੜਕਾਂ 'ਤੇ ਸਪੀਡ ਲਿਮਟ ਤਾਂ ਤੈਅ ਹੁੰਦੀ ਹੈ ਪਰ ਸੜਕਾਂ 'ਤੇ ਸਾਈਨ ਬੋਰਡ ਨਾ ਹੋਣ ਕਾਰਨ ਲੋਕਾਂ ਨੂੰ ਅਸਲ ਸਪੀਡ ਲਿਮਟ ਦਾ ਪਤਾ ਨਹੀਂ ਚਲਦਾ। ਇਸੇ ਕਾਰਨ ਵੀ ਅਣਜਾਣੇ 'ਚ ਓਵਰਸਪੀਡਿੰਗ ਕਾਰਨ ਲੋਕਾਂ ਦੇ ਚਲਾਨ ਕੱਟੇ ਜਾਂਦੇ ਹਨ। ਹੁਣ ਗੂਗਲ ਨੇ ਇਸ ਸਮੱਸਿਆ ਨੂੰ ਵੀ ਹੱਲ ਕਰ ਦਿੱਤਾ ਹੈ। ਹੁਣ ਗੂਗਲ ਮੈਪਸ ਦੇ ਨੈਵੀਗੇਸ਼ਨ ਸਕਰੀਨ 'ਤੇ ਸੜਕ ਦੀ ਤੈਅ ਸਪੀਡ ਲਿਮਟ ਵੀ ਦਿਸੇਗੀ। ਇਹ ਫੀਚਰ ਫਿਲਹਾਲ 9 ਭਾਰਤੀ ਸ਼ਹਿਰਾਂ- ਫਰੀਦਾਬਾਦ, ਗਾਜ਼ੀਆਬਾਦ, ਗੁਰੂਗ੍ਰਾਮ, ਜੈਪੁਰ, ਕੋਲਕਾਤਾ, ਲਖਨਊ, ਮੁੰਬਈ ਅਤੇ ਨੋਇਡਾ 'ਚ ਲਾਗੂ ਕੀਤਾ ਜਾ ਰਿਹਾ ਹੈ। 


author

Rakesh

Content Editor

Related News