Airtel ਤੇ Vi ਯੂਜ਼ਰਸ ਨੂੰ ਵੱਡਾ ਝਟਕਾ ! ਮਹਿੰਗੇ ਹੋ ਗਏ ਰੀਚਾਰਜ ਪਲਾਨ, ਜੇਬਾਂ ''ਤੇ ਵਧੇਗਾ ''ਬੋਝ''

Monday, Nov 10, 2025 - 10:19 AM (IST)

Airtel ਤੇ Vi ਯੂਜ਼ਰਸ ਨੂੰ ਵੱਡਾ ਝਟਕਾ ! ਮਹਿੰਗੇ ਹੋ ਗਏ ਰੀਚਾਰਜ ਪਲਾਨ, ਜੇਬਾਂ ''ਤੇ ਵਧੇਗਾ ''ਬੋਝ''

ਗੈਜੇਟ ਡੈਸਕ- ਭਾਰਤੀ ਏਅਰਟੈੱਲ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਟਰੂਲੀ ਅਨਲਿਮਟਿਡ ਪਲਾਨਾਂ 'ਚ ਵੱਡਾ ਬਦਲਾਅ ਕੀਤਾ ਹੈ। ਪਹਿਲਾਂ ਕੰਪਨੀ ਦਾ ਸਭ ਤੋਂ ਸਸਤਾ ਪਲਾਨ 189 ਰੁਪਏ ਦਾ ਹੁੰਦਾ ਸੀ ਪਰ 2025 ਦੇ ਟੈਰਿਫ਼ ਹਾਈਕ ਦੇ ਬਾਅਦ ਹੁਣ ਇਹ ਪਲਾਨ ਬੰਦ ਕਰ ਦਿੱਤਾ ਗਿਆ ਹੈ। ਏਅਰਟੈੱਲ ਦੇ ਨਵੇਂ ਰੇਟ ਅਨੁਸਾਰ ਹੁਣ ਸਭ ਤੋਂ ਸਸਤਾ ਪਲਾਨ 199 ਰੁਪਏ ਤੋਂ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ

ਏਅਰਟੈੱਲ ਦਾ ਨਵਾਂ 199 ਰੁਪਏ ਵਾਲਾ ਪਲਾਨ

  • ਇਹ ਪਲਾਨ 28 ਦਿਨਾਂ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ। ਇਸ 'ਚ ਮਿਲਦਾ ਹੈ:
  • ਅਨਲਿਮਟਿਡ ਵੌਇਸ ਕਾਲਿੰਗ
  • ਹਰ ਰੋਜ਼ 100 SMS
  • ਕੁੱਲ 2GB ਡਾਟਾ (ਡਾਟਾ ਖਤਮ ਹੋਣ ’ਤੇ 1MB ਦਾ 50 ਪੈਸੇ ਚਾਰਜ)
  • ਫ੍ਰੀ Hello Tunes (ਹਰ 30 ਦਿਨ ਬਾਅਦ ਇਕ ਨਵਾਂ ਗੀਤ ਸੈਟ ਕੀਤਾ ਜਾ ਸਕਦਾ ਹੈ)
  • 12 ਮਹੀਨੇ ਦਾ Perplexity Pro AI ਸਬਸਕ੍ਰਿਪਸ਼ਨ, ਜਿਸਦੀ ਕੀਮਤ 17,000 ਰੁਪਏ ਹੈ।
  • ਅਗਲਾ ਪਲਾਨ 219 ਰੁਪਏ ਦਾ ਹੈ, ਜਿਸ ਵਿੱਚ ਥੋੜ੍ਹਾ ਵੱਧ ਡਾਟਾ ਤੇ ਸਮਾਨ ਬੇਨੀਫਿਟ ਮਿਲਦੇ ਹਨ।

ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?

ਵੋਡਾਫੋਨ ਆਈਡੀਆ (Vi) ਨੇ ਵੀ ਕੀਤੀ ਕੀਮਤ ਵਾਧਾ

  • Vi ਨੇ ਵੀ 2025 'ਚ ਆਪਣੇ ਪ੍ਰੀਪੇਡ ਪਲਾਨਾਂ ਦੀ ਕੀਮਤ ਵਧਾ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਮੌਜੂਦਾ ਰੇਟਾਂ 'ਤੇ ਸਰਵਿਸ ਚਲਾਉਣਾ ਮੁਸ਼ਕਲ ਸੀ।
  • ਪਹਿਲਾਂ 1 ਸਾਲ ਦੀ ਵੈਲੀਡਿਟੀ ਵਾਲਾ ਪਲਾਨ 1,999 ਰੁਪਏ ਦਾ ਸੀ, ਜੋ ਹੁਣ 2,249 ਰੁਪਏ ਦਾ ਹੋ ਗਿਆ ਹੈ।
  • ਨਵੇਂ ਪਲਾਨ 'ਚ ਮਿਲਦਾ ਹੈ:
  • 365 ਦਿਨਾਂ ਦੀ ਵੈਲੀਡਿਟੀ
  • ਅਨਲਿਮਟਿਡ ਕਾਲਿੰਗ
  • 3,600 SMS
  • ਹੁਣ 30GB ਜਾਂ 40GB ਡਾਟਾ (ਪਹਿਲਾਂ ਦੇ ਮੁਕਾਬਲੇ 6GB ਜਾਂ 4GB ਵੱਧ)
  • ਡਾਟਾ ਖਤਮ ਹੋਣ 'ਤੇ 50 ਪੈਸੇ ਪ੍ਰਤੀ MB ਦਾ ਚਾਰਜ
  • ਪਹਿਲਾਂ ਰੋਜ਼ਾਨਾ ਖਰਚ ਲਗਭਗ 5.40 ਰੁਪਏ ਸੀ, ਹੁਣ ਇਹ ਵੱਧ ਕੇ ਕਰੀਬ 6.16 ਰੁਪਏ ਪ੍ਰਤੀ ਦਿਨ ਹੋ ਗਿਆ ਹੈ।

ਇਹ ਵੀ ਪੜ੍ਹੋ : ਕੀ ਘਰ 'ਚ ਰੱਖ ਸਕਦੇ ਹਾਂ ਇਕ ਤੋਂ ਜ਼ਿਆਦਾ ਲੱਡੂ ਗੋਪਾਲ?

ਸਭ ਤੋਂ ਸਸਤਾ ਪਲਾਨ ਕੀਤਾ ਬੰਦ

ਏਅਰਟੈਲ ਨੇ ਜਿੱਥੇ ਆਪਣਾ ਸਭ ਤੋਂ ਸਸਤਾ ਪਲਾਨ ਬੰਦ ਕਰਕੇ 199 ਰੁਪਏ ਤੋਂ ਸ਼ੁਰੂਆਤ ਕੀਤੀ ਹੈ, ਉੱਥੇ Vi ਨੇ ਆਪਣੇ ਸਾਲਾਨਾ ਪਲਾਨ ਦੀ ਕੀਮਤ 250 ਰੁਪਏ ਵਧਾ ਦਿੱਤੀ ਹੈ। ਹਾਲਾਂਕਿ ਦੋਵੇਂ ਕੰਪਨੀਆਂ ਵੱਲੋਂ ਕੁਝ ਐਕਸਟਰਾ ਬੇਨੀਫਿਟਸ ਵੀ ਜੋੜੇ ਗਏ ਹਨ। ਟੈਲੀਕਾਮ ਕੰਪਨੀਆਂ ਦਾ ਕਹਿਣਾ ਹੈ ਕਿ ਇਹ ਵਾਧਾ ਸਰਵਿਸ ਦੀ ਗੁਣਵੱਤਾ ਸੁਧਾਰਨ ਲਈ ਜ਼ਰੂਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News