6720mAh ਦੀ ਤਗੜੀ ਬੈਟਰੀ! 4000 ਰੁਪਏ ਸਸਤਾ ਮਿਲ ਰਿਹੈ Motorola ਦਾ ਇਹ ਧਾਕੜ ਫ਼ੋਨ
Friday, Nov 07, 2025 - 03:50 PM (IST)
ਗੈਜੇਟ ਡੈਸਕ- Motorola ਨੇ ਆਪਣੇ ਨਵੇਂ Moto G86 Power 5G ਸਮਾਰਟਫੋਨ ਦੀ ਕੀਮਤ 'ਚ ਵੱਡੀ ਕਟੌਤੀ ਕਰ ਦਿੱਤੀ ਹੈ। ਇਸ ਫੋਨ ਨੂੰ ਇਸ ਸਾਲ 19,999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ, ਪਰ ਹੁਣ ਇਸ ’ਤੇ 4,000 ਰੁਪਏ ਤੱਕ ਦਾ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਹੁਣ ਇਹ ਫੋਨ ਫਲਿੱਪਕਾਰਟ ’ਤੇ ਸਿਰਫ਼ 15,999 ਰੁਪਏ 'ਚ ਉਪਲਬਧ ਹੈ। ਖਰੀਦਦਾਰਾਂ ਨੂੰ ਇਸ ’ਤੇ ਬੈਂਕ ਆਫਰ ਅਤੇ ਐਕਸਚੇਂਜ ਬੋਨਸ ਦਾ ਵੀ ਫਾਇਦਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ : 16 ਨਵੰਬਰ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
ਫੋਨ ਦੇ ਮੁੱਖ ਫੀਚਰ
ਡਿਸਪਲੇਅ:
Moto G86 Power 5G 'ਚ 6.7 ਇੰਚ ਦਾ 1.5K pOLED ਫਲੈਟ ਡਿਸਪਲੇਅ ਦਿੱਤਾ ਗਿਆ ਹੈ ਜੋ 120Hz ਰਿਫ੍ਰੈਸ਼ ਰੇਟ ਅਤੇ 4500 ਨਿਟਸ ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦਾ ਹੈ। ਇਸ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ ਗੋਰਿਲਾ ਗਲਾਸ 7i ਪ੍ਰੋਟੈਕਸ਼ਨ ਵੀ ਹੈ। ਫੋਨ ਨੂੰ ਮਿਲਟਰੀ ਗ੍ਰੇਡ ਡਿਜ਼ਾਈਨ ਪ੍ਰੋਟੈਕਸ਼ਨ ਨਾਲ ਤਿਆਰ ਕੀਤਾ ਗਿਆ ਹੈ।
ਪਰਫਾਰਮੈਂਸ:
ਫੋਨ 'ਚ MediaTek Dimensity 7400 ਪ੍ਰੋਸੈਸਰ ਹੈ, ਜਿਸ ਨਾਲ 8GB ਰੈਮ ਅਤੇ 128GB ਇੰਟਰਨਲ ਸਟੋਰੇਜ ਮਿਲਦੀ ਹੈ। ਇਹ Android 15 ਤੇ ਆਧਾਰਿਤ Hello UI ‘ਤੇ ਚੱਲਦਾ ਹੈ।
ਬੈਟਰੀ ਅਤੇ ਚਾਰਜਿੰਗ:
ਫੋਨ 'ਚ 6720mAh ਦੀ ਤਗੜੀ ਬੈਟਰੀ ਦਿੱਤੀ ਗਈ ਹੈ, ਜੋ 33W USB Type-C ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਨਾਲ ਹੀ ਇਸ ਨੂੰ IP52 ਵਾਟਰ ਰੈਜ਼ਿਸਟੈਂਟ ਰੇਟਿੰਗ ਮਿਲੀ ਹੈ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਕੈਮਰਾ:
ਫੋਨ ਦੇ ਬੈਕ 'ਚ ਡੁਅਲ ਕੈਮਰਾ ਸੈਟਅਪ ਹੈ — ਜਿਸ 'ਚ 50MP ਦਾ ਮੇਨ ਅਤੇ 8MP ਦਾ ਸੈਕੰਡਰੀ ਕੈਮਰਾ ਮਿਲੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 32MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਡਿਜ਼ਾਈਨ ਤੇ ਹੋਰ ਫੀਚਰ:
ਫੋਨ ਦਾ ਵੀਗਨ ਲੈਦਰ ਬੈਕ ਡਿਜ਼ਾਈਨ ਇਸ ਨੂੰ ਪ੍ਰੀਮੀਅਮ ਲੁੱਕ ਦਿੰਦਾ ਹੈ। ਨਾਲ ਹੀ ਇਸ 'ਚ ਡੁਅਲ ਸਟੀਰੀਓ ਸਪੀਕਰ ਅਤੇ AI ਬੇਸਡ ਸਵਾਈਪ-ਟੂ-ਸ਼ੇਅਰ ਫੀਚਰ ਵਰਗੀਆਂ ਆਧੁਨਿਕ ਖੂਬੀਆਂ ਵੀ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
