20 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਬੈਸਟ ਗੇਮਿੰਗ ਸਮਾਰਟਫੋਨ, ਖ਼ਰੀਦਣ ਲਈ ਦੇਖੋ ਪੂਰੀ ਲਿਸਟ
Monday, Nov 10, 2025 - 06:06 PM (IST)
ਗੈਜੇਟ ਡੈਸਕ- ਭਾਰਤ ਵਿੱਚ ਗੇਮਿੰਗ ਫੋਨ ਪ੍ਰਸਿੱਧੀ ਪ੍ਰਾਪਤ ਕਰ ਰਹੇ ਹਨ। ਬੱਚੇ, ਖਾਸ ਕਰਕੇ ਸਕੂਲ ਅਤੇ ਕਾਲਜ ਦੇ ਬੱਚੇ, ਗੇਮਾਂ ਖੇਡਣਾ ਪਸੰਦ ਕਰਦੇ ਹਨ। ਅੱਜ ਦੀਆਂ ਗੇਮਾਂ ਉੱਚ-ਅੰਤ ਦੇ ਗ੍ਰਾਫਿਕਸ 'ਤੇ ਚੱਲਦੀਆਂ ਹਨ, ਜਿਸ ਲਈ ਇੱਕ ਚੰਗੇ ਪ੍ਰੋਸੈਸਰ ਅਤੇ ਡਿਸਪਲੇਅ ਦੀ ਲੋੜ ਹੁੰਦੀ ਹੈ। ਨਤੀਜੇ ਵਜੋਂ, ਜ਼ਿਆਦਾਤਰ ਫੋਨ ਚੰਗੇ ਪ੍ਰੋਸੈਸਰ ਅਤੇ ਡਿਸਪਲੇਅ ਦੇ ਨਾਲ ਆ ਰਹੇ ਹਨ। ਸੀਮਤ ਵਿਸ਼ੇਸ਼ਤਾਵਾਂ ਵਾਲਾ ਫੋਨ ਲੈਗ ਅਤੇ ਓਵਰਹੀਟਿੰਗ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਇੱਕ ਅਜਿਹਾ ਫੋਨ ਚੁਣਨ ਦੀ ਜ਼ਰੂਰਤ ਹੈ ਜੋ ਭਾਰੀ ਕੰਮਾਂ ਨੂੰ ਆਸਾਨੀ ਨਾਲ ਸੰਭਾਲ ਸਕੇ। ਇਨ੍ਹਾਂ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਤੁਹਾਡੇ ਲਈ ਪੰਜ ਸਮਾਰਟਫੋਨ ਲੈ ਕੇ ਆਏ ਹਾਂ ਜੋ ਤੁਹਾਨੂੰ ਰੋਜ਼ਾਨਾ ਕੰਮਾਂ ਨੂੰ ਸੰਭਾਲਦੇ ਹੋਏ ਭਾਰੀ ਗੇਮਾਂ ਖੇਡਣ ਦੀ ਆਗਿਆ ਦੇਣਗੇ। ਇਹ ਫੋਨ ਬਜਟ-ਅਨੁਕੂਲ ਵੀ ਹਨ, ਜਿਨ੍ਹਾਂ ਦੀਆਂ ਕੀਮਤਾਂ 20,000 ਰੁਪਏ ਤੋਂ ਘੱਟ ਤੋਂ ਸ਼ੁਰੂ ਹੁੰਦੀਆਂ ਹਨ।
ਇਹ ਵੀ ਪੜ੍ਹੋ- ਇੰਝ ਲੱਭੇਗਾ ਚੋਰੀ ਹੋਇਆ ਫੋਨ! ਕਰ ਲਓ ਬਸ ਛੋਟੀ ਜਿਹੀ ਸੈਟਿੰਗ
1. Realme P3 5G
ਸਭ ਤੋਂ ਪਹਿਲੇ ਨੰਬਰ 'ਤੇ ਹੈ ਰੀਅਲਮੀ ਦਾ P3 5G ਸਮਾਰਟਫੋਨ, ਜਿਸ ਵਿਚ ਸਨੈਪਡ੍ਰੈਗਨ 6 ਜੈਨ 4 (4 ਨੈਨੋਮੀਟਰ) ਪ੍ਰੋਸੈਸਰ ਮਿਲਦਾ ਹੈ। ਫੋਨ 'ਚ 2,000 ਨਿਟਸ ਦੀ ਪੀਕ ਬ੍ਰਾਈਟਨੈੱਸ ਦੇ ਨਾਲ 6.67 ਇੰਚ ਦੀ ਐਮੋਲੇਡ (FHD+) ਡਿਸਪਲੇਅ ਮਿਲਦੀ ਹੈ ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ 8 ਜੀ.ਬੀ. ਰੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਮਿਲਦੀ ਹੈ। ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 50 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਰੀਅਰ ਕੈਮਰਾ ਮਿਲਦਾ ਹੈ, ਨਾਲ ਹੀ ਫਰੰਟ 'ਚ 16 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ। ਫੋਨ 'ਚ 6,000 mAh ਦੀ ਬੈਟਰੀ ਮਿਲਦੀ ਹੈ ਜਿਸ ਵਿਚ 45 ਵਾਟ ਦੀ ਫਾਸਟ ਚਾਰਜਿੰਗ ਆਉਂਦੀ ਹੈ। ਫੋਨ 'ਚ IP69 ਵਾਟਰ ਅਤੇ ਡਸਟ ਪ੍ਰੋਟੈਕਸ਼ਨ ਦੇਖਣ ਨੂੰ ਮਿਲਦੀ ਹੈ।
ਇਹ ਵੀ ਪੜ੍ਹੋ- Google Pixel 10 ਹੋਇਆ ਸਸਤਾ! ਜਾਣੋ ਕਿੰਨੀ ਘਟੀ ਕੀਮਤ
2. Moto G86 Power 5G
ਦੂਜੇ ਨੰਬਰ 'ਤੇ ਮੋਟੋਰੋਲਾ ਦਾ Moto G86 Power ਹੈ ਜਿਸ ਵਿਚ ਮੀਡੀਆਟੈੱਕ ਡਾਈਮੈਂਸਿਟੀ 7300 ਪ੍ਰੋਸੈਸਰ ਮਿਲਦਾ ਹੈ। ਫੋਨ 'ਚ 8 ਜੀ.ਬੀ. ਰੈਮ+256 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਇਸ ਫੋਨ 'ਚ 6.7 ਇੰਚ ਦੀ ਐਮੋਲੇਡ ਡਿਸਪਲੇਅ ਮਿਲਦੀ ਹੈ ਜੋ 120Hz ਰਿਫ੍ਰੈਸ਼ ਰੇਟ ਨਾਲ ਆਉਂਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ 50 ਮੈਗਾਪਿਕਸਲ + 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦੇਖਣ ਨੂੰ ਮਿਲਦੀ ਹੈ। ਇਸ ਫੋਨ 'ਚ 6,720 mAh ਦੀ ਬੈਟਰੀ ਮਿਲਦੀ ਹੈ।
3. Infinix Note 50s 5G+
ਤੀਜੇ ਨੰਬਰ 'ਤੇ Infinix Note 50s 5G+ ਆਉਂਦਾ ਹੈ ਜੋ ਮੀਡੀਆਟੈੱਕ ਡਾਈਮੈਂਸਿਟੀ 7300 ਅਲਟੀਮੇਟ ਪ੍ਰੋਸੈਸਰ ਨਾਲ ਮਿਲੇਗਾ। ਫੋਨ 'ਚ 6.78 ਇੰਚ ਦੀ ਐਮੋਲੇਡ (FHD+) ਡਿਸਪਲੇਅ ਮਿਲਦੀ ਹੈ ਜੋ 144 Hz ਕਰਵਡ ਡਿਸਪਲੇਅ ਨਾਲ ਆਉਂਦਾ ਹੈ। ਫੋਨ 'ਚ 6 GB/8 GB ਰੈਮ ਅਤੇ 128/256 GB ਦੀ ਸਟੋਰੇਜ ਦੇਖਣ ਨੂੰ ਮਿਲਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ 64 ਮੈਗਾਪਿਕਸਲ + 2 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 13 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਇਹ ਫੋਨ 5,500 mAh ਬੈਟਰੀ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ- ਬਿਨਾਂ ਨੰਬਰ ਦੇ ਹੋਵੇਗੀ WhatsApp ਕਾਲ! ਜਲਦ ਆ ਰਿਹੈ ਧਾਂਸੂ ਫੀਚਰ
4. iQOO Z10x 5G
ਚੌਥੇ ਨੰਬਰ 'ਤੇ iQOO Z10 x 5G ਹੈ ਜਿਸ ਵਿਚ ਮੀਡੀਆਟੈੱਕ ਡਾਈਮੈਂਸਿਟੀ 7300 ਪ੍ਰੋਸੈਸਰ ਮਿਲਦੀ ਹੈ। ਇਸ ਫੋਨ 'ਚ 6.72 ਇੰਚ ਦੀ FHD+ (1080×2408) ਡਿਸਪਲੇਅ ਮਿਲਦੀ ਹੈ ਜੋ 120Hz ਰਿਫ੍ਰੈਸ਼ ਰੇਟ ਨਾਲ ਆਉਂਦੀ ਹੈ। ਫੋਨ 'ਚ 6 GB/8 GB ਰੈਮ ਅਤੇ 128/256 GB ਸਟੋਰੇਜ ਮਿਲ ਜਾਂਦੀ ਹੈ। ਫੋਨ 'ਚ 50 ਮੈਗਾਪਿਕਸਲ + 2 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦੇਖਣ ਨੂੰ ਮਿਲਦਾ ਹੈ। ਇਹ ਫੋਨ 6,500 mAh ਦੀ ਬੈਟਰੀ ਨਾਲ ਆਉਂਦਾ ਹੈ।
5. Tecno Pova Curve 5G
ਪੰਜਵੇਂ ਨੰਬਰ 'ਤੇ Tecno Pova Curve 5G ਹੈ ਜਿਸ ਵਿਚ ਮੀਡੀਆਟੈੱਕ ਡਾਈਮੈਂਸਿਟੀ 7200 ਅਲਟੀਮੇਟ (4 ਨੈਨੋਮੀਟਰ) ਪ੍ਰੋਸੈਸਰ ਮਿਲਦਾ ਹੈ। ਇਹ ਫੋਨ 6.78 ਇੰਚ ਐਮੋਲੇਡ ਕਰਵਡ 144 Hz ਡਿਸਪਲੇਅ ਨਾਲ ਆਉਂਦਾਹੈ। ਫੋਨ 'ਚ 6 GB/8 GB ਰੈਮ ਅਤੇ 128 GB ਦੀ ਸਟੋਰੇਜ ਦੇਖਣ ਨੂੰ ਮਿਲਦੀ ਹੈ। ਫੋਟੋਗ੍ਰਾਫੀ ਲਈ ਫੋਨ 'ਚ 64 ਮੈਗਾਪਿਕਸਲ (IMX682) ਦਾ ਰੀਅਰ ਕੈਮਰਾ ਅਤੇ 13 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। ਫੋਨ 'ਚ 5,500 mAh ਦੀ ਬੈਟਰੀ ਮਿਲਦੀ ਹੈ।
ਇਹ ਵੀ ਪੜ੍ਹੋ- ਦੋ ਟ੍ਰੇਨਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, ਕਈ ਲੋਕਾਂ ਦੀ ਮੌਤ
