Hero ਨੇ ਲਾਂਚ ਕੀਤਾ ਨਵਾਂ ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ ਤੇ ਖ਼ਾਸੀਅਤ

Monday, Nov 10, 2025 - 03:57 PM (IST)

Hero ਨੇ ਲਾਂਚ ਕੀਤਾ ਨਵਾਂ ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ ਤੇ ਖ਼ਾਸੀਅਤ

ਗੈਜੇਟ ਡੈਸਕ- ਦੇਸ਼ ਦੀ ਸਭ ਤੋਂ ਵੱਡੀ ਟੂ-ਵੀਲਰ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ (Hero MotoCorp) ਨੇ ਆਪਣੇ ਇਲੈਕਟ੍ਰਿਕ ਵਾਹਨਾਂ ਦੇ ਪੋਰਟਫੋਲਿਓ ਨੂੰ ਹੋਰ ਵਧਾਉਂਦਿਆਂ VIDA Evooter VX2 ਦਾ ਨਵਾਂ ਵੈਰੀਐਂਟ VX2 Go ਭਾਰਤੀ ਮਾਰਕੀਟ 'ਚ ਲਾਂਚ ਕੀਤਾ ਹੈ। ਇਸ ਨਵੇਂ ਮਾਡਲ ਨੂੰ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਲਾਂਚ ਕੀਤਾ। ਇਹ ਸਰਕਾਰ ਦੇ “ਗ੍ਰੀਨ ਮੋਬੀਲਿਟੀ ਮਿਸ਼ਨ” ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ

3.4 kWh ਦੀ ਤਾਕਤਵਰ ਬੈਟਰੀ, 100 ਕਿਲੋਮੀਟਰ ਤੱਕ ਰੇਂਜ

ਨਵਾਂ VX2 Go Dual Removable Battery System ਨਾਲ ਆਉਂਦਾ ਹੈ, ਜਿਸ ਦੀ ਸਮਰੱਥਾ 3.4 kWh ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਕੂਟਰ ਇਕ ਵਾਰ ਪੂਰੀ ਚਾਰਜਿੰਗ ‘ਤੇ 100 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰਦਾ ਹੈ। ਇਸ ਦਾ ਇਲੈਕਟ੍ਰਿਕ ਮੋਟਰ 6 kW ਦੀ ਪੀਕ ਪਾਵਰ ਅਤੇ 26 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੀ ਟਾਪ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਹੈ। ਸਕੂਟਰ ਵਿੱਚ ਇਕੋ (Eco) ਅਤੇ ਰਾਈਡ (Ride) ਦੋ ਰਾਈਡਿੰਗ ਮੋਡ ਦਿੱਤੇ ਗਏ ਹਨ, ਜਿਨ੍ਹਾਂ ਨਾਲ ਚਾਲਕ ਆਪਣੀ ਲੋੜ ਅਨੁਸਾਰ ਪਰਫਾਰਮੈਂਸ ਚੁਣ ਸਕਦਾ ਹੈ।

ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?

ਭਾਰਤੀ ਸਵਾਰਾਂ ਲਈ ਖਾਸ ਡਿਜ਼ਾਈਨ

ਹੀਰੋ ਨੇ ਇਸ ਸਕੂਟਰ ਨੂੰ ਭਾਰਤੀ ਗਾਹਕਾਂ ਦੀਆਂ ਰੋਜ਼ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਹੈ। ਇਸ 'ਚ ਫਲੈਟ ਫਲੋਰਬੋਰਡ, ਵੱਡੀ ਸੀਟ ਅਤੇ ਬਿਹਤਰ ਸਸਪੈਂਸ਼ਨ ਸੈਟਅੱਪ ਦਿੱਤਾ ਗਿਆ ਹੈ ਜੋ ਆਰਾਮਦਾਇਕ ਸਵਾਰੀ ਦਾ ਅਨੁਭਵ ਦਿੰਦਾ ਹੈ। ਇਸ 'ਚ 27.2 ਲੀਟਰ ਦਾ ਵੱਡਾ ਅੰਡਰ-ਸੀਟ ਸਟੋਰੇਜ ਵੀ ਹੈ ਜੋ ਇਸਨੂੰ ਹੋਰ ਪ੍ਰੈਕਟਿਕਲ ਬਣਾਉਂਦਾ ਹੈ।

ਕੀਮਤ ਤੇ ਉਪਲੱਬਧਤਾ

ਹੀਰੋ ਮੋਟੋਕਾਰਪ ਇਸ ਸਕੂਟਰ ਨੂੰ 2 ਵੱਖ-ਵੱਖ ਕੀਮਤੀ ਮਾਡਲਾਂ 'ਚ ਪੇਸ਼ ਕਰੇਗੀ, ਤਾਂ ਜੋ ਗਾਹਕਾਂ ਨੂੰ ਆਪਣੀ ਪਸੰਦ ਅਤੇ ਬਜਟ ਅਨੁਸਾਰ ਵਿਕਲਪ ਮਿਲ ਸਕੇ।

ਮਾਡਲ ਕੀਮਤ ਵੇਰਵਾ
ਬੈਟਰੀ 1,02,000 ਰੁਪਏ ਸਕੂਟਰ ਅਤੇ ਬੈਟਰੀ ਦੀ ਕੀਮਤ ਇਕੱਠੇ
Baas ਸਬਸਕ੍ਰਿਪਸ਼ਨ 60,000 ਰੁਪਏ ਤੋਂ ਸ਼ੁਰੂ ਬੈਟਰੀ-ਏਜ਼-ਏ-ਸਰਵਿਸ ਮਾਡਲ। ਇਸ 'ਚ ਬੈਟਰੀ ਖਰੀਦਣ ਦੀ ਬਜਾਏ ਪ੍ਰਤੀ ਕਿਲੋਮੀਟਰ 90 ਪੈਸੇ ਦਾ ਕਿਰਾਇਆ ਦੇਣਾ ਹੋਵੇਗਾ।

ਕੰਪਨੀ ਦੇ 4,600 ਤੋਂ ਵੱਧ ਚਾਰਜਿੰਗ ਪੌਇੰਟਸ ਅਤੇ 700 ਤੋਂ ਵੱਧ ਸਰਵਿਸ ਟਚਪੌਇੰਟਸ ਦੇ ਜਾਲ ਨਾਲ, ਹੀਰੋ ਆਪਣੇ EV ਨੈੱਟਵਰਕ ਨੂੰ ਲਗਾਤਾਰ ਵਧਾ ਰਹੀ ਹੈ, ਜਿਸ ਨਾਲ ਗਾਹਕਾਂ ਲਈ ਇਲੈਕਟ੍ਰਿਕ ਵਾਹਨ ਅਪਣਾਉਣਾ ਹੋਰ ਆਸਾਨ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News