ਹੁਣ ਬਿਨਾਂ Internet ਦੇ ਵੀ ਭੇਜ ਸਕੋਗੇ UPI ਤੋਂ ਪੈਸੇ, ਜਾਣੋ ਕਿਵੇਂ

Sunday, Nov 09, 2025 - 02:18 PM (IST)

ਹੁਣ ਬਿਨਾਂ Internet ਦੇ ਵੀ ਭੇਜ ਸਕੋਗੇ UPI ਤੋਂ ਪੈਸੇ, ਜਾਣੋ ਕਿਵੇਂ

ਵੈੱਬ ਡੈਸਕ- ਡਿਜ਼ੀਟਲ ਭੁਗਤਾਨ ਦੇ ਇਸ ਯੁੱਗ 'ਚ ਹੁਣ ਹਰ ਛੋਟੀ-ਵੱਡੀ ਖਰੀਦਾਰੀ ਮੋਬਾਈਲ ਰਾਹੀਂ ਹੋ ਰਹੀ ਹੈ। ਭਾਰਤ 'ਚ UPI (ਯੂਨੀਫਾਇਡ ਪੇਮੈਂਟ ਇੰਟਰਫੇਸ) ਨੇ ਲੋਕਾਂ ਲਈ ਪੈਸੇ ਦੇਣ-ਲੈਣ ਦਾ ਢੰਗ ਬਹੁਤ ਆਸਾਨ ਬਣਾ ਦਿੱਤਾ ਹੈ। ਪਰ ਕਈ ਵਾਰ ਇੰਟਰਨੈਟ ਨਾ ਹੋਣ ਜਾਂ ਬੈਂਕ ਸਰਵਰ ਡਾਊਨ ਹੋਣ ਕਰਕੇ ਟਰਾਂਜੈਕਸ਼ਨ ਫੇਲ੍ਹ ਹੋ ਜਾਂਦਾ ਹੈ। ਹੁਣ ਇਸ ਸਮੱਸਿਆ ਦਾ ਹੱਲ ਆ ਗਿਆ ਹੈ। ਹੁਣ ਤੁਸੀਂ ਬਿਨਾਂ ਇੰਟਰਨੈਟ ਦੇ ਵੀ UPI ਭੁਗਤਾਨ ਕਰ ਸਕਦੇ ਹੋ, ਸਿਰਫ਼ *99# ਡਾਇਲ ਕਰਕੇ।

ਇਹ ਵੀ ਪੜ੍ਹੋ : ਮਾਸਾਹਾਰੀ ਕਿਉਂ ਮੰਨੀ ਜਾਂਦੀ ਹੈ ਇਹ ਦਾਲ? ਸਾਧੂ-ਸੰਤ ਖਾਣ ਤੋਂ ਕਰਦੇ ਹਨ ਪਰਹੇਜ਼

ਕਿਵੇਂ ਕਰੋ ਆਫਲਾਈਨ UPI ਭੁਗਤਾਨ

  • ਸਭ ਤੋਂ ਪਹਿਲਾਂ ਇਹ ਯਕੀਨੀ ਕਰੋ ਕਿ ਤੁਹਾਡਾ ਮੋਬਾਈਲ ਨੰਬਰ ਤੁਹਾਡੇ ਬੈਂਕ ਖਾਤੇ ਨਾਲ ਜੁੜਿਆ ਹੋਇਆ ਹੈ।
  • ਆਪਣੇ ਬੈਂਕ ਦੀ ਐਪ ਜਾਂ ਵੈਬਸਾਈਟ ਤੋਂ UPI PIN ਸੈੱਟ ਕਰੋ।
  • ਆਪਣੇ ਮੋਬਾਈਲ ਤੋਂ *99# ਡਾਇਲ ਕਰੋ ਅਤੇ ਕਾਲ ਬਟਨ ਦਬਾਓ।
  • ਸਕ੍ਰੀਨ ‘ਤੇ ਕਈ ਵਿਕਲਪ ਆਉਣਗੇ — ਜਿਵੇਂ Send Money, Check Balance, Request Money ਆਦਿ।
  • ਭੁਗਤਾਨ ਲਈ ਬੈਂਕ ਖਾਤਾ ਚੁਣੋ।
  • ਪ੍ਰਾਪਤਕਰਤਾ ਦਾ ਮੋਬਾਈਲ ਨੰਬਰ, UPI ID ਜਾਂ ਖਾਤਾ ਨੰਬਰ ਤੇ IFSC ਕੋਡ ਦਰਜ ਕਰੋ।
  • ਭੁਗਤਾਨ ਦੀ ਰਕਮ ਦਰਜ ਕਰੋ ਅਤੇ ਆਪਣਾ UPI PIN ਦਿਓ।
  • ਕੁਝ ਸਕਿੰਟਾਂ 'ਚ ਟਰਾਂਜੈਕਸ਼ਨ ਸਫ਼ਲ ਹੋ ਜਾਵੇਗਾ — ਬਿਨਾਂ ਇੰਟਰਨੈਟ ਦੇ!

ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ

ਸੀਮਾਵਾਂ ਅਤੇ ਖਰਚਾ

  • ਇਸ ਸੇਵਾ ਰਾਹੀਂ ਤੁਸੀਂ ਇਕ ਵਾਰ 'ਚ 5,000 ਰੁਪਏ ਤੱਕ ਦਾ ਟਰਾਜੈਂਕਸ਼ਨ ਕਰ ਸਕਦੇ ਹੋ।
  • ਹਰ ਟਰਾਂਜੈਕਸ਼ਨ ‘ਤੇ ਕੇਵਲ 0.50 ਰੁਪਏ ਦਾ ਚਾਰਜ ਲੱਗੇਗਾ।
  • ਇਹ ਸੇਵਾ 24×7 ਉਪਲਬਧ ਹੈ, ਛੁੱਟੀਆਂ ਸਮੇਤ।
  • ਇਹ ਸਾਰੇ ਮੋਬਾਈਲ ਨੈੱਟਵਰਕ ਅਤੇ ਬੇਸਿਕ ਫੋਨਾਂ ‘ਤੇ ਵੀ ਚੱਲਦੀ ਹੈ — ਇਸ ਲਈ ਸਮਾਰਟਫੋਨ ਨਾ ਹੋਣ ਤੇ ਵੀ ਤੁਸੀਂ ਡਿਜ਼ੀਟਲ ਭੁਗਤਾਨ ਕਰ ਸਕਦੇ ਹੋ।

ਡਿਜ਼ੀਟਲ ਇੰਡੀਆ ਵੱਲ ਇਕ ਹੋਰ ਕਦਮ

ਇਹ ਨਵੀਂ ਸੁਵਿਧਾ ਉਨ੍ਹਾਂ ਲੋਕਾਂ ਲਈ ਖਾਸ ਹੈ ਜੋ ਪਿੰਡਾਂ ਜਾਂ ਦੂਰਦਰਾਜ਼ ਇਲਾਕਿਆਂ ‘ਚ ਰਹਿੰਦੇ ਹਨ, ਜਿੱਥੇ ਇੰਟਰਨੈੱਟ ਕਈ ਵਾਰ ਉਪਲੱਬਧ ਨਹੀਂ ਹੁੰਦਾ। ਇਸ ਨਾਲ ਸਰਕਾਰ ਦਾ "ਕੈਸ਼ਲੈਸ ਅਰਥਵਿਵਸਥਾ" ਵੱਲ ਦਾ ਮਕਸਦ ਹੋਰ ਮਜ਼ਬੂਤ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News