ਮਹਿੰਦਰਾ ਦਾ ਵੱਡਾ ਐਲਾਨ! ਕੰਪਨੀ 27 ਨਵੰਬਰ ਨੂੰ ਬਾਜ਼ਾਰ ''ਚ ਪੇਸ਼ ਕਰੇਗੀ ਨਵੀਂ 7-ਸੀਟਰ EV

Thursday, Nov 06, 2025 - 07:12 PM (IST)

ਮਹਿੰਦਰਾ ਦਾ ਵੱਡਾ ਐਲਾਨ! ਕੰਪਨੀ 27 ਨਵੰਬਰ ਨੂੰ ਬਾਜ਼ਾਰ ''ਚ ਪੇਸ਼ ਕਰੇਗੀ ਨਵੀਂ 7-ਸੀਟਰ EV

ਆਟੋ ਡੈਸਕ- ਮਹਿੰਦਰਾ ਨੇ ਭਾਰਤੀ ਬਾਜ਼ਾਰ ਲਈ ਇਕ ਵਾਰ ਫਿਰ ਵੱਡਾ ਐਲਾਨ ਕਰ ਦਿੱਤਾ ਹੈ। ਕੰਪਨੀ ਇਸੇ ਮਹੀਨੇ 27 ਨਵੰਬਰ ਨੂੰ ਆਪਣੀ ਨਵੀਂ 7-ਸੀਟਰ ਇਲੈਕਟ੍ਰਿਕ ਐੱਸ.ਯੂ.ਵੀ. XEV 9S ਲਾਂਚ ਕਰਨ ਜਾ ਰਹੀ ਹੈ। ਇਹ ਨਵੀਂ ਇਲੈਕਟ੍ਰਿਕ ਐੱਸ.ਯੂ.ਵੀ. INGLO ਸਕੇਟਬੋਰਡ ਪਲੇਟਫਾਰਮ 'ਤੇ ਤਿਆਰ ਕੀਤੀ ਜਾਵੇਗੀ। ਇਹੀ ਪਲੇਟਫਾਰਮ XEV 9e ਅਤੇ BE 6 ਵਰਗੇ ਹੋਰ ਆਗਾਮੀ ਮਾਡਲਾਂ ਨੂੰ ਵੀ ਸਪੋਰਟ ਕਰਦਾ ਹੈ। ਹੁਣ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ, ਇਹ ਇਕ 7-ਸੀਟਰ eSUV ਹੋਵੇਗੀ। ਅਜੇ ਇਸ ਲਈ ਕੋਈ ਵੀ ਟੈਕਨੀਕਲ ਡਿਟੇਲਸ ਸਾਹਮਣੇ ਨਹੀਂ ਆਈਆਂ। 

ਅਜਿਹਾ ਹੋ ਸਕਦਾ ਹੈ ਡਿਜ਼ਾਈਨ

ਅਜਿਹਾ ਮੰਨਿਆ ਜਾ ਰਿਹਾ ਹੈ ਕਿ XEV 9S, XUV700 ਇਲੈਕਟ੍ਰਿਕ ਪ੍ਰੋਟੋਟਾਈਪ ਦਾ ਪ੍ਰੋਡਕਸ਼ਨ-ਸਪੇਕ ਵਰਜ਼ਨ ਹੋ ਸਕਦੀ ਹੈ, ਜਿਸਨੂੰ ਕਈ ਵਾਰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਇਸਦੇ ਐਕਸਟੀਰੀਅਰ 'ਚ XEV 9e ਦੀ ਤਰ੍ਹਾਂ ਕੁਨੈਕਟਿਡ LED DRLs, ਬਲੈਂਕਡ-ਆਫ ਗ੍ਰਿਲ ਅਤੇ ਡਿਊਲ-ਪੌਡ ਹੈੱਡਲਾਈਟਾਂ ਮਿਲ ਸਕਦੀਆਂ ਹਨ। ਉਥੇ ਹੀ ਇੰਟੀਰੀਅਰ 'ਚ ਕੈਬਿਨ ਦੇ ਅੰਦਰ XEV 9e ਦੀ ਤਰ੍ਹਾਂ 3-ਸਕਰੀਨ ਸੈੱਟਅਪ ਦੇਖਣ ਨੂੰ ਮਿਲ ਸਕਦਾ ਹੈ। ਸਪਾਈ ਤਸਵੀਰਾਂ ਤੋਂ ਇਹ ਵੀ ਸੰਕੇਤ ਮਿਲਿਆ ਹੈ ਕਿ ਇਸ ਵਿਚ ਓਹੀ ਸਟੇਅਰਿੰਗ ਵ੍ਹੀਲ ਦਿੱਤਾ ਜਾ ਸਕਦਾ ਹੈ। 

ਪਾਵਰ ਅਤੇ ਰੇਂਜ ਦਾ ਦਾਅਵਾ

XEV 9S ਦੇ ਪਾਵਰਟ੍ਰੇਨ ਨੂੰ ਲੈ ਕੇ ਵੀ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਵਿਚ 500 ਕਿਲੋਮੀਟਰ ਤੋਂ ਜ਼ਿਆਦਾ ਦੀ ਰੇਂਜ ਦੇਣ ਵਾਲਾ ਇਕ ਵੱਜਾ ਬੈਟਰੀ ਬੈਕ ਦਿੱਤਾ ਜਾ ਸਕਦਾ ਹੈ। ਫਿਲਹਾਲ ਇਸ ਲਈ ਅਧਿਕਾਰਤ ਐਲਾਨ ਦਾ ਇੰਤਜ਼ਾਰ ਹੈ। 


author

Rakesh

Content Editor

Related News