TATA ਦੇ ਗਾਹਕਾਂ ਲਈ ਬੁਰੀ ਖ਼ਬਰ! ਕੰਪਨੀ ਨੇ ਬੰਦ ਕੀਤੇ ਤੁਹਾਡੀ Favorite ਕਾਰ ਦੇ ਇਹ ਵੈਰੀਐਂਟ
Saturday, Nov 08, 2025 - 02:24 PM (IST)
ਗੈਜੇਟ ਡੈਸਕ- ਤਿਉਹਾਰਾਂ ਦੇ ਸੀਜ਼ਨ ਤੋਂ ਬਾਅਦ Tata Motors ਨੇ ਆਪਣੇ ਗਾਹਕਾਂ ਲਈ ਇਕ ਮਹੱਤਵਪੂਰਨ ਐਲਾਨ ਕੀਤਾ ਹੈ। ਕੰਪਨੀ ਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ 'ਚੋਂ ਇਕ Tata Punch ਦੇ ਕੁਝ ਵੈਰੀਐਂਟਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਉਤਪਾਦਨ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਉੱਚ ਮੰਗ ਵਾਲੇ ਮਾਡਲਾਂ ਦੀ ਡਿਲਿਵਰੀ ਤੇਜ਼ ਕਰਨਾ ਹੈ।
ਇਹ ਵੀ ਪੜ੍ਹੋ : 3 ਲੱਖ ਰੁਪਏ ਸਸਤੀ ਮਿਲ ਰਹੀ ਹੈ ਇਹ SUV! ਸਟਾਕ ਖ਼ਤਮ ਹੋਣ ਤੋਂ ਪਹਿਲਾਂ ਕਰੋ ਖਰੀਦਦਾਰੀ
Punch ਦੇ Adventure ਵੈਰੀਐਂਟਸ ਹੋਏ ਬੰਦ
- Tata Punch ਇਸ ਸਮੇਂ ਕੰਪਨੀ ਦੀ ਦੂਜੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਹੈ। ਇਹ ਕਾਰ ਹੁਣ Pure, Accomplished ਅਤੇ Creative ਟ੍ਰਿਮਜ਼ 'ਚ ਹੀ ਉਪਲਬਧ ਰਹੇਗੀ।
- ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ Adventure ਅਤੇ Adventure S ਵੈਰੀਐਂਟਸ ਨੂੰ ਲਾਈਨਅੱਪ ਤੋਂ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
Tata Punch 2025 — ਹੋਰ ਪ੍ਰੀਮੀਅਮ ਅਵਤਾਰ 'ਚ
- ਨਵੀਂ Tata Punch 2025 ਨੂੰ ਕੰਪਨੀ ਨੇ ਕਾਫੀ ਅਪਡੇਟ ਕੀਤਾ ਹੈ। ਹੁਣ ਇਸ ਦਾ ਇੰਟੀਰੀਅਰ ਪਹਿਲਾਂ ਨਾਲੋਂ ਕਾਫੀ ਪ੍ਰੀਮੀਅਮ ਹੋ ਗਿਆ ਹੈ।
- ਇਸ 'ਚ 10.2 ਇੰਚ ਦਾ ਵੱਡਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਮਿਲਦਾ ਹੈ ਜੋ ਵਾਇਰਲੈਸ Apple CarPlay ਅਤੇ Android Auto ਸਪੋਰਟ ਕਰਦਾ ਹੈ।
- ਡਰਾਈਵਰ ਲਈ 7 ਇੰਚ ਦਾ ਡਿਜ਼ਿਟਲ TFT ਇੰਸਟਰੂਮੈਂਟ ਕਲਸਟਰ, 360-ਡਿਗਰੀ ਕੈਮਰਾ, ਆਟੋਮੈਟਿਕ ਹੈਡਲੈਂਪਸ, ਕਰੂਜ਼ ਕੰਟਰੋਲ, ਵਾਇਰਲੈੱਸ ਚਾਰਜਿੰਗ, ਪੁਸ਼-ਬਟਨ ਸਟਾਰਟ ਅਤੇ ਕੀਲੇਸ ਐਂਟਰੀ ਵਰਗੇ ਫੀਚਰ ਵੀ ਜੋੜੇ ਗਏ ਹਨ।
- ਉੱਚੇ ਵੈਰੀਐਂਟਸ 'ਚ ਕਨੈਕਟਡ ਕਾਰ ਤਕਨਾਲੋਜੀ ਅਤੇ ਟਾਟਾ ਦਾ ਇਲਿਊਮੀਨੇਟਡ ਲੋਗੋ ਵਾਲਾ ਲੈਦਰ-ਰੈਪਡ ਸਟੀਅਰਿੰਗ ਵੀਲ ਮਿਲਦਾ ਹੈ, ਜੋ ਕਾਰ ਨੂੰ ਇੱ ਪ੍ਰੀਮੀਅਮ ਅਹਿਸਾਸ ਦਿੰਦਾ ਹੈ।
ਇੰਜਣ ਅਤੇ ਮਾਈਲੇਜ
- ਨਵੀਂ Tata Punch 'ਚ 1.2 ਲੀਟਰ, 3 ਸਿਲੰਡਰ ਪੈਟਰੋਲ ਇੰਜਨ ਹੈ ਜੋ 87 bhp ਪਾਵਰ ਅਤੇ 115 Nm ਟਾਰਕ ਜਨਰੇਟ ਕਰਦਾ ਹੈ।
- ਇਸ ਦਾ CNG ਵੈਰੀਐਂਟ 72 bhp ਪਾਵਰ ਅਤੇ 103 Nm ਟਾਰਕ ਦਿੰਦਾ ਹੈ।
- ਕਾਰ ਮੈਨੂਅਲ ਅਤੇ ਆਟੋਮੈਟਿਕ ਦੋਵੇਂ ਗੀਅਰਬਾਕਸ ਵਿਕਲਪਾਂ 'ਚ ਉਪਲਬਧ ਹੈ।
- ਮਾਈਲੇਜ ਦੀ ਗੱਲ ਕਰੀਏ ਤਾਂ ਪੈਟਰੋਲ ਵੈਰੀਐਂਟ 20.09 kmpl ਅਤੇ CNG ਵੈਰੀਐਂਟ 26.99 km/kg ਤੱਕ ਦਾ ਬਿਹਤਰੀਨ ਮਾਈਲੇਜ ਦਿੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
