ਹੁਵਾਵੇਈ ਨੇ ਭਾਰਤ ’ਚ ਲਾਂਚ ਕੀਤਾ ਨਵਾਂ ਟੈਬਲੇਟ, ਜਾਣੋ ਕੀਮਤ ਤੇ ਫੀਚਰਜ਼

Saturday, Feb 29, 2020 - 01:25 PM (IST)

ਹੁਵਾਵੇਈ ਨੇ ਭਾਰਤ ’ਚ ਲਾਂਚ ਕੀਤਾ ਨਵਾਂ ਟੈਬਲੇਟ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਹੁਵਾਵੇਈ ਨੇ ਆਖਿਰਕਾਰ ਭਾਰਤ ’ਚ ਆਪਣਾ ਨਵਾਂ ਪ੍ਰੀਮੀਅਮ ਟੈਬਲੇਟ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨਵੇਂ ਟੈਬ ਦੀ ਕੀਮਤ 22,990 ਰੁਪਏ ਰੱਖੀ ਹੈ। ਹੁਵਾਵੇਈ ਦੇ ਨਵੇਂ ਟੈਬਲੇਟ ਮੀਡੀਆਪੈਡ ਐੱਮ5 ਲਾਈਟ 10 ਦੀ ਵਿਕਰੀ ਭਾਰਤ ’ਚ 6 ਮਾਰਚ ਤੋਂ ਫਲਿਪਕਾਰ, ਕ੍ਰੋਮਾ ਅਤੇ ਆਫਲਾਈਨ ਸਟੋਰਾਂ ’ਤੇ ਸ਼ੁਰੂ ਹੋਵੇਗੀ। ਹੁਵਾਵੇਈ ਦੀ ਅਧਿਕਾਰਤ ਵੈੱਬਸਾਈਟ ’ਤੇ ਮੀਡੀਆਮੈਪ ਐੱਮ5 ਲਾਈਟ 10 ਨੂੰ ਲਿਸਟ ਕਰ ਦਿੱਤਾ ਗਿਆ ਹੈ ਅਤੇ ਨੋਟੀਫਾਈ ਮੀ ਦਾ ਵੀ ਆਪਸ਼ਨ ਆ ਰਿਹਾ ਹੈ। 

ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਐੱਮ ਪੈੱਨ ਲਾਈਟ ਸਟਾਈਲਸ ਦੀ ਸੁਪੋਰਟ ਮਿਲੇਗੀ। ਇਸ ਤੋਂ ਇਲਾਵਾ ਇਸ ਵਿਚ 10.1 ਇੰਚ ਦੀ ਫੁਲ ਐੱਚ.ਡੀ. ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1920x1200 ਪਿਕਸਲ ਹੈ। ਇਸ ਟੈਬਲ ’ਚ ਹਰਮਨ ਕਾਰਡਨ ਦਾ ਕਵਾਡ ਸਪੀਕਰ ਦਿੱਤਾ ਗਿਆ ਹੈ ਜਿਸ ਨਾਲ ਯੂਜ਼ਰਜ਼ ਨੂੰ ਓਮਿਨੀ ਡਾਇਰੈਕਸ਼ਨਲ ਸਾਊਂਡ ਮਿਲੇਗਾ। ਕੰਪਨੀ ਨੇ ਟੈਬ ਦੀ ਆਡੀਓ ਕੁਆਲਿਟੀ ਨੂੰ ਲੈ ਕੇ ਥਿਏਟਰ ਸਾਊਂਡ ਦਾ ਦਾਅਵਾ ਕੀਤਾ ਹੈ। 

ਯੂਜ਼ਰਜ਼ ਨੂੰ 3ਡੀ ਸਾਊਂਡ ਵੀ ਮਿਲੇਗਾ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਮੀਡੀਆਪੈਡ ਐੱਮ5 ਲਾਈਟ 10 ਦੀ ਬਾਡੀ ਮੈਟਲ ਦੀ ਹੈ ਅਤੇ ਇਸ ਵਿਚ 2.5ਡੀ ਕਰਵਡ ਗਲਾਸ ਐੱਜ ਦਿੱਤਾ ਗਿਆ ਹੈ। ਇਸ ਵਿਚ 7500mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ 13 ਘੰਟੇ ਦੇ ਵੀਡੀਓ ਪਲੇਅ ਬੈਕ ਦਾ ਦਾਅਵਾ ਕੀਤਾ ਹੈ। ਟੈਬ ’ਚ ਫਾਸਟ ਚਾਰਜਿੰਗ ਦੀ ਸੁਪੋਰਟ ਹੈ ਅਤੇ ਇਸ ਲਈ ਕੰਪਨੀ ਬਾਕਸ ’ਚ 18 ਵਾਟ ਦਾ ਚਾਰਜਰ ਦੇਵੇਗੀ।

ਟੈਬ ਦੇ ਨਾਲ ਮੈਟਲ ਬਾਡੀ ਵਾਲਾ M-Pen lite ਸਟਾਈਲਸ ਵੀ ਮਿਲੇਗਾ। ਟੈਬ ’ਚ ਕੁਨੈਕਟੀਵਿਟੀ ਲਈ ਵਾਈ-ਫਾਈ ਤੋਂ ਇਲਾਵਾ ਐੱਲ.ਟੀ.ਈ. ਦੀ ਵੀ ਸੁਪੋਰਟ ਦਿੱਤੀ ਗਈ ਹੈ। ਇਸ ਵਿਚ ਬਲੂਟੁੱਥ 4.2 ਮਿਲੇਗਾ। ਇਸ ਟੈਬ ’ਚ ਆਕਟਾ-ਕੋਰ ਕਿਰਿਨ 659 ਪ੍ਰੋਸੈਸਰ, ਫਿੰਗਰਪ੍ਰਿੰਟ ਸੈਂਸਰ, 8 ਮੈਗਾਪਿਕਸਲ ਦਾ ਫਰੰਟ ਅਤੇ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਟੈਬ ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਮਿਲੇਗੀ। ਟੈਬ ’ਚ ਐਂਡਰਾਇਡ 8.0 ਆਧਾਰਿਤ EMUI 8.0 ਮਿਲੇਗਾ। 


Related News