ਟ੍ਰਿਪਲ ਰੀਅਰ ਕੈਮਰਾ ਤੇ 6ਜੀ.ਬੀ. ਰੈਮ ਨਾਲ ਹੁਵਾਵੇਈ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

06/06/2019 1:10:18 AM

ਗੈਜੇਟ ਡੈਸਕ—ਹੁਵਾਵੇਈ ਨੇ ਚੀਨੀ ਮਾਰਕੀਟ 'ਚ ਆਪਣੇ ਨਵੇਂ ਸਮਾਰਟਫੋਨ Huawei Maimang 8 ਨੂੰ ਲਾਂਚ ਕੀਤਾ ਹੈ। ਇਹ ਸਮਾਰਟਫੋਨ ਵਾਟਰਡਰਾਪ ਨੌਚ, ਟ੍ਰਿਪਲ ਰੀਅਰ ਕੈਮਰਾ ਸੈਟਅਪ ਅਤੇ ਰੀਅਰ ਫਿੰਗਰਪ੍ਰਿੰਟ ਸੈਂਸਰ ਨਾਲ ਆਉਂਦਾ ਹੈ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਮਾਇਮੈਂਗ 8 ਬਹੁਤ ਹੱਦ ਤਕ ਹਾਲ ਹੀ 'ਚ ਲਾਂਚ ਕੀਤੇ ਗਏ Huawei P Smart+ (2019) ਵਰਗਾ ਹੀ ਲੱਗਦਾ ਹੈ ਅਤੇ ਅੰਤਰ ਸਿਰਫ ਰੈਮ ਅਤੇ ਸਟੋਰੇਜ਼ ਦਾ ਹੀ ਹੈ।

PunjabKesari

Huawei P Smart+ (2019) 'ਚ 6ਜੀ.ਬੀ. ਰੈਮ ਨਾਲ 128 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਉੱਥੇ, ਹੁਵਾਵੇਈ ਪੀ ਸਮਾਰਟ+ (2019) 3 ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਉਂਦਾ ਹੈ।

Huawei Maimang 8 ਦੀ ਕੀਮਤ

PunjabKesari
ਚੀਨੀ ਮਾਰਕੀਟ 'ਚ ਹੁਵਾਵੇਈ ਮਾਇਮੈਂਗ 8 ਦੀ ਕੀਮਤ 1,899 ਚੀਨੀ ਯੁਆਨ (ਕਰੀਬ 19,000 ਰੁਪਏ) ਹੈ। ਇਹ ਕੀਮਤ ਫੋਨ ਦੇ 6ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਹੈ। ਫੋਨ ਮਿਡਨਾਈਡ ਬਲੈਕ ਅਤੇ ਸੇਫਾਇਰ ਬਲੂ ਰੰਗ 'ਚ ਲਿਸਟ ਕੀਤਾ ਗਿਆ ਹੈ। ਫਿਲਹਾਲ, ਇਸ ਹੈਂਡਸੈੱਟ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਦੇ ਸਬੰਧ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

PunjabKesari

ਇਹ ਸਮਾਰਟਫੋਨ ਡਿਊਲ-ਸਿਮ ਹੁਵਾਵੇਈ ਮਾਇਮੈਂਗ 8 ਐਂਡ੍ਰਾਇਡ ਪਾਈ 'ਤੇ ਆਧਾਰਿਤ ਈ.ਐੱਮ.ਯੂ.ਆਈ. 9.0 'ਤੇ ਚੱਲਦਾ ਹੈ। ਇਸ 'ਚ 6.21 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। 

ਕੈਮਰਾ

PunjabKesari
ਇਹ ਸਮਾਰਟਫੋਨ ਤਿੰਨ ਰੀਅਰ ਕੈਮਰਾ ਨਾਲ ਲੈਸ ਹੈ। ਪਿਛਲੇ ਹਿੱਸੇ 'ਤੇ 24 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ ਅਲਟਰਾ-ਵਾਇਡ ਐਂਗਲ ਲੈਂਸ ਵਾਲਾ 16 ਮੈਗਾਪਿਕਸਲ ਦਾ ਕੈਮਰਾ ਹੈ। ਫਰੰਟ ਪੈਨਲ 'ਤੇ ਨੌਚ 'ਤੇ 8 ਮੈਗਾਪਿਕਸਲ ਦਾ ਸੈਂਸਰ ਹੈ। ਕੈਮਰਾ ਏ.ਆਈ. ਨਾਲ ਲੈਸ ਹੈ। ਸਮਾਰਟਫੋਨ ਦੇ ਪਿਛਲੇ ਹਿੱਸੇ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

PunjabKesari


Karan Kumar

Content Editor

Related News