GSTN ਨੇ ਤੰਬਾਕੂ ਨਿਰਮਾਤਾਵਾਂ ਲਈ ਜਾਰੀ ਕੀਤਾ ਨਵਾਂ ਫ਼ਾਰਮ
Saturday, Jun 08, 2024 - 11:15 PM (IST)
ਨਵੀਂ ਦਿੱਲੀ - ਜੀ. ਐੱਸ. ਟੀ. ਨੈੱਟਵਰਕ (ਜੀ. ਐੱਸ. ਟੀ. ਐੱਨ.) ਨੇ ਟੈਕਸ ਚੋਰੀ ਰੋਕਣ ਲਈ ਪਾਨ ਮਸਾਲਾ ਅਤੇ ਤੰਬਾਕੂ ਉਤਪਾਦਾਂ ਦੇ ਨਿਰਮਾਤਾਵਾਂ ਲਈ ਇਕ ਨਵਾਂ ਫ਼ਾਰਮ ਜਾਰੀ ਕੀਤਾ ਹੈ। ਇਸ ਫ਼ਾਰਮ ਦੇ ਜ਼ਰੀਏ ਨਿਰਮਾਤਾ ਕੱਚੇ ਮਾਲ ਅਤੇ ਤਿਆਰ ਮਾਲ ਦਾ ਵੇਰਵਾ ਕਰ ਅਧਿਕਾਰੀਆਂ ਨੂੰ ਦੇਣਗੇ। ਇਹ ਨਵਾਂ ਫਾਰਮ ਜੀ. ਐੱਸ. ਟੀ. ਐੱਸ. ਆਰ. ਐੱਮ.-2 ਹੈ। ਜੀ. ਐੱਸ. ਟੀ. ਐੱਨ. ਨੇ ਇਸ ਤੋਂ ਪਹਿਲਾਂ ਅਜਿਹੇ ਨਿਰਮਾਤਾਵਾਂ ਦੀਆਂ ਮਸ਼ੀਨਾਂ ਦੀ ਰਜਿਸਟਰੇਸ਼ਨ ਲਈ ਜੀ. ਐੱਸ. ਟੀ. ਐੱਸ. ਆਰ. ਐੱਮ.-1 ਫ਼ਾਰਮ ਜਾਰੀ ਕੀਤਾ ਸੀ।
ਜੀ. ਐੱਸ. ਟੀ. ਐੱਨ. ਨੇ ਆਪਣੇ ਕਰਦਾਤਿਆਂ ਨੂੰ ਸੂਚਿਤ ਕੀਤਾ ਕਿ ਫਾਰਮ ਜੀ. ਐੱਸ. ਟੀ. ਐੱਸ. ਆਰ. ਐੱਮ.-2 ਨਾਮਕ ਦੂਜਾ ਫ਼ਾਰਮ ਵੀ ਪੋਰਟਲ ’ਤੇ ਮੁਹੱਈਆ ਹੈ। ਪਾਨ ਮਸਾਲਾ ਅਤੇ ਤੰਬਾਕੂ ਉਤਪਾਦਾਂ ਦੇ ਨਿਰਮਾਣ ’ਚ ਸ਼ਾਮਲ ਕਰਦਾਤੇ ਹੁਣ ਸਬੰਧਤ ਮਹੀਨੇ ਲਈ ਖਰੀਦੇ ਗਏ ਅਤੇ ਖਪਤ ਕੀਤੇ ਗਏ ਕੱਚੇ ਮਾਲ ਅਤੇ ਤਿਆਰ ਮਾਲ ਦਾ ਵੇਰਵਾ ਦੱਸ ਸਕਦੇ ਹਨ।
ਇਹ ਵੀ ਪੜ੍ਹੋ- 40 ਸਾਲਾ ਤੱਕ ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ 91 ਸਾਲਾ ਕੈਨੇਡੀਅਨ ਅਰਬਪਤੀ ਗ੍ਰਿਫਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e