UPI ਟਰਾਂਜੈਕਸ਼ਨ ਨੇ ਬਣਾਇਆ ਨਵਾਂ ਰਿਕਾਰਡ, 20 ਟ੍ਰਿਲੀਅਨ ਦਾ ਸ਼ਾਨਦਾਰ ਅੰਕੜਾ ਕੀਤਾ ਪਾਰ

Sunday, Jun 02, 2024 - 12:14 PM (IST)

UPI ਟਰਾਂਜੈਕਸ਼ਨ ਨੇ ਬਣਾਇਆ ਨਵਾਂ ਰਿਕਾਰਡ, 20 ਟ੍ਰਿਲੀਅਨ ਦਾ ਸ਼ਾਨਦਾਰ ਅੰਕੜਾ ਕੀਤਾ ਪਾਰ

ਨਵੀਂ ਦਿੱਲੀ (ਇੰਟ.) - ਯੂ. ਪੀ. ਆਈ. ਨੇ ਭਾਰਤ ਨੂੰ ਪੂਰੀ ਦੁਨੀਆ ’ਚ ਇਕ ਵੱਖਰੀ ਪਛਾਣ ਦਿਵਾਈ ਹੈ। ਕਈ ਦੇਸ਼ਾਂ ਨੇ ਆਪਣੇ ਦੇਸ਼ਾਂ ਵਿਚ ਵੀ ਇਸ ਭੁਗਤਾਨ ਪ੍ਰਣਾਲੀ ਨੂੰ ਲਾਗੂ ਕੀਤਾ ਹੈ। ਭਾਰਤੀਆਂ ਨੂੰ ਵੀ ਯੂ. ਪੀ. ਆਈ. ਪਸੰਦ ਆਈ ਹੈ। ਸਬਜ਼ੀਆਂ, ਫਲਾਂ ਅਤੇ ਰਾਸ਼ਨ ਵਰਗੇ ਛੋਟੇ ਲੈਣ-ਦੇਣ ਤੋਂ ਲੈ ਕੇ ਵੱਡੀਆਂ ਅਦਾਇਗੀਆਂ ਤੱਕ ਅੱਜਕਲ ਲੋਕ ਫ਼ੋਨ ਰਾਹੀਂ ਯੂ. ਪੀ. ਆਈ. ਦੀ ਵਰਤੋਂ ਕਰਦੇ ਹਨ। ਇਹੋ ਕਾਰਨ ਹੈ ਕਿ ਹਰ ਮਹੀਨੇ ਯੂ. ਪੀ. ਆਈ. ਲੈਣ-ਦੇਣ ਦੇ ਅੰਕੜੇ ਨਵੇਂ ਰਿਕਾਰਡ ਬਣਾ ਰਹੇ ਹਨ।

ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਨੇ ਸ਼ਨੀਵਾਰ ਨੂੰ ਯੂ. ਪੀ. ਆਈ. ਟਰਾਂਜ਼ੈਕਸ਼ਨ ਦਾ ਅੰਕੜਾ ਜਾਰੀ ਕੀਤਾ ਹੈ। ਇਸ ਤੋਂ ਪਤਾ ਲੱਗਾ ਹੈ ਕਿ ਦੇਸ਼ ’ਚ ਯੂ. ਪੀ. ਆਈ. ਟਰਾਂਜ਼ੈਕਸ਼ਨ ਦਾ ਨਵਾਂ ਰਿਕਾਰਡ ਬਣਿਆ ਹੈ। ਦੇਸ਼ ਵਿਚ ਮਈ ਵਿਚ ਕੁੱਲ 20.45 ਟ੍ਰਿਲੀਅਨ ਰੁਪਏ ਦਾ ਯੂ. ਪੀ. ਆਈ. ਟਰਾਂਜ਼ੈਕਸ਼ਨ ਹੋਇਆ ਹੈ।

ਐੱਨ. ਪੀ. ਸੀ. ਆਈ. ਅੰਕੜਿਆਂ ਮੁਤਾਬਕ 2023 ਦੇ ਇਸੇ ਮਹੀਨੇ ਦੇ ਮੁਕਾਬਲੇ ਮਈ 2024 ’ਚ ਯੂ. ਪੀ. ਆਈ. ਟਰਾਂਜ਼ੈਕਸ਼ਨ ਦੇ ਅੰਕੜੇ ਵਾਲਿਊਮ ਦੇ ਲਿਹਾਜ਼ ਨਾਲ 49 ਫੀਸਦੀ ਅਤੇ ਮੁੱਲ ਦੇ ਹਿਸਾਬ ਨਾਲ 39 ਫੀਸਦੀ ਵਧੇ ਹਨ। ਮਈ ਦੌਰਾਨ ਕੁੱਲ 14.04 ਅਰਬ ਯੂ. ਪੀ. ਆਈ. ਟਰਾਂਜ਼ੈਕਸ਼ਨ ਹੋਇਆ ਹੈ। ਇਨ੍ਹਾਂ ਵਿਚੋਂ ਕੁੱਲ 20.45 ਅਰਬ ਰੁਪਏ ਦਾ ਟਰਾਂਜ਼ੈਕਸ਼ਨ ਹੋਇਆ ਹੈ। ਅਪ੍ਰੈਲ, 2024 ਵਿਚ 13.30 ਅਰਬ ਦਾ ਟਰਾਂਜੈਕਸ਼ਨ ਹੋਇਆ ਸੀ। ਇਨ੍ਹਾਂ ਵਿਚ 19.64 ਟ੍ਰਿਲੀਅਨ ਰੁਪਏ ਦਾ ਲੈਣ-ਦੇਣ ਹੋਇਆ ਸੀ। ਅਪ੍ਰੈਲ ਦੇ ਮੁਕਾਬਲੇ ਮਈ ਵਿਚ ਵਾਲਿਊਮ ਦੇ ਹਿਸਾਬ ਨਾਲ 6 ਫੀਸਦੀ ਅਤੇ ਮੁੱਲ ਦੇ ਹਿਸਾਬ ਨਾਲ 4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

 


author

Harinder Kaur

Content Editor

Related News