Huawei ਨੇ ਲਾਂਚ ਕੀਤਾ 5G ਫੋਨ, ਜਾਣੋ ਕੀਮਤ ਤੇ ਖੂਬੀਆਂ

06/20/2020 10:47:10 AM

ਗੈਜੇਟ ਡੈਸਕ– ਹੁਵਾਵੇਈ ਨੇ ਆਪਣੀ Enjoy ਸੀਰੀਜ਼ ਦਾ ਨਵਾਂ 5ਜੀ ਸਮਾਰਟਫੋਨ Enjoy 20 Pro ਲਾਂਚ ਕਰ ਦਿੱਤਾ ਹੈ। Huawei Enjoy 20 Pro ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ ਨਵਾਂ ਮੀਡੀਆਟੈੱਕ ਡਾਈਮੈਂਸਿਟੀ 800 ਪ੍ਰੋਸੈਸਰ, 8 ਜੀ.ਬੀ. ਤਕ ਰੈਮ ਦਿੱਤੀ ਗਈ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। 

ਫੋਨ ਦੀ ਕੀਮਤ
Huawei Enjoy 20 Pro ਕਾਲੇ, ਸਿਲਵਰ ਅਤੇ ਡਾਰਕ ਬਲਿਊ ਰੰਗ ’ਚ ਆਉਂਦਾ ਹੈ। ਫੋਨ ਦੇ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,999 ਚੀਨੀ ਯੁਆਨ (ਕਰੀਬ 21,500 ਰੁਪਏ), 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 2,299 ਚੀਨੀ ਯੁਆਨ (ਕਰੀਬ 24,730 ਰੁਪਏ) ਹੈ। ਫੋਨ ਪ੍ਰੀ-ਆਰਡਰ ਲਈ ਉਪਲੱਬਧ ਹੈ ਅਤੇ ਇਸ ਦੀ ਵਿਕਰੀ 24 ਜੂਨ ਤੋਂ ਸ਼ੁਰੂ ਹੋਵੇਗੀ। 

ਫੀਚਰਜ਼
ਹੁਵਾਵੇਈ ਦੇ ਇਸ ਫੋਨ ’ਚ 6.57 ਇੰਚ (1080x2400 ਪਿਕਸਲ) ਫੁਲ-ਐੱਚ.ਡੀ. ਪਲੱਸ ਐੱਲ.ਸੀ.ਡੀ. ਸਕਰੀਨ ਹੈ। ਫੋਨ ’ਚ ਰੀਅਰ ’ਤੇ ਗ੍ਰੈਡੀਅੰਟ ਫਿਨਿਸ਼ ਅਤੇ ਕਿਨਾਰੇ ’ਤੇ ਫਿੰਗਰਪ੍ਰਿੰਟ ਸੈਂਸਰ ਹੈ। ਸਮਾਰਟਫੋਨ ’ਚ ਆਕਟਾ-ਕੋਰ ਮੀਡੀਆਟੈੱਕ ਡਾਈਮੈਂਸਿਟੀ 800 7nm ਪ੍ਰੋਸੈਸਰ ਹੈ। ਰੈਮ 6 ਅਤੇ 8 ਜੀ.ਬੀ. ਹੈ। ਇਸ ਫੋਨ ਨੂੰ ਕੰਪਨੀ ਨੇ 64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਮਾਡਲ ’ਚ ਲਾਂਚ ਕੀਤਾ ਹੈ ਜਿਸ ਦੀ ਮੈਮਰੀ ਕਾਰਡ ਦੀ ਮਦਦ ਨਾਲ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਅਪਰਚਰ ਐੱਫ/1.8 ਨਾਲ 48 ਮੈਗਾਪਿਕਸਲ ਰੀਅਰ ਕੈਮਰਾ, ਅਪਰਚਰ ਐੱਫ/2.4 ਨਾਲ 8 ਮੈਗਾਪਿਕਸਲ ਅਲਟਰਾ-ਵਾਈਡ ਐਂਗਲ ਲੈੱਨਜ਼ ਅਤੇ ਅਪਰਚਰ ਐੱਫ/2.4 ਨਾਲ 2 ਮੈਗਾਪਿਕਸਲ ਮੈਕ੍ਰੋ ਲੈੱਨਜ਼ ਦਿੱਤਾ ਗਿਆ ਹੈ। ਸਮਾਰਟਫੋਨ ’ਚ ਅਪਰਚਰ ਐੱਫ/2.0 ਨਾਲ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ਐਂਡਰਾਇਡ 10 ’ਤੇ ਚਲਦਾ ਹੈ ਜਿਸ ’ਤੇ EMUI 10.1 ਸਕਿਨ ਦਿੱਤੀ ਗਈ ਹੈ। 

ਹਾਈਬ੍ਰਿਡ ਡਿਊਲ ਸਿਮ ਸੁਪੋਰਟ ਵਾਲੇ ਇਸ ਫੋਨ ’ਚ 5ਜੀ, ਡਿਊਲ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ 802.11 ਏਸੀ, ਬਲੂਟੂਥ 5, ਜੀ.ਪੀ.ਐੱਸ./ਗਲੋਨਾਸ/ਬਾਇਦੂ, ਯੂ.ਐੱਸ.ਬੀ., ਟਾਈਪ-ਸੀ ਵਰਗੇ ਫੀਚਰਜ਼ ਹਨ। ਸਮਾਰਟਫੋਨ ’ਚ 22.5 ਵਾਟ ਫਾਸਟ ਚਾਰਜਿੰਗ ਨਾਲ 4,000mAh ਦੀ ਬੈਟਰੀ ਹੈ। 


Rakesh

Content Editor

Related News