ਥਰਡ ਪਾਰਟੀ ਐਂਡਰਾਇਡ ਲਾਂਚਰਜ਼ ਨੂੰ ਬਲੌਕ ਕਰੇਗੀ ਹੁਵਾਵੇਈ

Tuesday, Jan 15, 2019 - 02:17 PM (IST)

ਗੈਜੇਟ ਡੈਸਕ– ਦੁਨੀਆ ਦੀ ਪ੍ਰਮੁੱਖ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਇਹ ਕਨਫਰਮ ਕੀਤਾ ਹੈ ਕਿ ਉਹ ਈ.ਐੱਮ.ਯੂ.ਆਈ. 9.0 ਦੇ ਚੀਨੀ ਵਰਜਨ ਦੇ ਥਰਡ ਪਾਰਟੀ ਲਾਂਚਰਜ਼ ਨੂੰ ਬਲੌਕ ਕਰ ਦੇਵੇਗੀ। ਕੰਪਨੀ ਆਪਣੇ ਮੌਜੂਦਾ ਡਿਵਾਈਸਿਜ਼ ਲਈ ਐਂਡਰਾਇਡ 9.0 ਪਾਈ ਅਪਡੇਟ ਦੇ ਇਕ ਹਿੱਸੇ ਦੇ ਰੂਪ ’ਚ EMUI 9.0 ਨੂੰ ਚਾਲੂ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵਰਲਡ ਮੋਬਾਇਲ ਮਾਰਕੀਟ ’ਚ ਹੁਵਾਵੇਈ ਨੇ ਬਹੁਤ ਹੀ ਤੇਜ਼ੀ ਨਾਲ ਆਪਣੀ ਥਾਂ ਬਣਾਈ ਹੈ। ਇਹ ਕੰਪਨੀ ਚੀਨ ਹੀ ਨਹੀਂ, ਦੁਨੀਆ ਦੇ ਕਈ ਬਾਜ਼ਾਰਾਂ ’ਚ ਬਹੁਤ ਹੀ ਪ੍ਰਸਿੱਧ ਹੈ। ਪਰ ਥਰਡ ਪਾਰਟੀ ਲਾਂਚਰਜ਼ ਨੂੰ ਬਲੌਕ ਕਰ ਦਿੱਤੇ ਜਾਣ ਦੇ ਫੈਸਲੇ ਨੂੰ ਚੀਨ ਦੇ ਘਰੇਲੂ ਬਾਜ਼ਾਰ ’ਚ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ। ਜ਼ਿਕਰਯੋਗ ਹੈ ਕਿ ਚੀਨੀ ਯੂਜ਼ਰਜ਼ ਥਰਡ ਪਾਰਟੀ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਤੋਂ ਖੁਸ਼ ਰਹਿੰਦੇ ਹਨ। 

ਕੰਪਨੀ ਨੇ ਕਿਉਂ ਕੀਤਾ ਅਜਿਹਾ
ਕੰਪਨੀ ਅਜਿਹਾ ਥਰਡ ਪਾਰਟੀ ਰਿਟੇਲਰਾਂ ਦੁਆਰਾ ਫੋਨ ’ਚ ਗੜਬੜੀ ਕਰਨ ਤੋਂ ਰੋਕਣ ਲਈ ਕਰ ਰਹੀ ਹੈ। ਥਰਡ ਪਾਰਟੀ ਦੇ ਇਹ ਰਿਟੇਲਰ ਗਾਹਕਾਂ ਨੂੰ ਫੋਨ ਵੇਚਣ ਤੋਂ ਪਹਿਲਾਂ ਉਸ ਵਿਚ ਮੈਨੁਅਲੀ ਮਾਲਵੇਅਰ ਅਤੇ ਐਡ-ਇਨਫਾਇਰ ਲਾਂਚਰਜ਼ ਨੂੰ ਸਾਈਡਲੋਡ ਕਰ ਦਿੰਦੇ ਹਨ। ਚੀਨ ’ਚ ਅਜਿਹਾ ਬਹੁਤ ਕੀਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਹੁਵਾਵੇਈ ਨੇ ਅਜਿਹਾ ਸਖਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। 

PunjabKesari

ਯੂਜ਼ਰਜ਼ ਤੋਂ ਮਿਲੀਆਂ ਸ਼ਿਕਾਇਤਾਂ
ਕੰਪਨੀ ਨੂੰ ਆਪਣੇ ਯੂਜ਼ਰਜ਼ ਤੋਂ ਕਈ ਸ਼ਿਕਾਇਤਾਂ ਵੀ ਮਿਲੀਆਂ ਜੋ ਆਪਣੇ ਮੋਬਾਇਲ ’ਤੇ ਐਡ ਲਾਂਚਿੰਗ ਕੀਤੇ ਜਾਣ ਤੋਂ ਪਰੇਸ਼ਾਨ ਸਨ। ਵਿਗਿਆਪਨਾਂ ਤੋਂ ਇਲਾਵਾ ਇਨ੍ਹਾਂ ਲਾਂਚਰਾਂ ਨੇ ਯੂਜ਼ਰਜ਼ ਦੇ ਡਾਟਾ ਨੂੰ ਵੀ ਚੋਰੀ ਕੀਤਾ। ਇਸ ਤੋਂ ਇਲਾਵਾ ਅਜਿਹਾ ਕੀਤੇ ਜਾਣ ਨਾਲ ਬੈਟਰੀ ਦੇ ਕਮਜ਼ੋਰ ਹੋਣ ਦੇ ਨਾਲ ਜ਼ਿਆਦਾ ਖਪਤ ਹੋਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ। 

PunjabKesari

ਰੋਕ ਸਿਰਫ EMUI 9.0 ਦੇ ਚੀਨੀ ਐਡੀਸ਼ਨ ’ਚ
ਅਜੇ ਹੁਵਾਵੇਈ ਨੇ ਇਹ ਰੋਕ ਸਿਰਫ EMUI 9.0 ਦੇ ਚੀਨੀ ਐਡੀਸ਼ਨ ’ਚ ਲਗਾਈ ਗਈ ਹੈ। ਵੈਸਟਰਨ ਬਾਜ਼ਾਰ ’ਚ ਥਰਡ ਪਾਰਟੀ ਲਾਂਚਰਜ਼ ਦੀ ਪ੍ਰਸਿੱਧੀ ਅਤੇ ਗੂਗਲ ਪਲੇਅ ਪ੍ਰੋਟੈਕਟ ਵਰਗੀਆਂ ਸੁਵਿਧਾਵਾਂ ਨੂੰ ਦੇਖਦੇ ਹੋਏ ਇਹ ਸੰਭਾਵਨਾ ਨਹੀਂ ਹੈ ਕਿ ਹੁਵਾਵੇਈ EMUI 9.0 ਦੇ ਵਰਲਡ ਐਡੀਸ਼ਨ ’ਚ ਇਹ ਰੋਕ ਲਗਾਏਗੀ। 


Related News