ਨਵੇਂ ਫੀਚਰਜ਼ ਨਾਲ ਹੋਂਡਾ ਲਿਆ ਰਹੀ ਨਵੀਂ SUV Honda N7X, ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ

Tuesday, May 10, 2022 - 03:54 PM (IST)

ਨਵੇਂ ਫੀਚਰਜ਼ ਨਾਲ ਹੋਂਡਾ ਲਿਆ ਰਹੀ ਨਵੀਂ SUV Honda N7X, ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ

ਮੁੰਬਈ– ਇਸ ਸਮੇਂ ਭਾਰਤ ’ਚ ਵੱਖ-ਵੱਖ ਸਾਈਜ਼ ਦੀ ਐੱਸ.ਯੂ.ਵੀ. ਦੀ ਵਿਕਰੀ ’ਚ ਜ਼ਬਰਦਸਤ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਐੱਸ.ਯੂ.ਵੀ. ਪ੍ਰਤੀ ਲੋਕਾਂ ਦਾ ਕ੍ਰੇਜ਼ ਲਗਾਤਾਰ ਵਧਦਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਤਮਾਮ ਆਟੋਮੋਬਾਇਲ ਕੰਪਨੀਆਂ ਐੱਸ.ਯੂ.ਵੀ. ਸੈਗਮੈਂਟ ’ਤੇ ਜ਼ਿਆਦਾ ਧਿਆਨ ਦੇ ਰਹੀਆਂ ਹਨ। ਭਾਰਤ ’ਚ ਟਾਟਾ ਮੋਟਰਸ, ਹੁੰਡਈ ਮੋਟਰ, ਕੀਆ ਮੋਟਰਸ ਅਤੇ ਮਹਿੰਦਰਾ ਵਰਗੀਆਂ ਕੰਪਨੀਆਂ ਕਈ ਧਮਾਕੇਦਾਰ ਐੱਸ.ਯੂ.ਵੀ. ਲਾਂਚ ਕਰ ਚੁੱਕੀਆਂ ਹਨ ਜਾਂ ਕਰਨ ਵਾਲੀਆਂ ਹਨ। ਉੱਥੇ ਹੀ ਹੁਣ ਇਸ ਲਿਸਟ ’ਚ ਆਟੋਮੋਬਾਇਲ ਕੰਪਨੀ ਹੋਂਡਾ ਦਾ ਨਾਂ ਜੁੜ ਗਿਆ ਹੈ। ਹੋਂਡਾ ਭਾਰਤ ’ਚ ਨਵੀਂ ਕੰਪੈਕਟ ਐੱਸ.ਯੂ.ਵੀ. ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। 

ਕੰਪਨੀ ਨਵੀਂ ਐੱਸ.ਯੂ.ਵੀ. Honda N7X ਬਾਜ਼ਾਰ ’ਚ ਉਤਾਰ ਰਹੀ ਹੈ। Honda N7X ਦਾ ਮੁਕਾਬਲਾ ਟਾਟਾ ਹੈਰੀਅਰ, ਹੁੰਡਈ ਮੋਟਰਸ ਦੀ ਕ੍ਰੇਟਾ, ਕੀਆ ਮੋਟਰਸ ਦੀ ਕੀਆ ਸੇਲਟੋਸ ਅਤੇ ਮਹੰਦਰਾ ਦੀ ਐੱਕਸ.ਯੂ.ਵੀ. 700, ਮਾਰੂਤੀ ਬ੍ਰੇਜ਼ਾ ਅਤੇ ਟਾਟਾ ਨੈਕਸਟਨਾਲ ਹੋਵੇਗਾ। । Honda N7X ਨੂੰ S, E, Prestige ਅਤੇ Prestige HS ਵਰਗੇ ਟ੍ਰਿਮ ਆਪਸ਼ੰਸ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਹੋਂਡਾ ਨੇ ਆਪਣੀ ਨਵੀਂ ਐੱਸ.ਯੂ.ਵੀ. Honda N7X ਤੋਂ ਪਿਛਲੇ ਸਾਲ ਪਰਦਾ ਚੁੱਕਿਆ ਸੀ। ਇਹ ਐੱਸ.ਯੂ.ਵੀ. ਸ਼ਾਨਦਾਰ ਲੁੱਕ ਦੇ ਨਾਲ ਹੀ ਪਾਵਰਫੁਲ ਫੀਚਰਜ਼ ਨਾਲ ਲੈਸ ਹੈ। ਹੋਂਡਾ ਦੀ ਅਪਕਮਿੰਗ ਐੱਸ.ਯੂ.ਵੀ. ਨੂੰ 5-ਸੀਟਰ ਅਤੇ 7-ਸੀਟਰ ਆਪਸ਼ਨ ’ਚ ਪੇਸ਼ ਕੀਤਾ ਜਾ ਸਕਦਾ ਹੈ।

ਡਿਜ਼ਾਇਨ ਦੀ ਗੱਲ ਕਰੀਏ ਤਾਂ Honda N7X ਦੇ ਡਿਜ਼ਾਇਨ ਨੂੰ ਹੋਂਡਾ ਦੇ ਕਈ ਮਾਡਲਾਂ ਦੇ ਡਿਜ਼ਾਇਨ ’ਚੋਂ ਕੁਝ-ਕੁਝ ਹਿੱਸਾ ਸ਼ਾਮਿਲ ਕਰਕੇ ਨਵੀਂ ਲੁੱਕ ਦਿੱਤੀ ਗਈ ਹੈ। ਕਾਫੀ ਹੱਦ ਤਕ 5ਵੀਂ ਜਨਰੇਸ਼ਨ ਹੋਂਡਾ ਸਿਟੀ ਨਾਲ ਮਿਲਦੀ-ਜੁਲਦੀ ਹੈ। ਸਪੋਰਟੀ ਲੁੱਕ ਵਾਲੀ ਇਸ ਐੱਸ.ਯੂ.ਵੀ. ’ਚ Z ਆਕਾਰ ਦੇ ਟੇਲਲੈਂਪਸ ਦੇ ਨਾਲ ਹੀ ਵੱਡਾ ਗਰੀਨਹਾਊਸ, ਡਿਊਲ ਟੋਨ ਡੋਰ ਮਾਊਂਟੇਡ ਵਿੰਗ ਮਿਰਰ ਅਤੇ ਮਲਟੀ ਸਪੋਕ ਅਲੌਏ ਵ੍ਹੀਲਜ਼ ਵੇਖਣ ਨੂੰ ਮਿਲਣਗੇ। ਇਸਤੋਂ ਇਲਾਵਾ ਐੱਸ.ਯੂ.ਵੀ. ’ਚ ਤੁਹਾਨੂੰ ਅਪਰਾਈਟ ਨੋਜ ਸ਼ੇਪ ਦੀ ਵੱਡੀ ਮਲਟੀ ਸਲੈਟ ਕ੍ਰੋਮ ਗਰਿੱਲ, ਬੰਪਰ ’ਚ ਫੌਗ ਲੈਂਪ, ਐੱਲ.ਈ.ਡੀ. ਹੈੱਡਲੈਂਪ, ਐੱਲ-ਸ਼ੇਪਡ ਐੱਲ.ਈ.ਡੀ. ਡੀ.ਆਰ.ਐੱਲ. ਦਿੱਤੇ ਜਾ ਸਕੇਦ ਹਨ। 

ਫੀਚਰਜ਼ ਦੀ ਗੱਲ ਕਰੀਏ ਤਾਂ Honda N7X ’ਚ ਵੱਡੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਮਲਟੀਪਲ ਏਅਰਬੈਗਸ ਸਮੇਤ ਕਈ ਸਟੈਂਡਰਡ ਅਤੇ ਸੇਫਟੀ ਫੀਚਰਜ਼ ਵੇਖਣ ਨੂੰ ਮਿਲ ਸਕਦੇ ਹਨ। 

ਇੰਜਣ ਅਤੇ ਪਾਵਰ ਦੀ ਗੱਲ ਕਰੀਏ ਤਾਂ Honda N7X ਐੱਸ.ਯੂ.ਵੀ. ਨੂੰ 1.5 ਲੀਟਰ ਦੇ ਪੈਟਰੋਲ ਇੰਜਣ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਵਿਚ 6-ਸਪੀਡ ਮੈਨੁਅਲ ਜਾਂ ਕੰਟੀਨਿਊਜ਼ਲੀ ਵੇਰੀਏਬਲ ਟ੍ਰਾਂਸਮਿਸ਼ਨ-ਸੀ.ਵੀ.ਟੀ. ਆਟੋਮੈਟਿਕ ਗਿਅਰਬਾਕਸ ਹੋ ਸਕਦਾ ਹੈ।


author

Rakesh

Content Editor

Related News