Honda ਨੇ ਲਾਂਚ ਕੀਤਾ H''ness CB350 ਦਾ ਐਨੀਵਰਸਰੀ ਐਡੀਸ਼ਨ, ਇੰਨੀ ਹੈ ਕੀਮਤ

Sunday, Dec 05, 2021 - 05:35 PM (IST)

Honda ਨੇ ਲਾਂਚ ਕੀਤਾ H''ness CB350 ਦਾ ਐਨੀਵਰਸਰੀ ਐਡੀਸ਼ਨ, ਇੰਨੀ ਹੈ ਕੀਮਤ

ਆਟੋ ਡੈਸਕ– ਹੋਂਡਾ ਨੇ ਆਪਣੇ H'ness CB350 ਦਾ ਐਨੀਵਰਸਰੀ 2.03 ਲੱਖ ਰੁਪਏ ਦੀ ਕੀਮਤ ’ਚ ਲਾਂਚ ਕੀਤਾ ਹੈ। ਪ੍ਰਸਿੱਧ ਮੋਟਰਸਾਈਕਲ ਦੇ ਇਸ ਐਨੀਵਰਸਰੀ ਐਡੀਸ਼ਨ ’ਚ ਸਪੈਸ਼ਲ ਕਾਸਮੈਟਿਕ ਐਲੀਮੈਂਟ ਮਿਲਦੇ ਹਨ। ਦੱਸ ਦੇਈਏ ਕਿ ਹੋਂਡਾ ਦੇ ਪ੍ਰੀਮੀਅਮ ਬਿਗ ਵਿੰਗ ਨੈੱਟਵਰਕ ਨੇ ਇੰਡੀਆ ਬਾਈਕ ਵੀਕ ’ਚ ਦੋ ਪ੍ਰੋਡਕਟ ਨੂੰ ਸ਼ੋਅਕੇਸ ਕੀਤਾ, ਪਹਿਲਾ 2022 CB300R ਅਤੇ ਦੂਜਾ H'ness CB350 ਐਨੀਵਰਸਰੀ ਸਪੈਸ਼ਲ ਐਡੀਸ਼ਨ। ਉਮੀਦ ਹੈ ਕਿ ਇਹ ਜਨਵਰੀ ਤਕ ਭਾਰਤ ’ਚ ਸੇਲ ਲਈ ਉਪਲੱਬਧ ਹੋ ਜਾਵੇਗਾ।

PunjabKesari

ਨਵੇਂ H'ness CB350 ਦਾ ਸਭ ਤੋਂ ਵੱਡਾ ਅਟ੍ਰੈਕਸ਼ਨ ਨਵੇਂ ਗੋਲਡਨ ਰੰਗ ਦੇ ਬੈਜ਼ ਅਤੇ ਪਿਨਸਟ੍ਰਿਪ ਹਨ। ਇਕ ਹੋਰ ਕਾਸਮੈਟਿਕ ਬਦਲਾਅ ਸਾਈਡ ਸਟੈਂਡ ਦੇ ਰੂਪ ’ਚ ਆਉਂਦਾ ਹੈ,ਜੋ ਹੁਣ ਕਾਲੇ ਦੀ ਬਜਾਏ ਕ੍ਰੋਮ ’ਚ ਦਿੱਤਾ ਗਿਆ ਹੈ। ਬਾਈਕ ’ਚ ਭੂਰੇ ਰੰਗ ਦੇ ਸੀਟ ਕਵਰ ਵੀ ਹਨ। ਇਹ ਮਾਡਲ ਦੋ ਰੰਗਾਂ- ਪਰਲ ਇਗਨੀਅਸ ਅਤੇ ਮੈਟ ਮਾਰਸ਼ਲ ਗਰੀਨ ਮਟੈਲਿਕ ’ਚ ਬਾਜ਼ਾਰ ’ਚ ਉਪਲੱਬਧ ਹੋਵੇਗਾ।

PunjabKesari

ਇਨ੍ਹਾਂ ਕਾਸਮੈਟਿਕ ਬਦਲਾਅ ਤੋਂ ਇਲਾਵਾ ਬਾਈਕ ਸਟੈਂਡਰਡ H'ness CB350 ਵਰਗੀ ਹੀ ਹੈ। ਇਹ ਡੀ.ਐੱਲ.ਐਕਸ. ਪ੍ਰੋ ਵੇਰੀਐਂਟ ’ਤੇ ਬੇਸਡ ਹੈ, ਜਿਸਦਾ ਮਤਲਬ ਹੈ ਕਿ ਇਸ ਵਿਚ ਟਵਿਨ ਹਾਰਨ ਸੈੱਟ-ਅਪ ਅਤੇ ਹੋਂਡਾ ਸਮਾਰਟਫੋਨ ਵੌਇਸ ਕੰਟਰੋਲ ਸਿਸਟਮ (ਐੱਚ.ਐੱਸ.ਵੀ.ਸੀ.ਐੱਸ.) ਹੈ। 2.03 ਲੱਖ ਰੁਪਏ ’ਚ ਈਸਦੀ ਕੀਮਤ DLX Pro ਤੋਂ ਲਗਭਗ 2,000 ਰੁਪਏ ਅਤੇ ਐਂਟਰੀ ਲੈਵਲ DLX ਮਾਡਲ ਤੋਂ ਲਗਭਗ 7,000 ਰੁਪਏ ਜ਼ਿਆਦਾ ਹੈ।


author

Rakesh

Content Editor

Related News