Hike ਮੈਸੇਂਜਰ ''ਚ ਐਡ ਹੋਇਆ ਧਮਾਕੇਦਾਰ ਫੀਚਰ
Thursday, Oct 27, 2016 - 01:20 PM (IST)
ਜਲੰਧਰ- ਇੰਸਟੈਂਟ ਮੈਸੇਜਿੰਗ ਐਪ ਹਾਈਕ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਲਈ ਖੁਸ਼ਖਬਰੀ ਹੈ ਕਿ ਹੁਣ ਉਹ ਟੈਕਸਟ ਮੈਸੇਜ, ਵਾਇਸ ਮੈਸੇਜ, ਆਡੀਓ ਅਤੇ ਫੋਟੋ ਸ਼ੇਅਰਿੰਗ ਦੇ ਨਾਲ-ਨਾਲ ਹਾਈਕ ''ਤੇ ਵੀਡੀਓ ਕਾਲਿੰਗ ਵੀ ਕਰ ਸਕਦੇ ਹਨ। ਜੀ ਹਾਂ, ਹਾਈਕ ਮੈਸੇਂਜਰ ਨੇ ਆਪਣੇ ਯੂਜ਼ਰਸ ਲਈ ਵੀਡੀਓ ਕਾਲਿੰਗ ਫੀਚਰ ਲਾਂਚ ਕਰ ਦਿੱਤਾ ਹੈ।
ਹਾਈਕ ਮੈਸੇਂਜਰ ਦੇ ਫਾਊਂਡਰ ਅਤੇ ਸੀ.ਈ.ਓ. ਕਵਿਨ ਭਾਰਤੀ ਮਿੱਤਲ ਨੇ ਇਕ ਬਿਆਨ ''ਚ ਕਿਹਾ ਹੈ ਕਿ ਸਾਨੂੰ ਲੱਗਦਾ ਹੈ ਕਿ ਭਾਰਤ ਇਕ ਉਭਰਦਾ ਹੋਇਆ ਬਾਜ਼ਾਰ ਹੈ ਅਤੇ ਸਾਡਾ ਮਨਣ ਹੈ ਕਿ ਵੀਡੀਓ ਕਾਲਿੰਗ ਫੀਚਰ ਨਾਲ ਹਾਈਕ ਮੈਸੇਂਜਰ ਦੇ ਯੂਜ਼ਰਸ ਦੇ ਗੱਲਬਾਤ ਕਰਨ ਦੇ ਤਰੀਕੇ ''ਤੇ ਬਹੁਤ ਵੱਡਾ ਪ੍ਰਭਾਵ ਪਵੇਗਾ।
ਤੁਹਾਨੂੰ ਦੱਸ ਦਈਏ ਕਿ ਵੀਡੀਓ ਕਾਲਿੰਗ ਫੀਚਰ ਨਾਲ ਯੂਜ਼ਰ ਕਾਲ ਦਾ ਜਵਾਬ ਦੇਣ ਤੋਂ ਪਹਿਲਾਂ ਲਾਈਵ ਵੀਡੀਓ ਪ੍ਰਿਵਿਊ ਵੀ ਦੇਖ ਸਕਦੇ ਹੋ। ਇਸ ਫੀਚਰ ''ਚ ਤੁਹਾਨੂੰ ਵਧੀਆ ਕੁਆਲਿਟੀ ਦੀ ਵੀਡੀਓ ਮਿਲੇਗੀ, ਨਾਲ ਹੀ ਇਹ 2ਜੀ ਵਰਗੇ ਕਮਜ਼ੋਰ ਨੈੱਟਵਰਕ ''ਤੇ ਵੀ ਵਧੀ ਤਰੀਕੇ ਨਾਲ ਕੰਮ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵਟਸਐਪ ਨੇ ਵੀ ਹਾਲ ਹੀ ''ਚ ਆਪਣੇ ਬੀਟਾ ਵਰਜ਼ਨ ''ਤੇ ਵੀਡੀਓ ਕਾਲਿੰਗ ਫੀਚਰ ਨੂੰ ਲਾਂਚ ਕੀਤਾ ਹੈ।
