ਅਕਾਲੀ ਦਲ ਦੇ ਰਾਜ ''ਚ ਹੋਇਆ ਪੰਜਾਬ ਦਾ ਅਸਲ ਵਿਕਾਸ, ਸੁਖਬੀਰ ਬਾਦਲ ਦਾ ਵੱਡਾ ਬਿਆਨ
Sunday, Mar 29, 2026 - 04:03 PM (IST)
ਡੇਰਾਬੱਸੀ : ਇੱਥੇ 'ਪੰਜਾਬ ਬਚਾਓ' ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਡੇਰਾਬੱਸੀ ਤੋਂ ਲੈ ਕੇ ਮੋਹਾਲੀ ਤੱਕ ਜਿੰਨਾ ਵੀ ਵਿਕਾਸ ਹੋਇਆ ਹੈ, ਅਕਾਲੀ ਦਲ ਦੇ ਸਮੇਂ ਦੌਰਾਨ ਹੀ ਹੋਇਆ ਹੈ, ਜਦੋਂ ਕਿ ਪਿਛਲੇ 10 ਸਾਲਾਂ 'ਚ ਕਿਸੇ ਸਰਕਾਰ ਨੇ ਇੱਥੇ ਇਕ ਇੱਟ ਤੱਕ ਨਹੀਂ ਲਾਈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ 'ਚ 60 ਸਾਲਾਂ 'ਚ 25 ਸਾਲ ਕਾਂਗਰਸ ਦੇ ਮੁੱਖ ਮੰਤਰੀ ਰਹੇ ਹਨ ਅਤੇ 22 ਸਾਲ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਹਨ ਪਰ ਪੂਰੇ ਪੰਜਾਬ 'ਚ ਜੋ ਵੀ ਕੰਮ ਹੋਇਆ ਹੈ, ਉਹ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਹੈ। ਪੰਜਾਬ 'ਚ ਜਿੰਨੇ ਡੈਮ ਅਤੇ ਥਰਮਲ ਪਲਾਂਟ ਹਨ, ਸਾਰੇ ਹੀ ਅਕਾਲੀ ਦਲ ਨੇ ਬਣਾਏ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰਾਂ ਸਿਰਫ ਪੰਜਾਬ 'ਚ ਰਾਜ ਕਰਨ ਵਾਸਤੇ ਆਉਂਦੀਆਂ ਹਨ, ਸੇਵਾ ਕਰਨ ਲਈ ਨਹੀਂ ਪਰ ਅਕਾਲੀ ਦਲ ਨੇ ਜਿਊਣਾ-ਮਰਨਾ ਅਤੇ ਰਹਿਣਾ ਇੱਥੇ ਹੈ। ਇਹ 105 ਸਾਲ ਪੁਰਾਣੀ ਪਾਰਟੀ ਹੈ, ਭਾਵੇਂ ਹੀ ਅਕਾਲੀ ਦਲ ਨੂੰ ਕਮਜ਼ੋਰ ਕਰ ਦਿੱਤਾ ਗਿਆ ਪਰ ਅਸੀਂ ਫਿਰ ਵੀ ਪੰਜਾਬੀਆਂ ਦਾ ਹਮੇਸ਼ਾ ਸਾਥ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਭਾਵੇਂ ਹੜ੍ਹਾਂ ਦੇ ਸਮੇਂ ਵੀ ਡਿਊਟੀ ਸਰਕਾਰ ਦੀ ਸੀ ਪਰ ਅਕਾਲੀ ਦਲ ਨੇ ਡੱਟ ਕੇ ਲੋਕਾਂ ਦਾ ਸਾਥ ਦਿੱਤਾ ਅਤੇ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਪਿਛਲੇ 10 ਸਾਲਾਂ 'ਚ ਪੰਜਾਬ ਬਹੁਤ ਪਿੱਛੇ ਚਲਾ ਗਿਆ ਅਤੇ ਯੂ. ਪੀ., ਬਿਹਾਰ ਵੀ ਸਾਡੇ ਤੋਂ ਅੱਗੇ ਨਿਕਲ ਗਏ। ਜੇਕਰ 10 ਸਾਲਾਂ 'ਚ ਸਾਡੀ ਸਰਕਾਰ ਹੁੰਦੀ ਤਾਂ ਪੰਜਾਬ ਨੇ ਕਿਤੇ ਦਾ ਕਿਤੇ ਪਹੁੰਚ ਜਾਣਾ ਸੀ। ਸੁਖਬੀਰ ਬਾਦਲ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਡੇਰਾਬੱਸੀ 'ਚ ਵੱਡੇ ਪੱਧਰ 'ਤੇ ਆਈ. ਟੀ. ਲਿਆਂਦੀ ਜਾਵੇਗੀ ਅਤੇ ਸਾਰੇ ਸ਼ਹਿਰ ਨੂੰ ਚੰਡੀਗੜ੍ਹ ਮੈਟਰੋ ਨਾਲ ਜੋੜਿਆ ਜਾਵੇਗਾ। ਡੇਰਾਬੱਸੀ ਇਲਾਕੇ ਨੂੰ ਵੱਡੇ ਪੱਧਰ 'ਤੇ ਇੰਡਸਟਰੀ ਦਾ ਹੱਬ ਬਣਾਇਆ ਜਾਵੇਗਾ। ਜੇਕਰ ਪੰਜਾਬ 'ਚ ਇੰਡਸਟਰੀ ਹੋਵੇਗੀ ਤਾਂ ਹੀ ਇੱਥੇ ਨੌਕਰੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਦੇਣੀ ਪਵੇਗੀ ਤਾਂ ਜੋ ਉਹ ਰੁਜ਼ਗਾਰ 'ਤੇ ਲੱਗ ਸਕਣ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਨਸ਼ਿਆਂ ਅਤੇ ਗੁੰਡਾਗਰਦੀ ਨੂੰ ਖ਼ਤਮ ਕਰਨਾ ਪਵੇਗਾ। ਇਸ ਤੋਂ ਇਲਾਵਾ ਸੂਬੇ 'ਚ ਸਖ਼ਤ ਕਾਨੂੰਨ ਲਿਆਵਾਂਗੇ।
ਇਹ ਵੀ ਪੜ੍ਹੋ : ਪੰਜਾਬ 'ਚ ਤੜਕਸਾਰ ਵੱਡਾ ਹਾਦਸਾ, 3 ਮਜ਼ਦੂਰਾਂ ਦੀ ਮੌਤ, ਜੈੱਕ ਨਾਲ ਚੁੱਕਿਆ ਜਾ ਰਿਹਾ ਸੀ ਮਕਾਨ
ਐੱਨ. ਕੇ. ਸ਼ਰਮਾ ਲਈ ਕਹੀ ਆਹ ਗੱਲ
ਸੁਖਬੀਰ ਬਾਦਲ ਨੇ ਸਟੇਜ 'ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਐੱਨ. ਕੇ. ਸ਼ਰਮਾ ਵਿੱਤ ਮੰਤਰੀ ਹੋਣਗੇ। ਉਨ੍ਹਾਂ ਵਿਅੰਗਮਈ ਅੰਦਾਜ਼ 'ਚ ਕਿਹਾ ਕਿ ਸ਼ਰਮਾ ਜੀ ਅਕਾਲੀ ਦਲ ਦੇ ਖਜਾਨਚੀ ਵੀ ਇਹੀ ਹਨ ਅਤੇ ਸਾਡੀ ਸਰਕਾਰ ਬਣਨ 'ਤੇ ਪੰਜਾਬ ਸਰਕਾਰ ਦੇ ਖਜਾਨਚੀ ਵੀ ਸ਼ਰਮਾ ਜੀ ਹੋਣਗੇ। ਉਨ੍ਹਾਂ ਕਿਹਾ ਕਿ ਸ਼ਰਮਾ ਜੀ ਬਹੁਤ ਹੀ ਨੇਕ ਅਤੇ ਈਮਨਦਾਰ ਬੰਦੇ ਹਨ ਅਤੇ ਮੈਨੂੰ ਇਨ੍ਹਾਂ 'ਤੇ ਪੂਰਾ ਭਰੋਸਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
