ਚੋਣਾਂ ਤੋਂ ਪਹਿਲਾਂ ਸਿਆਸਤ ''ਚ ਹਲਚਲ! ਮੁਕੇਰੀਆਂ ਦੀ ਸਿਆਸਤ ''ਚ ਹੋ ਸਕਦੈ ਵੱਡਾ ਉਤਰਾਅ-ਚੜ੍ਹਾਅ

Thursday, Apr 09, 2026 - 01:33 PM (IST)

ਚੋਣਾਂ ਤੋਂ ਪਹਿਲਾਂ ਸਿਆਸਤ ''ਚ ਹਲਚਲ! ਮੁਕੇਰੀਆਂ ਦੀ ਸਿਆਸਤ ''ਚ ਹੋ ਸਕਦੈ ਵੱਡਾ ਉਤਰਾਅ-ਚੜ੍ਹਾਅ

ਮੁਕੇਰੀਆਂ (ਝਾਵਰ)-ਵਿਧਾਨ ਸਭਾ ਹਲਕਾ ਮੁਕੇਰੀਆਂ ਪੰਜਾਬ ਦੀ ਸਿਆਸਤ ਦਾ ਗੜ੍ਹ ਰਿਹਾ ਹੈ। ਇਸ ਵਿਧਾਨ ਸਭਾ ਹਲਕੇ ’ਚ ਡਾ. ਕੇਵਲ ਕ੍ਰਿਸ਼ਨ ਜੋ ਕਾਂਗਰਸ ਸਰਕਾਰ ਸਮੇਂ ਵਿੱਤ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਸਨ। ਉਨ੍ਹਾਂ ਵੱਲੋਂ ਵੱਡੇ ਪੱਧਰ ’ਤੇ ਨੈਸ਼ਨਲ ਲੈਵਲ ’ਤੇ ਜੋ ਵਿਕਾਸ ਦੇ ਕੰਮ ਕਰਵਾਏ ਅਤੇ ਮੁਕੇਰੀਆਂ ਦਾ ਨਾਂ ਪੂਰੇ ਸੰਸਾਰ ਵਿਚ ਉੱਚਾ ਕੀਤਾ ਗਿਆ ਹੈ ਪਰ ਪਿਛਲੇ ਕੁਝ ਸਮੇਂ ਤੋਂ ਮੁਕੇਰੀਆਂ ਦੀ ਸਿਆਸਤ ’ਚ ਜ਼ਬਰਦਸਤ ਭੂਚਾਲ ਆਉਣ ਦੀ ਸੰਭਾਵਨਾ ਜ਼ੋਰ ਫੜ ਗਈ ਹੈ ਜਦਕਿ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀ ਸਿਆਸੀ ਤਬਦੀਲੀ ਦੀ ਗੱਲ ਜ਼ੋਰ ਫੜਦੀ ਜਾ ਰਹੀ ਹੈ। ਇਸ ਸਬੰਧੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ’ਚ ਵੀ ਭੂਚਾਲ ਆਉਣ ਦੀ ਸੰਭਾਵਨਾ ਆ ਸਕਦੀ ਹੈ ।

ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸ ਨਾਲ ਹੋਈ ਲੁੱਟ ਦੇ ਮਾਮਲੇ 'ਚ ਵੱਡੀ ਅਪਡੇਟ! ਦੋ ਮੁਲਜ਼ਮ ਗ੍ਰਿਫ਼ਤਾਰ, ਹੋਏ ਅਹਿਮ ਖ਼ੁਲਾਸੇ

ਜਦਕਿ ਆਮ ਆਦਮੀ ਪਾਰਟੀ ਨਵੇਂ ਚਿਹਰਿਆਂ ਦੀ ਪਛਾਣ ਕਰਨ ਲਈ ਵੱਡੇ ਪੱਧਰ ’ਤੇ ਸਰਵੇ ਚੱਲਣ ਦੀ ਸੰਭਾਵਨਾ ਪਾਰਟੀ ਅੰਦਰ ਕਹੀ ਜਾ ਸਕਦੀ ਹੈ, ਇਥੇ ਹੀ ਬੱਸ ਨਹੀਂ ਕਿ ਅਕਾਲੀ ਦਲ ਦੀ ਵੀ ਨਵੀਂ ਸਿਆਸਤ ਅਤੇ ਨਿਵੇ ਚਿਹਰਿਆਂ ਦੇ ਆਉਣ ਦੀ ਸੰਭਾਵਨਾ ਲੋਕਾਂ ਦੀ ਜ਼ੁਬਾਨ 'ਤੇ ਸੁਣੀ ਜਾ ਸਕਦੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਕਾਂਗਰਸ, ਭਾਜਪਾ, 'ਆਪ' ਅਤੇ ਅਕਾਲੀ ਦਲ 'ਚ ਵੀ ਵਖਰੇਵਾਂ ਅਤੇ ਆਪਸੀ ਖਿੱਚ ਧੂਅ ਨਜ਼ਰ ਆ ਰਹੀ ਹੈ।

ਹਰ ਪਾਰਟੀ ਦੇ ਆਗੂ ਆਪਣੇ ਅਕਸ ਨੂੰ ਸੁਧਾਰਨ ਲਈ ਅਤੇ ਸਿਆਸੀ ਪਕੜ ਕਰਨ ਲਈ ਲੋਕਾਂ ’ਚ ਵਿਚਰ ਰਹੇ ਹਨ ਪਰ ਅਜੇ ਤੱਕ ਸਪਸ਼ਟ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿ ਕਿਹੜੀ ਪਾਰਟੀ ਦਾ ਕਿਹੜਾ ਆਗੂ ਇਸ ਦੌੜ ’ਚ ਅੱਗੇ ਨਿਕਲੇਗਾ ਜਾਂ ਉਹ ਪਿੱਛੜ ਜਾਵੇਗਾ ਪਰ ਮੁਕੇਰੀਆਂ ਵਿਧਾਨ ਸਭਾ ਦੇ ਵਿਕਾਸ ਦੇ ਕੰਮ ਤਾਂ ਰੋਕ ਕੇ ਰਹਿ ਗਏ ਹਨ।

ਇਹ ਵੀ ਪੜ੍ਹੋ: ਮੀਂਹ-ਗੜ੍ਹੇਮਾਰੀ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ 'ਚ ਭਾਰੀ ਨੁਕਸਾਨ, ਕਿਸਾਨਾਂ ਦੀ 1.30 ਲੱਖ ਏਕੜ ਫ਼ਸਲ ਤਬਾਹ

ਇਸ ਇਲਾਕੇ 'ਚ ਮੁਕੇਰੀਆਂ ਹਾਈਡਲ ਪ੍ਰਾਜੈਕਟ, ਸ਼ਾਹ ਨਹਿਰ ਬੈਰਾਜ ਅਤੇ ਇਸ ਵਿਧਾਨਸਭਾ ਹਲਕੇ ’ਚ ਪਾਵਰਕਾਮ ਵੱਲੋਂ ਜੋ ਪੰਜ ਪ੍ਰਾਜੈਕਟ ਲਗਾਏ ਗਏ, ਇਹ ਲਗਭਗ 300 ਮੈਗਾਵਾਟ ਤੋਂ ਵੱਧ ਬਿਜਲੀ ਪੈਦਾ ਕਰ ਰਹੇ ਹਨ ਪਰ ਇਸ ਇਲਾਕੇ ’ਚ ਜੋ ਪੇਪਰ ਮਿੱਲ, ਗੰਨਾ ਮਿੱਲ ਲੱਗੀ ਉਸ ਵਿਚੋਂ ਸਿਰਫ਼ ਗੰਨਾ ਮਿੱਲ ਹੀ ਚੱਲ ਰਹੀ ਹੈ ਅਤੇ ਪੇਪਰ ਮਿਲ ਬੰਦ ਹੋ ਕੇ ਰਹਿ ਗਈ ਹੈ ਪਰ ਇਸ ਤੋਂ ਬਾਅਦ ਕੋਈ ਵੀ ਕਾਰਖਾਨਾ ਜਾਂ ਕੋਈ ਵੀ ਪ੍ਰਾਜੈਕਟ ਇਸ ਇਲਾਕੇ ਵਿਚ ਨਹੀਂ ਲੱਗ ਸਕਿਆ ਅਤੇ ਕੰਢੀ ਡਿਵੈਲਪਮੈਂਟ ਬੋਰਡ ਨਹੀਂ ਬਣ ਸਕਿਆ, ਨਾ ਹੀ ਕੰਢੀ ਇਲਾਕੇ ਅਤੇ ਬੇਟ ਇਲਾਕੇ ਦਾ ਕੋਈ ਵਿਕਾਸ ਹੋ ਸਕਿਆ। ਇਸ ਕਰਕੇ ਇਸ ਇਲਾਕੇ ਦੇ ਲੋਕ ਅਤੇ ਵੋਟਰ ਇਹੀ ਸੋਚ ਰਹੇ ਹਨ ਕਿ ਕਿਹੜਾ ਸਿਆਸੀ ਆਗੂ ਅੱਗੇ ਆਵੇਗਾ, ਜੋ ਸਾਡੀਆਂ ਲਟਕ ਰਹੀਆਂ ਮੰਗਾਂ ਪ੍ਰਵਾਨ ਕਰਕੇ ਅਤੇ ਵੱਡੇ ਕਾਰਖਾਨੇ ਜਾਂ ਵੱਡੇ ਪ੍ਰਾਜੈਕਟ ਲਿਆ ਕੇ ਇਸ ਇਲਾਕੇ ਨੂੰ ਮੁੜ ਆਰਥਿਕ ਸਥਿਤੀ ਵਿਚ ਬਰਾਬਰਤਾ ਲਿਆਵੇਗਾ।

ਇਹ ਵੀ ਪੜ੍ਹੋ:  ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 12 ਅਪ੍ਰੈਲ ਤੱਕ ਦੀ ਨਵੀਂ ਅਪਡੇਟ ਜਾਰੀ, 15 ਜ਼ਿਲ੍ਹਿਆਂ 'ਚ Alert

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News