ਨਵੇਂ ਅਵਤਾਰ ’ਚ ਲਾਂਚ ਹੋਇਆ Hero Glamour, ਜਾਣੋ ਕੀਮਤ ਤੇ ਖੂਬੀਆਂ

Tuesday, Oct 13, 2020 - 02:08 PM (IST)

ਨਵੇਂ ਅਵਤਾਰ ’ਚ ਲਾਂਚ ਹੋਇਆ Hero Glamour, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ– ਭਾਰਤ ’ਚ ਤਿਉਹਾਰੀ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ ਹੀਰੋ ਮੋਟੋਕਾਰਪ ਨੇ ਆਪਣੇ ਪ੍ਰਸਿੱਧ ਮੋਟਰਸਾਈਕਲ Hero Glamour ਨੂੰ ਨਵੇਂ ਅਵਤਾਰ ’ਚ ਪੇਸ਼ ਕੀਤਾ ਹੈ। Hero Glamour Blaze ਨੂੰ 72,200 ਰੁਪਏ ਦੀ ਕੀਮਤ ’ਚ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਇਹ ਮੋਟਰਸਾਈਕਲ ਇਕ ਨਵੇਂ ਰੰਗ ਅਤੇ ਨਵੇਂ ਫੀਚਰ ਨਾਲ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਮੋਟਰਸਾਈਕਲ ’ਚ ਹੋਰ ਕੋਈ ਬਦਲਾਅ ਨਹੀਂ ਕੀਤਾ ਗਿfਆ। 

ਗਲੈਮਰ ਬਲੇਜ਼ ’ਚ ਕੀ ਹੈ ਨਵਾਂ
ਕੰਪਨੀ ਨੇ ਗਲੈਮਰ ਦੇ ਨਵੇਂ ਅਵਤਾਰ ਨੂੰ ਨਵੇਂ ਮੈਟ ਗ੍ਰੇਅ ਰੰਗ ’ਚ ਪੇਸ਼ ਕੀਤਾ ਹੈ। ਉਥੇ ਹੀ ਇਸ ਮੋਟਰਸਾਈਕਲ ’ਚ ਇਕ ਨਵਾਂ ਫੀਚਰ ਵੀ ਦਿੱਤਾ ਗਿਆ ਹੈ ਜੋ ਲੋਕਾਂ ਲਈ ਕਾਫੀ ਫਾਇਦੇਮੰਦ ਹੋਵੇਗਾ। ਨਵੇਂ ਗਲੈਮਰ ਬਲੇਜ਼ ’ਚ ਹੈਂਡਲਬਾਰ ’ਚ ਯੂ.ਐੱਸ.ਬੀ. ਚਾਰਜਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੋਟਰਸਾਈਕਲ ’ਚ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ। 

PunjabKesari

ਇੰਜਣ ਤੇ ਪਾਵਰ
ਕੰਪਨੀ ਨੇ ਫਰਵਰੀ 2020 ’ਚ ਇਸ ਮੋਟਰਸਾਈਕਲ ਦਾ ਬੀ.ਐੱਸ.-6 ਵਰਜ਼ਨ ਪੇਸ਼ ਕੀਤਾ ਸੀ। ਇਸ ਵਿਚ 125 ਸੀਸੀ ਸਿੰਗਲ-ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ ਪੁਰਾਣੇ ਮਾਡਲ ਦੇ ਮੁਕਾਬਲੇ 19 ਫੀਸਦੀ ਜ਼ਿਆਦਾ ਪਾਵਰ ਦਿੰਦਾ ਹੈ। ਗਲੈਮਰ ਦੇ ਪੁਰਾਣੇ ਮਾਡਲ ’ਚ 11.5 ਬੀ.ਐੱਚ.ਪੀ. ਦੀ ਪਾਵਰ ਅਤੇ 11 ਨਿਊਟਨ ਮੀਟਰ ਦਾ ਟਾਰਕ ਮਿਲਦਾ ਹੈ। ਗਲੈਮਰ ਦਾ ਇੰਜਣ ਹੁਣ 5-ਸਪੀਡ ਗਿਅਰਬਾਕਸ ਨਾਲ ਲੈਸ ਹੈ ਜਦਕਿ ਪਹਿਲਾਂ 4-ਸਪੀਡ ਯੂਨਿਟ ਮਿਲਦਾ ਸੀ। 

ਡਿਜ਼ਾਇਨ ਅਤੇ ਸਟਾਈਲਿੰਗ
ਮੋਟਰਸਾਈਕਲ ’ਚ ਨਵੇਂ 5-ਸਪੋਕ ਅਲੌਏ ਵ੍ਹੀਲਜ਼, ਰੀਅਲ ਟਾਈਮ ਮਾਈਲੇਜ ਦੇ ਨਾਲ ਡਿਜੀਟਲ-ਐਨਾਲਾਗ ਇੰਸਟਰੂਮੈਂਟ ਕਲੱਸਟਰ ਅਤੇ i3 ਤਕਨੀਕ ਦਿੱਤੀ ਗਈ ਹੈ। ਹੀਰੋ ਦਾ ਦਾਅਵਾ ਹੈ ਕਿ ਨਵੇਂ ਗਲੈਮਰ ਮੋਟਰਸਾਈਕਲ ਦੇ ਫਰੰਟ ਸਸਪੈਂਸ਼ਨ ਟ੍ਰੈਵਲ ’ਚ 14 ਫੀਸਦੀ ਅਤੇ ਰੀਅਰ ਸਸਪੈਂਸ਼ਨ ਟ੍ਰੈਵਲ ’ਚ 10 ਫੀਸਦੀ ਦਾ ਵਾਧਾ ਹੋਇਆ ਹੈ। ਮੋਟਰਸਾਈਕਲ ਦਾ ਗਰਾਊਂਡ ਕਲੀਅਰੈਂਸ ਹੁਣ 180mm ਹੈ ਜੋ ਪਹਿਲਾਂ 150mm ਸੀ। 


author

Rakesh

Content Editor

Related News