Hero ਨੇ ਲਾਂਚ ਕੀਤੀ ਨਵੇਂ ਫੀਚਰਸ ਵਾਲੀ ਡਿਊਲ ਟੋਨ ਪਲੇਜ਼ਰ BSIV, ਜਾਣੋ ਕੀਮਤ

04/10/2017 3:05:52 PM

ਜਲੰਧਰ- ਹੀਰੋ ਨੇ ਆਪਣੀ  BSIV ਐਮੀਸ਼ਨ ਵਾਲੀ ਪਲੇਜ਼ਰ ਨਵੇਂ ਫੀਚਰਸ ਅਤੇ ਕਲਰ ''ਚ ਲਾਂਚ ਕੀਤੀ ਹੈ। ਇਸ ਸਕੂਟਰ ਨੂੰ ਆਲਵੇਜ਼ ਹੈਂਡਲੈਂਪ ਆਨ (AHO)  ਫੀਚਰ ਅਤੇ ਨਵੀਂ ਡਿਊਲ ਟੋਨ ਬਾਡੀ ਨਾਲ ਬਾਜ਼ਾਰ ''ਚ ਉਤਾਰਿਆ ਗਿਆ ਹੈ। ਇਸ ਦੀ ਬਾਡੀ ''ਤੇ ਨਵੇਂ ਗ੍ਰਾਫਿਕਸ ਨਾਲ ਸਕੂਟਰ ਨੂੰ ਹੋਰ ਵੀ ਜ਼ਿਆਦਾ ਕਲਰਫੁੱਲ ਬਣਾਇਆ ਗਿਆ ਹੈ। ਸੈਫਟੀ ਦੇ ਲਿਹਾਜ਼ ਤੋਂ ਕੰਪਨੀ ਨੇ ਇਸ ਸਕੂਟਰ ''ਚ ਇੰਟੀਗ੍ਰੇਟਡ ਬ੍ਰੇਕਿੰਗ ਸਿਸਟਮ ਦਿੱਤਾ ਹੈ, ਜਿਸ ਨਾਲ ਇਸ ਦੀ ਬ੍ਰੇਕਿੰਗ 15% ਤੱਕ ਜ਼ਿਆਦਾ ਸਿੱਧ ਹੋਵੇਗੀ। ਇਹ ਬਾਈਕ 3 ਡਿਊਲ ਟੋਨ ਅਤੇ 4 ਸਿੰਗਲ ਟੋਨ ਕਲਰ ਸ਼ੇਡ ''ਚ ਉਪਲੱਬਧ ਹੋਵੇਗੀ। ਇਸ ਦੇ ਸਾਹਮਣ ਵਾਲੇ ਸਟੋਰੇਜ ਕੰਪਾਰਟਮੈਂਟ ''ਚ ਚਾਰਜਿੰਗ ਪੁਆਇੰਟ ਦਿੱਤਾ ਗਿਆ ਹੈ, ਨਾਲ ਹੀ ਸੀਟ ਦੇ ਅੰਦਰ ਛੋਟੀ ਲਾਈਟ ਵੀ ਹੋਵੇਗੀ। ਸਾਈਡ ਸਟੈਂਡ ਇੰਡੀਕੇਟਰਸ ਨਾਲ ਕੰਪਨੀ ਨੇ ਇਸ ''ਚ 6 ਸਪੋਕ ਅਲਾਏ ਵਹੀਲ ਵੀ ਦਿੱਤੇ ਹਨ।
102cc ਇੰਜਣ ਵਾਲੀ ਇਹ ਸਕੂਟਰ 7PS ਪਾਵਰ ਅਤੇ 8.1Nm ਟਾਰਕ ਜਨਰੇਟ ਕਰਦੀ ਹੈ, ਜਿਸ ਦੀ ਮੈਗਜੀਮਸ ਸਪੀਡ 77km/h ਹੈ। ਸਸਪੇਂਸ਼ਨ ਦੀ ਗੱਲ ਕਰੀਏ ਤਾਂ ਫਰੰਟ ''ਚ ਸਪ੍ਰਿੰਗ ਲੋਡੇਡ ਹਾਈਡ੍ਰੋਲਿਕ ਡੰਪਰ ਅਤੇ ਰਿਅਰ ਸਸਪੇਂਸ਼ਨ ਸਿੰਗਲ ਯੂਨਿਟ ਸਵਿੰਗ ਲੋਡੇਡ ਹੈ। ਮੁੰਬਈ ''ਚ ਇਸ ਦੀ ਆਨ-ਰੋਡ ਪ੍ਰਾਈਮ 65140 ਰੁਪਏ ਹੈ, ਜੋ BS 3 ਇੰਜਣ ਵਾਲੀ ਸਕੂਟਰ ਤੋਂ ਲਗਭਗ 1000 ਰੁਪਏ ਮਹਿੰਗੀ ਹੈ। 
 

Related News