Whatsapp, Facebook ਮੈਸੇਂਜੇਰ ਤੇ ਟਵਿਟਰ ’ਤੇ ਆਏਗਾ ਸਮਾਰਟ ਰਿਪਲਾਈ ਫੀਚਰ

02/16/2019 5:22:02 PM

ਗੈਜੇਟ ਡੈਸਕ– ਵਟਸਐਪ ’ਚ ਇਕ ਦਿਨ ਦੇ ਅੰਦਰ ਕੁਝ ਅਜਿਹੇ ਮੈਸੇਜ ਜ਼ਰੂਰ ਆਉਂਦੇ ਹਨ ਜਿਨ੍ਹਾਂ ਦੇ ਜਵਾਬ ’ਚ ਧੰਨਵਾਦ ਜਾਂ ਕੁਝ ਤੈਅ ਸ਼ਬਦ ਲਿਖੇ ਜਾਂਦੇ ਹਨ। ਅਜਿਹੇ ’ਚ ਉਨ੍ਹਾਂ ਸ਼ਬਦਾਂ ਨੂੰ ਟਾਈਪ ਕਰਨ ’ਚ ਸਮਾਂ ਲੱਗਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਦਰਅਸਲ, ਗੂਗਲ ਥਰਡ ਪਾਰਟੀ ਮੈਸੇਜਿੰਗ ਐਪ ਲਈ ਸਮਾਰਟ ਰਿਪਲਾਈ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਦੱਸ ਦੇਈਏ ਕਿ ਇਹ ਫੀਚਰ ਪਹਿਲਾਂ ਹੀ ਜੀਮੇਲ ’ਤੇ ਮੌਜੂਦ ਹੈ। 

ਗੂਗਲ ਸਮਾਰਟ ਰਿਪਲਾਈ ਫੀਚਰ ਤਹਿਤ ਇਕ ਮੋਬਾਇਲ ਐਪਲੀਕੇਸ਼ਨ ਤਿਆਰ ਕਰ ਰਹੀ ਹੈ ਜੋ ਵਟਸਐਪ, ਫੇਸਬੁੱਕ ਮੈਸੇਂਜਰ, ਟਵਿਟਰ ਡਾਇਰੈਕਟ ਮੈਸੇਜ ਅਤੇ ਸਕਾਈਪ ਨੂੰ ਸਪੋਰਟ ਕਰੇਗਾ। ਹਾਲਾਂਕ ਕੁਝ ਗੂਗਲ ਐਪ ਵਰਗੇ ਐਂਡਰਾਇਡ, ਮੈਸੇਜਿਸ, ਜੀਮੇਲ, ਐਲੋ ਅਤੇ ਇਨਬਾਕਸ ’ਚ ਇਹ ਫੀਚਰ ਪਹਿਲਾਂ ਹੀ ਮੌਜੂਦ ਹੈ। ਸਮਾਰਟ ਰਿਪਲਾਈ ਫੀਚਰ ਫੋਨ ਦੇ ਸਾਈਲੈਂਡ ਮੋਡ ਨੂੰ ਵੀ ਸਾਊਂਡ ਮੋਡ ’ਚ ਬਦਲ ਦੇਵੇਗਾ ਪਰ ਪ੍ਰਾਪਤ ਮੈਸੇਜ ਬਹੁਤ ਹੀ ਜ਼ਰੂਰੀ ਹੈ। ਹਾਲਾਂਕਿ ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਜ਼ਰੂਰੀ ਮੈਸੇਜ ਦਾ ਪੱਧਰ ਕੌਣ ਤੈਅ ਕਰੇਗਾ। 

ਸਮਾਰਟ ਰਿਪਲਾਈ ਫੀਚਰ ਤਹਿਤ ਇਕ ਆਸਾਨ ਟੱਚ ਨਾਲ ਯੂਜ਼ਰਜ਼ ਆਪਣੇ ਸਵਾਲਾਂ ਦੇ ਜਵਾਬ ਜਾਣ ਸਕਣਗੇ। ਇਥੋਂਤਕ ਕਿ ਗੂਗਲ ਮੈਪਸ ਤੋਂ ਬੋਲ ਕੇ ਦੂਰੀ ਵੀ ਜਾਣ ਸਕਣਗੇ। ਇਸ ਤੋਂ ਇਲਾਵਾ ਡਰਾਈਵਿੰਗ ਦੌਰਾਨ ਇਹ ਸਮਾਰਟ ਰਿਪਲਾਈ ਫੀਚਰ ਕਾਨਟੈਕਟ ਲਿਸਟ ’ਚ ਮੌਜੂਦ ਦੋਸਤਾਂ ਨੂੰ ਖੁਦ ਜਵਾਬ ਦੇਣ ’ਚ ਸਮਰਥ ਹੋਵੇਗਾ।


Related News