ਇਸ ਭਾਰਤੀ ਮੁੰਡੇ ਨੇ ਐਂਡਰਾਇਡ ’ਚ ਲੱਭੀ ਗੰਭੀਰ ਖਾਮੀ, ਗੂਗਲ ਨੇ ਦਿੱਤਾ ਲੱਖਾਂ ਦਾ ਇਨਾਮ

Thursday, Dec 16, 2021 - 12:06 PM (IST)

ਗੈਜੇਟ ਡੈਸਕ– ਭਾਰਤ ਦੇ ਇਕ ਨੌਜਵਾਨ ਸਕਿਓਰਿਟੀ ਇੰਜੀਨੀਅਰ ਨੂੰ ਗੂਗਲ ਨੇ ਇਨਾਮ ’ਚ ਲੱਖਾਂ ਰੁਪਏ ਦਿੱਤੇ ਹਨ। ਇਹ ਇਨਾਮ ਐਂਡਰਾਇਡ ਪਲੇਟਫਾਰਮ ’ਚ ਗੰਭੀਰ ਖਾਮੀ ਲੱਭਣ ਲਈ ਦਿੱਤਾ ਗਿਆ ਹੈ। ਦੱਸ ਦੇਈਏ ਕਿ ਟੈੱਕ ਕੰਪਨੀਆਂ ਸਮੇਂ-ਸਮੇਂ ’ਤੇ ਬਾਊਂਟੀ ਪ੍ਰੋਗਰਾਮ ਕਰਦੀਆਂ ਰਹਿੰਦੀਆਂ ਹਨ। ਇਸ ਰਾਹੀਂ ਸਾਫਟਵੇਅਰ ਜਾਂ ਵੈੱਬਸਾਈਟ ’ਚ ਖਾਮੀ ਲੱਭਣ ’ਤੇ ਇਨਾਮ ਦਿੱਤਾ ਜਾਂਦਾ ਹੈ। ਕਈ ਭਾਰਤੀ ਵੀ ਬਾਊਂਟੀ ਪ੍ਰੋਗਰਾਮ ’ਚ ਹਿੱਸਾਲੈ ਕੇ ਇਨਾਮ ਜਿੱਤਦੇ ਰਹਿੰਦੇ ਹਨ। ਇਸ ਵਾਰ ਗੂਗਲ ਤੋਂ ਅਸਾਮ ਦੇ ਰੋਨੀ ਦਾਸ (Rony Das) ਨੇ ਇਨਾਮ ਪਾਇਆ ਹੈ। 

ਇਹ ਵੀ ਪੜ੍ਹੋ– ਤੁਰੰਤ ਅਪਡੇਟ ਕਰੋ ਆਪਣਾ ਐਂਡਰਾਇਡ ਫੋਨ! ਸਰਕਾਰੀ ਸਕਿਓਰਿਟੀ ਏਜੰਸੀ ਨੇ ਦਿੱਤੀ ਚਿਤਾਵਨੀ

ਇਸਨੂੰ ਲੈ ਕੇ The News Mill ਨੇ ਰਿਪੋਰਟ ਕੀਤਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਐਂਡਰਾਇਡ ਪਲੇਟਫਾਰਮ ’ਚ ਗੰਭੀਰ ਖਾਮੀ ਦਾ ਪਤਾ ਲਗਾਉਣ ’ਤੇ ਗੂਗਲ ਨੇ ਰੋਨੀ ਦਾਸ ਨੂੰ 5,000 ਡਾਲਰ (ਕਰੀਬ 3.5 ਲੱਖ ਰੁਪਏ) ਦਾ ਇਨਾਮ ਦਿੱਤਾ ਹੈ। 

ਅਸਾਮ ਦੇ ਰਹਿਣ ਵਾਲੇ ਰੋਨੀ ਦਾਸ ਦੀ ਰੁਚੀ ਸ਼ੁਰੂ ਤੋਂ ਹੀ ਸਕਿਓਰਿਟੀ ਰਿਸਰਚ ’ਚ ਰਹੀ ਹੈ। ਉਨ੍ਹਾਂ Android Foreground Services ’ਚ ਇਕ ਬਗ ਨੂੰ ਲੈ ਕੇ ਰਿਪੋਰਟ ਕੀਤਾ। ਇਸ ਨਾਲ ਬੈਂਕਿੰਗ ਮਾਲਵੇਅਰ ਅਤੇ ਹੈਕਰ ਯੂਜ਼ਰ ਦੇ ਡਾਟਾ ਨੂੰ ਹੈਕ ਕਰ ਸਕਦੇ ਸਨ। ਉਨ੍ਹਾਂ ਵਲਨੇਰਿਬਿਲਿਟੀ ਬਾਰੇ ਸਭ ਤੋਂ ਪਹਿਲਾਂ ਇਸ ਸਾਲ ਮਈ ’ਚ ਗੂਗਲ ਨੂੰ ਦੱਸਿਆ ਸੀ। 

ਇਹ ਵੀ ਪੜ੍ਹੋ– Log4J ਖਾਮੀ ਦਾ ਫਾਇਦਾ ਚੁੱਕ ਕੇ ਹੈਕਰਾਂ ਨੇ ਦਿੱਤਾ 1.2 ਮਿਲੀਅਨ ਹਮਲਿਆਂ ਨੂੰ ਅੰਜ਼ਾਮ

ਟੈੱਕ ਜਾਇੰਟ ਨੇ ਸਕਿਓਰਿਟੀ ਰਿਸਰਚਰ ਰੋਨੀ ਦਾਸ ਦੀ ਗੱਲ ਨੂੰ ਗੰਭੀਰਤਾ ਨਾਲ ਲਿਆ ਅਤੇ ਇਸ ਖਾਮੀ ਨੂੰ ਲੱਭਣ ਲਈ ਉਸ ਨੂੰ 5000 ਡਾਲਰ ਦਾ ਇਨਾਮ ਦਿੱਤਾ। ਰਿਪੋਰਟ ਮੁਤਾਬਕ, ਰੋਨੀ ਦਾਸ ਨੇ ਦੱਸਿਆ ਕਿ ਕੁਝ ਸਮੱਸਿਆ ਦਾ ਸਾਹਮਣਾ ਕਰਨ ’ਤੇ ਉਹ ਇਕ ਸਾਫਟਵੇਅਰ ਬਣਾ ਰਿਹਾ ਸੀ। ਇਸ ਸਮੱਸਿਆ ਨੂੰ ਦੂਰ ਕਰਨ ਦੌਰਾਨ ਉਸ ਨੂੰ ਇਕ ਖਾਮੀ ਦਾ ਪਤਾ ਲੱਗਾ। ਇਸ ਨੂੰ ਲੈ ਕੇ ਉਸ ਨੇ ਗੂਗਲ ਨੂੰ ਮਈ ’ਚ ਹੀ ਰਿਪੋਰਟ ਕਰ ਦਿੱਤਾ। 

ਇਸ ਤੋਂ ਬਾਅਦ ਉਹ ਅਤੇ ਕੰਪਨੀ ਲਗਾਤਾਰ ਜਾਣਕਾਰੀ ਐਕਸਚੇਂਜ ਕਰ ਰਹੇ ਸਨ। ਰੀਬ 6 ਮਹੀਨਿਆਂ ਬਾਅਦ ਗੂਗਲ ਨੇ ਇਸ ਬਗ ਲਈ ਉਸ ਨੂੰ ਇਨਾਮ ’ਚ 5000 ਡਾਲਰ ਦਿੱਤੇ। ਉਸ ਨੇ ਅੱਗੇ ਦੱਸਿਆ ਕਿ ਉਹ ਅਜੇ ਇਸ ਖਾਮੀ ਨੂੰ ਤਕਨੀਕੀ ਪਾਰਟ ਬਾਰੇ ਨਹੀਂ ਦਸ ਸਕਦੇ ਕਿਉਂਕਿ ਕੰਪਨੀ ਨੇ ਅਜੇ ਇਸ ਲਈ ਮਨਾ ਕੀਤਾ ਹੈ। ਰੋਨੀ ਦਾਸ ਮੁਤਾਬਕ, ਇਸ ਖਾਮੀ ਕਾਰਨ ਐਂਡਰਾਇਡ ’ਚ ਬੈਕਗ੍ਰਾਊਂਡ ਪ੍ਰੋਸੈਸਰ ਨੂੰ ਬਿਨਾਂ ਡਿਟੈਕਸ਼ਨ ਦੇ ਰਨ ਕੀਤਾ ਜਾ ਸਕਦਾ ਸੀ। ਯੂਜ਼ਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਐਂਡਰਾਇਡ ਵਰਜ਼ਨ ’ਚ ਇਸ ਬਗ ਨੂੰ ਫਿਕਸ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ– WhatsApp ਦੇ ਇਸ ਨਵੇਂ ਫੀਚਰ ਨਾਲ ਬਦਲ ਜਾਵੇਗਾ ਵੌਇਸ ਚੈਟ ਦਾ ਅੰਦਾਜ਼, ਇੰਝ ਕਰੋ ਇਸਤੇਮਾਲ


Rakesh

Content Editor

Related News