Gionee A1 Plus ਸਮਾਰਟਫੋਨ ''ਤੇ ਜਿਓ ਅਤੇ Paytm ਵੱਲੋ ਮਿਲਣਗੇ ਇਹ ਸ਼ਾਨਦਾਰ ਆਫਰ

07/27/2017 12:28:14 PM

ਜਲੰਧਰ-ਭਾਰਤ 'ਚ ਆਪਣਾ Gionee A1 ਸਮਾਰਟਫੋਨ ਨੂੰ ਲਾਂਚ ਕਰਨ ਤੋਂ ਕੁਝ ਸਮਾਂ ਬਾਅਦ ਹੀ ਕੰਪਨੀ ਨੇ ਇਸੇ ਸਮਾਰਟਫੋਨ ਦਾ ਇਕ ਪਲੱਸ ਵੇਰੀਐਂਟ Gionee A1 Plus ਲਾਂਚ ਕੀਤਾ ਹੈ ਅਤੇ ਹੁਣ ਕੰਪਨੀ ਨੇ ਇਸ ਸਮਾਰਟਫੋਨ ਨਾਲ ਕੁਝ ਸ਼ਾਨਦਾਰ ਆਫਰਾਂ ਦਾ ਐਲਾਨ ਵੀ ਕੀਤਾ ਹੈ। ਜਿਓ ਅਤੇ  Paytm ਨਾਲ ਮਿਲ ਕੇ ਕੰਪਨੀ ਇਨ੍ਹਾਂ ਆਫਰਾਂ ਦਾ ਐਲਾਨ ਕਰ ਰਹੀਂ ਹੈ। ਇਸ ਤੋਂ ਇਲਾਵਾ ਤੁਸੀਂ ਜਾਣਦੇ ਹੈ ਕਿ ਭਾਰਤ 'ਚ Gionee ਦੇ ਪ੍ਰਸ਼ੰਸ਼ਕਾਂ ਦੀ ਗਿਣਤੀ ਪਿਛਲੇ ਕੁਝ ਸਮੇਂ ਤੇਂ ਕਾਫੀ ਵੱਧ ਗਈ ਹੈ ਅਤੇ ਜਦੋਂ Gionee ਭਾਰਤ 'ਚ ਇਕ ਪ੍ਰਸਿੱਧ ਸਮਾਰਟਫੋਨ ਕੰਪਨੀ ਬਣ ਗਈ ਹੈ।

ਇਸ ਸਮਾਰਟਫੋਨ 'ਤੇ ਮਿਲ ਰਹੇ ਹਨ ਇਹ ਸ਼ਾਨਦਾਰ ਆਫਰ-
ਜੋ ਯੂਜ਼ਰਸ ਇਸ ਸਮਾਰਟਫੋਨ ਨੂੰ ਪਹਿਲੀ ਵਾਰ ਜਿਓ ਦਾ 309 ਰੁਪਏ ਵਾਲਾ ਜਾ ਉਸ ਤੋਂ ਜਿਆਦਾ ਵਾਲਾ ਪਲਾਨ ਇਸ ਸਮਾਰਟਫੋਨ ਨਾਲ ਐਕਟੀਵੇਟ ਕਰਨਗ, ਉਨ੍ਹਾਂ ਨੂੰ 60GB 4G ਡਾਟਾ ਐਕਸਟ੍ਰਾਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਡਾਟਾ ਤੁਹਾਨੂੰ ਅਗਲੇ 6 ਰਿਚਾਰਜ ਤੱਕ ਮਿਲਦਾ ਰਹੇਗਾ, ਤਾਂ ਜਿਓ ਵੱਲੋਂ ਤੁਹਾਨੂੰ ਇਹ ਸ਼ਾਨਦਾਰ ਆਫਰ ਇਸ ਸਮਾਰਟਫੋਨ ਨਾਲ ਦਿੱਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਜੇਕਰ ਦੂਜੇ ਆਫਰ ਦੀ ਗੱਲ ਕਰੀਏ ਤਾਂ ਇਹ Paytm ਨਾਲ ਜੁੜਿਆ ਹੈ ਤੁਹਾਨੂੰ ਇਸ ਸਮਾਰਟਫੋਨ ਦੀ ਖਰੀਦ 'ਤੇ Paytm ਵੱਲੋਂ 250 ਰੁਪਏ ਦੇ ਦੋ Paytm ਕੈਸ਼ਬੈਕ ਵਾਊਚਰ ਮਿਲਣ ਵਾਲੇ ਹਨ। ਇਹ ਪੈਸੇ ਤੁਹਾਨੂੰ ਆਪਣੇ Paytm  ਵਾਲਿਟ 'ਚ ਮਿਲ ਜਾਣਗੇ।

Gionee A1 Plus ਦੀ ਖਾਸੀਅਤ ਇਸ 'ਚ ਦਿੱਤੀ ਗਈ 4550mAh ਵੱਡੀ ਬੈਟਰੀ ਹੈ, ਜਿਸ ਨਾਲ ਕੰਪਨੀ ਨੇ ਅਲਟ੍ਰਾਫਾਸਟ ਚਾਰਜ ਸੁਪੋਰਟ ਦੀ ਵੀ ਸਹੂਲਤ ਦਿੱਤੀ ਗਈ ਹੈ। Gionee A1 Plus ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜੋ ਕਿ 13 ਮੈਗਾਪਿਕਸਲ ਅਤੇ ਦੂਜਾ 5 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਹੈ, ਜਿਸ 'ਚ real-time Bokeh effect ਅਤੇ enhanced professional portrait ਪਿਕਚਰ ਵਰਗੇ ਫੀਚਰਸ ਦਿੱਤੇ ਗਏ ਹੈ।

Gionee A1 Plus ਸਮਾਰਟਫੋਨ 'ਚ 6 ਇੰਚ ਫੁਲ HD ਡਿਸਪਲੇਅ ਦਿੱਤਾ ਗਿਆ ਹੈ, ਇਹ ਮੀਡੀਆਟੇਕ ਹੀਲਿਓ ਪੀ 25 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 4GB ਰੈਮ ਅਤੇ 64GB ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ-ਐੱਸਡੀ ਕਾਰਡ ਰਾਹੀਂ 256GB ਐਕਸਪੈਂਡੇਬਲ ਡਾਟਾ ਸਟੋਰ ਕੀਤਾ ਜਾ ਸਕਦਾ ਹੈ। Gionee A1 Plus 'ਚ ਪਾਵਰ ਬੈਕਅਪ ਲਈ 4550mAh ਬੈਟਰੀ ਦਿੱਤੀ ਗਈ ਹੈ, ਜਿਸ ਨੂੰ ਅਲਟ੍ਰਾਂ ਫਾਸਟ ਚਾਰਜਿੰਗ ਸਿਸਟਮ ਦਿੱਤਾ ਗਿਆ ਹੈ।

ਕੰਪਨੀ ਅਨੁਸਾਰ ਫੋਨ ਦੀ ਬੈਟਰੀ Gionee A1 Plus 'ਚ ਦਿੱਤੀ ਗਈ ਅਲਟ੍ਰਾਫਾਸਟ ਚਾਰਜਿੰਗ ਸਮੱਰਥਾ ਯੂਜ਼ਰਸ ਨੂੰ 2 ਘੰਟੇ ਦੇ ਟਾਕ ਟਾਇਮ ਨੂੰ ਤੇਜ਼ , ਸੁਰੱਖਿਅਤ ਅਤੇ ਚਿੰਤਾ ਰਹਿਤ ਚਾਰਜਿੰਗ ਦੇ ਸਿਰਫ 300 ਸੈਕਿੰਡ 'ਚ ਦਿੰਦਾ ਹੈ। ਇਸ ਸਮਾਰਟਫੋਨ 'ਚ ਸਟੀਰਿਓ ਸਪੀਕਰ ਉਪਲੱਬਧ ਹਨ, ਜਿਸ ਲਈ ਜਿਓਨੀ ਨੇ Waves Audio ਨਾਲ ਸਮਝੌਤਾ ਕੀਤਾ ਹੈ। ਕੁਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਇਸ 'ਚ ਡਿਊਲ ਸਿਮ ਸੁਪੋਰਟ , 4G, ਵਾਈ-ਫਾਈ, ਬਲੂਟੁਥ ਅਤੇ USB ਓ. ਟੀ. ਜੀ. ਦਿੱਤੇ ਗਏ ਹਨ। ਇਹ ਸਮਾਰਟਫੋਨ Amigo os ਨਾਲ ਐਂਡਰਾਈਡ 7.0 ਨਾਗਟ 'ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ਦੀ ਕੀਮਤ 26,999 ਰੁਪਏ ਹੈ ਅਤੇ ਇਹ 26 ਜੁਲਾਈ ਤੋਂ ਭਾਰਤ 'ਚ ਸਾਰੇ ਰਿਟੇਲ ਸਟੋਰਾਂ 'ਤੇ ਗ੍ਰੇਅ ਅਤੇ ਗੋਲਡ ਵੇਰੀਐਂਟਸ 'ਚ ਉਪਲੱਬਧ ਹੋ ਗਿਆ ਹੈ।


Related News