UK ਤੇ ਕੈਨੇਡਾ ਦਾ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਦਿੱਤੇ ਆਫਰ ਲੈਟਰ ਨਿਕਲੇ ਫ਼ਰਜ਼ੀ, ਲੱਖਾਂ ਰੁਪਏ ਦੀ ਧੋਖਾਧੜੀ

Friday, May 03, 2024 - 10:37 PM (IST)

ਮੋਹਾਲੀ (ਸੰਦੀਪ)– ਯੂ. ਕੇ. ਤੇ ਕੈਨੇਡਾ ਦਾ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਕੇ ਕੇ ਬਿਨੈਕਾਰਾਂ ਨੂੰ ਫ਼ਰਜ਼ੀ ਆਫਰ ਲੈਟਰ ਦੇ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਸੋਹਾਣਾ ਥਾਣਾ ਪੁਲਸ ਨੇ ਦਿੱਲੀ ਵਾਸੀ ਮਨੋਜ ਗੌੜ ਤੇ ਮੁੰਬਈ ਦੇ ਪ੍ਰਦੀਪ ਗੁਪਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਇਹ ਮਾਮਲਾ ਅਮਨਦੀਪ ਕੌਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਸੈਕਟਰ 34 ਸਥਿਤ ਇਕ ਮੈਡੀਕਲ ਕਾਊਂਸਲਿੰਗ ਸੈਂਟਰ ’ਚ ਪ੍ਰਾਈਵੇਟ ਨੌਕਰੀ ਕਰਦੀ ਹੈ। ਉਸ ਦੇ ਨਾਲ ਹੀ ਰਾਜੂ ਗੋਪਾਨਨ ਨਾਂ ਦਾ ਉਸ ਦਾ ਸਾਥੀ ਵੀ ਕੰਮ ਕਰਦਾ ਹੈ। ਰਾਜੂ ਨੇ ਅਮਨਦੀਪ ਕੌਰ ਨੂੰ ਆਪਣੇ ਇਕ ਜਾਣਕਾਰ ਨਾਲ ਮਿਲਾਇਆ। ਰਾਜੂ ਨੇ ਦੱਸਿਆ ਕਿ ਮਨੋਜ ਯੂ. ਕੇ. ਤੇ ਕੈਨੇਡਾ ਦਾ ਵਰਕ ਪਰਮਿਟ ਦਿਵਾਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਦੇਰ ਸ਼ਾਮ ਵਾਪਰੇ ਭਿਆਨਕ ਸੜਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਸੇਵਾ ਮੁਕਤ ASI ਦੀ ਮੌਤ

ਮਨੋਜ ਨੇ ਦੱਸਿਆ ਕਿ ਜੇਕਰ ਤੁਹਾਡੇ ਕਿਸੇ ਜਾਣਕਾਰ ਨੇ ਵਰਕ ਪਰਮਿਟ ’ਤੇ ਯੂ. ਕੇ. ਜਾਂ ਕੈਨੇਡਾ ਜਾਣਾ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਅਮਨਦੀਪ ਕੌਰ ਨੇ ਉਨ੍ਹਾਂ ਦੇ ਝਾਂਸੇ ’ਚ ਆ ਕੇ ਆਪਣੇ ਜਾਣਕਾਰਾਂ ਨੂੰ ਉਨ੍ਹਾਂ ਨਾਲ ਮਿਲਵਾਇਆ, ਜੋ ਯੂ. ਕੇ. ਤੇ ਕੈਨੇਡਾ ਜਾਣ ਦੇ ਚਾਹਵਾਨ ਸਨ। ਮਨੋਜ ਤੇ ਉਸ ਦੇ ਇਕ ਜਾਣਕਾਰ ਨੇ ਮੁੰਬਈ ਵਾਸੀ ਪ੍ਰਦੀਪ ਗੁਪਤਾ ਨੇ ਇਨ੍ਹਾਂ ਸਾਰਿਆਂ ਤੋਂ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਰਕਮ ਲੈ ਲਈ।

ਇਸ ਤੋਂ ਬਾਅਦ ਇਨ੍ਹਾਂ ਨੇ ਆਫ਼ਰ ਲੈਟਰ ਵੀ ਦੇ ਦਿੱਤੇ। ਬਾਅਦ ’ਚ ਸਾਰੇ ਦੇ ਸਾਰੇ ਆਫ਼ਰ ਲੈਟਰ ਫ਼ਰਜ਼ੀ ਨਿਕਲੇੇ। ਇਸ ਤੋਂ ਪ੍ਰੇਸ਼ਾਨ ਹੋ ਕੇ ਅਮਨਦੀਪ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਜਾਂਚ ਤੋਂ ਬਾਅਦ ਸੋਹਾਣਾ ਥਾਣਾ ਪੁਲਸ ਨੇ ਦਿੱਲੀ ਵਾਸੀ ਮਨੋਜ ਤੇ ਮੁੰਬਈ ਵਾਸੀ ਪ੍ਰਦੀਪ ’ਤੇ ਕੇਸ ਦਰਜ ਕਰ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News