ਕੁਆਲਕਾਮ ਦੇ ਸਾਬਕਾ ਸੀ.ਈ.ਓ. ਨੇ ਖੋਲ੍ਹੀ 5ਜੀ ਕੰਪਨੀ

06/07/2018 5:45:57 PM

ਜਲੰਧਰ— ਕੁਆਲਕਾਮ ਦੇ ਸਾਬਕਾ ਚੇਅਰਮੈਨ ਪਾਲ ਜੈਕਬਸ ਨੇ ਹਾਲ ਹੀ 'ਚ ਇਕ ਨਵਾਂ ਸਟਾਰਟਅਪ ਲਾਂਚ ਕੀਤਾ ਹੈ। ਪਾਲ ਜੈਕਬ ਨੇ ਵਾਇਰਲੈੱਸ ਸਟਾਰਟਅਪ XCOM ਲਾਂਚ ਕੀਤਾ ਹੈ। ਇਹ ਨਵਾਂ ਸਟਾਰਟਅਪ ਐਡਵਾਂਸ ਵਾਇਰਲੈੱਸ ਟੈਕਨਾਲੋਜੀ ਖਾਸ ਤੌਰ 'ਤੇ 5ਜੀ ਸੈਕਟਰ 'ਤੇ ਫੋਕਸ ਕਰੇਗਾ। XCOM ਸਟਾਰਟਅਪ ਦੇ ਨਾਲ ਕੁਆਲਕਾਮ ਦੇ ਦੋ ਹੋਰ ਸਾਬਕਾ ਕਰਮਚਾਰੀ ਵੀ ਜੁੜੇ ਹਨ। ਇਹ ਡੈਰੇਕ ਐਬਰਲੇ ਅਤੇ ਮੈਥਿਊ ਗ੍ਰੋਬ ਹਨ। 
XCOM ਸਟਾਰਟਅਪ ਦੇ ਨਾਲ ਜੁੜੇ ਡੈਰੇਕ ਐਬਰਲੇ ਦਾ ਕਹਿਣਾ ਹੈ ਕਿ ਇਹ ਨਵਾਂ ਸਟਾਰਟਅਪ 5ਜੀ ਟੈਕਨਾਲੋਜੀ 'ਤੇ ਫੋਕਸ ਕਰੇਗਾ। ਉਨ੍ਹਾਂ ਸੀ.ਐੱਨ.ਬੀ.ਸੀ. ਨੂੰ ਇੰਟਰਵਿਊ ਦਿੱਤੀ ਹੈ। ਇਸ ਵਿਚ ਐਬਰਲੇ ਨੇ ਇਸ ਗੱਲ ਦੀ ਪੁੱਸ਼ਟੀ ਕੀਤੀ ਹੈ ਕਿ XCOM ਸਟਾਰਟਅਪ 5ਜੀ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਦਿਸ਼ਾ 'ਚ ਕੰਮ ਕਰੇਗੀ। ਇਸ ਸਟਾਰਟਅਪ ਦਾ ਮੇਨ ਫੋਕਸ 5ਜੀ ਸੈਕਟਰ ਹੀ ਹੋਵੇਗਾ। 
ਇਸ ਤੋਂ ਇਲਾਵਾ ਇਹ ਸਟਾਰਟਅਪ ਦੂਜੀਆਂ ਕੰਪਨੀਆਂ ਨੂੰ 5ਜੀ ਟੈਕਨਾਲੋਜੀ ਲਈ ਸਾਫਟਵੇਅਰ ਸਲਿਊਸ਼ਨ ਵੀ ਪ੍ਰਦਾਨ ਕਰੇਗੀ। ਡੈਰੇਕ ਐਬਰਲੇ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ 'ਚ XCOM ਸਟਾਰਅਪ ਆਪਣਾ ਵਿਸਤਾਰ ਕਰੇਗੀ।


Related News