ਤੁਹਾਡੇ UPI ਅਕਾਊਂਟ ਤੋਂ ਹੁਣ ਕੋਈ ਵੀ ਕਰ ਸਕੇਗਾ ਪੇਮੈਂਟ, ਜਲਦ ਆ ਰਿਹੈ ਨਵਾਂ ਫੀਚਰ
Friday, Aug 09, 2024 - 05:39 PM (IST)
ਗੈਜੇਟ ਡੈਸਕ- ਆਮਤੌਰ 'ਤੇ ਯੂ.ਪੀ.ਆਈ. ਪੇਮੈਂਟ ਸਾਰੇ ਨਿੱਜੀ ਤੌਰ 'ਤੇ ਕਰਦੇ ਹਨ। ਕਿਸੇ ਦੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਉਸਦੀ ਇਜਾਜ਼ਤ ਨਾਲ ਕੋਈ ਦੂਜਾ ਕਰ ਸਕਦਾ ਹੈ ਪਰ ਯੂ.ਪੀ.ਆਈ. ਦੇ ਨਾਲ ਅਜਿਹਾ ਨਹੀਂ ਹੈ ਪਰ ਹੁਣ ਅਜਿਹਾ ਹੋਣ ਜਾ ਰਿਹਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਡੈਲੀਗੇਟ ਪੇਮੈਂਟਸ (Delegated Payments) ਨੂੰ ਪੈ ਕੇ ਸੁਝਾਅ ਦਿੱਤਾ ਹੈ ਜਿਸ ਤੋਂ ਬਾਅਦ ਤੁਹਾਡੇ ਯੂ.ਪੀ.ਆਈ. ਅਕਾਊਂਟ ਤੋਂ ਕੋਈ ਹੋਰ ਵੀ ਪੈਸੇ ਖਰਚ ਕਰ ਸਕੇਗਾ ਅਤੇ ਪੇਮੈਂਟ ਕਰ ਸਕੇਗਾ।
ਕੀ ਹੈ UPI ਡੈਲੀਗੇਟਸ ਪੇਮੈਂਟਸ
ਦਰਅਸਲ, ਇਹ ਇਕ ਨਵੀਂ ਸਹੂਲਤ ਹੈ ਜਿਸ ਦੇ ਤਹਿਤ ਕਿਸੇ ਹੋਰ ਦੇ UPI ਅਕਾਊਂਟ ਨੂੰ ਕੋਈ ਹੋਰ ਮੈਨੇਜ ਕਰ ਸਕੇਗਾ। ਇਹ ਬਿਲਕੁਲ ਅਜਿਹਾ ਹੈ ਜਿਵੇਂ ਤੁਸੀਂ ਕਿਸੇ ਹੋਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦਾ ਐਕਸੈਸ ਦੇ ਦਿੰਦੇ ਹੋ। ਬਹੁਤ ਹੀ ਸਧਾਰਨ ਸ਼ਬਦਾਂ ਵਿਚ ਕਹੀਏ ਤਾਂ ਤੁਹਾਡੇ ਯੂ.ਪੀ.ਆਈ. ਅਕਾਊਂਟ ਦਾ ਮਾਸਟਰ ਐਕਸੈਸ ਤੁਹਾਡੇ ਕੋਲ ਹੋਵੇਗਾ ਅਤੇ ਤੁਸੀਂ ਪੇਮੈਂਟ ਲਈ ਕਿਸੇ ਹੋਰ ਨੂੰ ਵੀ ਅਕਾਊਂਟ ਦਾ ਐਕਸੈਸ ਦੇ ਸਕੋਗੇ।
ਮਤਲਬ ਇਕ ਬੈਂਕ ਅਕਾਊਂਟ ਨੂੰ ਦੋ ਲੋਕ ਇਸਤੇਮਾਲ ਕਰ ਸਕਣਗੇ। ਤੁਸੀਂ ਚਾਹੋ ਤਾਂ ਘਰ ਦੇ ਕਿਸੇ ਮੈਂਬਰ ਜਾਂ ਫਿਰ ਕਿਸੇ ਨੂੰ ਵੀ ਜਿਸ ਨੂੰ ਤੁਸੀਂ ਚਾਹੋ ਐਕਸੈਸ ਦੇ ਸਕੋਗੇ। ਹਾਲਾਂਕਿ ਇਸ ਨੂੰ ਅਜੇ ਲਾਗੂ ਨਹੀਂ ਕੀਤਾ ਗਿਆ ਅਤੇ ਵਿਸਤਾਰ ਨਾਲ ਜਾਣਕਾਰੀ ਵੀ ਨਹੀਂ ਦਿੱਤੀ ਗਈ।
ਦੱਸ ਦੇਈਏ ਕਿ ਯੂ.ਪੀ.ਆਈ. ਪੇਮੈਂਟ ਦਾ ਇਸਤੇਮਾਲ ਅੱਜ ਭਾਰਤ ਤੋਂ ਇਲਾਵਾ ਦੁਨੀਆ ਦੇ ਕਈ ਦੇਸ਼ਾਂ 'ਚ ਹੋ ਰਿਹਾ ਹੈ। ਇਸ ਲਿਸਟ 'ਚ ਨੇਪਾਲ ਵੀ ਸ਼ਾਮਲ ਹੈ। ਨੇਪਾਲ 'ਚ ਹਾਲ ਹੀ 'ਚ ਯੂ.ਪੀ.ਆਈ. ਮਰਚੇਂਟ ਪੇਮੈਂਟ ਦਾ ਅੰਕੜਾ 1,00,000 ਨੂੰ ਪਾਰ ਕੀਤਾ ਹੈ। ਸ਼ਹਿਰ ਤੋਂ ਲੈ ਕੇ ਪਿੰਡਾਂ ਤਕ 'ਚ ਯੂ.ਪੀ.ਆਈ. ਦਾ ਖੂਬ ਇਸਤੇਮਾਲ ਹੋ ਰਿਹਾ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਰੀਅਰ ਟਾਈਮ 'ਚ ਲੋਕਾਂ ਨੂੰ ਉਨ੍ਹਾਂ ਦੇ ਟ੍ਰਾਂਜੈਕਸ਼ਨ ਅਤੇ ਬੈਲੇਂਸ ਬਾਰੇ ਜਾਣਕਾਰੀ ਮਿਲ ਰਹੀ ਹੈ।