ਪ੍ਰਾਈਵੇਸੀ ’ਚ ਸੰਨ੍ਹ: ਫਰਜ਼ੀ ਲਿੰਕ ਰਾਹੀਂ 80 ਦੇਸ਼ਾਂ ਦੇ ਫੇਸਬੁੱਕ ਮੈਸੇਂਜਰ ਯੂਜ਼ਰਸ ਨਾਲ ਹੋਇਆ ਸਕੈਮ

04/21/2021 3:50:42 PM

ਗੈਜੇਟ ਡੈਸਕ– ਸਾਈਬਰ ਇੰਟੈਲੀਜੈਂਸ ਕੰਪਨੀ ਗਰੁੱਪ-ਆਈ.ਬੀ. ਨੇ ਫੇਸਬੁੱਕ ਮੈਸੇਂਜਰ ਰਾਹੀਂ ਹੋ ਰਹੇ ਵੱਡੇ ਸਕੈਮ ਦਾ ਪਰਦਾਫਾਸ਼ ਕੀਤਾ ਹੈ। ਗਰੁੱਪ-ਆਈ.ਬੀ. ਨੇ ਆਪਣੀ ਇਕ ਰਿਪੋਰਟ ’ਚ ਕਿਹਾ ਹੈ ਕਿ ਫੇਸਬੁੱਕ ਮੈਸੇਂਜਰ ਦੇ ਇਸ ਸਕੈਮ ਦਾ ਸ਼ਿਕਾਰ ਦੁਨੀਆ ਦੇ ਕਰੀਬ 80 ਦੇਸ਼ਾਂ ਦੇ ਯੂਜ਼ਰਸ ਹੋਏ ਹਨ। ਇਸ ਸਕੈਮ ਰਾਹੀਂ ਦੁਨੀਆ ਭਰ ਦੇ ਫੇਸਬੁੱਕ ਮੈਸੇਂਜਰ ਯੂਜ਼ਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 

ਗਰੁੱਪ-ਆਈ.ਬੀ. ਦੀ ਡਿਜੀਟਲ ਰਿਸਕ ਪ੍ਰੋਟੈਕਸ਼ਨ (DRP) ਟੀਮ ਨੂੰ ਇਸ ਸਕੈਮ ਬਾਰੇ ਸਬੂਤ ਮਿਲਿਆ ਹੈ। ਟੀਮ ਨੇ ਕਿਹਾ ਹੈ ਕਿ ਇਸ ਸਕੈਮ ਦੇ ਸ਼ਿਕਾਰ ਯੂਰਪ, ਏਸ਼ੀਆ, ਨੋਰਥ ਅਤੇ ਸਾਊਥ ਅਮਰੀਕਾ ਦੇ ਯੂਜ਼ਰਸ ਹੋਏ ਹਨ। ਹੈਕਰ ਫੇਸਬੁੱਕ ਐਪ ਦੇ ਅਪਡੇਟਿਡ ਵਰਜ਼ਨ ਦੇ ਨਾਂ ’ਤੇ ਇਹ ਖੇਡ ਖੇਡ ਰਹੇ ਹਨ ਅਤੇ ਯੂਜ਼ਰਸ ਉਸ ਦੀ ਲਾਗਇਨ ਆਈ.ਡੀ. ਅਤੇ ਪਾਸਵਰਡ ਚੋਰੀ ਕਰ ਰਹੇ ਹਨ। 

ਇਸ ਸਾਈਬਰ ਕੰਪਨੀ ਨੇ 1,000 ਅਜਿਹੀਆਂ ਫਰਜ਼ੀ ਫੇਸਬੁੱਕ ਆਈ.ਡੀ. ਦੀ ਪਛਾਣ ਕੀਤੀ ਹੈ ਜਿਨ੍ਹਾਂ ਰਾਹੀਂ ਫੇਸਬੁੱਕ ਮੈਸੇਂਜਰ ਐਪ ਦਾ ਫਰਜ਼ੀ ਅਪਡੇਟਿਡ ਵਰਜ਼ਨ ਲਿੰਕ ਨੂੰ ਸ਼ੇਅਰ ਕੀਤਾ ਜਾ ਰਿਹਾ ਸੀ। ਇਸ ਲਿੰਕ ’ਤੇ ਕੋਈ ਯੂਜ਼ਰਸ ਜਿਵੇਂ ਹੀ ਕਲਿੱਕ ਕਰਦਾ ਹੈ ਤਾਂ ਉਸ ਨੂੰ ਇਕ ਫਰਜ਼ੀ ਫੇਸਬੁੱਕ ਮੈਸੇਂਜਰ ਦੀ ਸਾਈਟ ’ਤੇ ਰੀ-ਡਾਇਰੈਕਟ ਕਰਵਾਇਆ ਜਾਂਦਾ ਹੈ ਜਿਥੋਂ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਚੋਰੀ ਕੀਤੀਆਂ ਜਾਂਦੀਆਂ ਹਨ। 

ਫੇਸਬੁੱਕ ਮੈਸੇਂਜਰ ਦੇ ਫਰਜ਼ੀ ਲਿੰਕ ਰਾਹੀਂ ਆਈ.ਡੀ. ਅਤੇ ਪਾਸਵਰਡ ਲੈਣ ਤੋਂ ਬਾਅਦ ਹੈਕਰ ਲੋਕਾਂ ਦੇ ਫੇਸਬੁੱਕ ਅਕਾਊਂਟ ’ਚ ਲਾਗਇਨ ਕਰਦੇ ਸਨ ਅਤੇ ਫਿਰ ਉਸੇ ਆਈ.ਡੀ. ਤੋਂ ਲੋਕਾਂ ਨੂੰ ਫਰਜ਼ੀ ਮੈਸੇਜ ਭੇਜਦੇ ਸਨ। ਇਹ ਸਕੈਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਸਾਈਬਰ ਫਰਮ ਨੇ ਫੇਸਬੁੱਕ ’ਤੇ ਫਰਜ਼ੀ ਫੇਸਬੁੱਕ ਮੈਸੇਂਜਰ ਐਪ ਦੀਆਂ ਕਰੀਬ 5,600 ਪੋਸਟਾਂ ਦੀ ਪਛਾਣ ਕੀਤੀ ਹੈ। 


Rakesh

Content Editor

Related News