ਫੇਸਬੁੱਕ ਮੈਸੇਂਜਰ ਕਿਡਸ ਐਪ ਲਾਂਚ, ਮਾਪੇ ਬੱਚਿਆਂ ਦੇ ਅਕਾਊਂਟ ''ਤੇ ਰੱਖ ਸਕਣਗੇ ਨਜ਼ਰ
Thursday, Apr 23, 2020 - 12:19 AM (IST)

ਗੈਜੇਟ ਡੈਸਕ—ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਬੱਚਿਆਂ ਨੂੰ ਧਿਆਨ 'ਚ ਰੱਖ ਕੇ 75 ਤੋਂ ਜ਼ਿਆਦਾ ਦੇਸ਼ਾਂ 'ਚ ਮੈਸੇਂਜਰ ਕਿਡਸ (Messenger Kids) ਐਪ ਨੂੰ ਲਾਂਚ ਕੀਤਾ ਹੈ। ਇਸ ਐਪ ਰਾਹੀਂ ਬੱਚੇ ਲਾਕਡਾਊਨ ਦੌਰਾਨ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਜੁੜੇ ਰਹਿ ਸਕਣਗੇ। ਇਸ ਤੋਂ ਇਲਾਵਾ ਫੇਸਬੁੱਕ ਨੇ ਮੈਸੇਂਜਰ ਕਿਡਸ ਐਪ 'ਚ ਮਾਤਾ-ਪਿਤਾ ਲਈ ਖਾਸ ਫੀਚਰ ਦਿੱਤਾ ਹੈ ਜਿਸ ਨਾਲ ਉਹ ਬੱਚਿਆਂ ਦੀ ਹਰੇਕ ਗਤੀਵਿਧੀ 'ਤੇ ਨਜ਼ਰ ਰੱਖ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਮੋਬਾਇਲ ਐਪ ਨੂੰ 2017 'ਚ ਪੇਸ਼ ਕੀਤਾ ਸੀ।
ਮਾਤਾ-ਪਿਤਾ ਦੀ ਅਕਾਊਂਟ 'ਤੇ ਰਹੇਗੀ ਪੂਰੀ ਨਜ਼ਰ
ਫੇਸਬੁੱਕ ਨੇ ਇਸ ਮੋਬਾਇਲ ਐਪ 'ਚ ਇਕ ਖਾਸ ਫੀਚਰ ਦਿੱਤਾ ਹੈ ਜਿਸ ਦਾ ਨਾਂ Supervised Friending ਹੈ। ਇਸ ਦੇ ਫੀਚਰ ਰਾਹੀਂ ਮਾਤਾ-ਪਿਤਾ ਇਹ ਤੈਅ ਕਰ ਸਕਣਗੇ ਕਿ ਉਨ੍ਹਾਂ ਦੇ ਬੱਚਿਆਂ ਦੀ ਫਰੈਂਡ ਲਿਸਟ 'ਚ ਕਿਸ ਕਾਨਟੈਕਟ ਨੂੰ ਜੋੜਨਾ ਹੈ ਜਾਂ ਨਹੀਂ। ਨਾਲ ਹੀ ਮਾਤਾ-ਪਿਤਾ ਨੂੰ ਡੈਸ਼ਬੋਰਡ 'ਤੇ ਇਹ ਸੂਚਨਾ ਮਿਲੇਗੀ ਕਿ ਕਿਸ ਨੇ ਉਨ੍ਹਾਂ ਦੇ ਬੱਚਿਆਂ ਨੂੰ ਫਰੈਂਡ ਰਿਕਵੈਸਟ ਭੇਜੀ ਹੈ। ਇਸ ਤੋਂ ਇਲਾਵਾ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਕੂਲ ਦੀ ਸਪੋਰਟ ਟੀਮ ਜਾਂ ਫਿਰ ਕਲਾਸ ਦੇ ਗਰੁੱਪ 'ਚ ਜੋੜਨ ਲਈ ਅਧਿਆਪਕ ਨੂੰ ਇਸ ਫੀਚਰ ਦੇ ਰਾਈਟ ਦੇ ਸਕਦੇ ਹਨ।
ਮੈਸੇਂਜਰ ਕਿਡ ਐਪ ਦਾ ਫੀਚਰ ਅਮਰੀਕਾ 'ਚ ਹੋਇਆ ਲਾਂਚ
ਉੱਥੇ ਹੀ ਫਿਲਹਾਲ ਇਸ ਫੀਚਰ ਨੂੰ ਅਮਰੀਕਾ 'ਚ ਲਾਂਚ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਆਉਣ ਵਾਲੇ ਸਮੇਂ 'ਚ ਇਸ ਫੀਚਰ ਨੂੰ ਜਲਦ ਹੀ ਹੋਰ ਦੇਸ਼ਾਂ 'ਚ ਪੇਸ਼ ਕਰੇਗੀ। ਦੂਜੇ ਪਾਸੇ ਕੰਪਨੀ ਦਾ ਕਹਿਣਾ ਹੈ ਕਿ ਇਹ ਐਪ ਬੱਚਿਆਂ ਦੇ ਲਈ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।