ਗੋਪ੍ਰੋ ਨੂੰ ਟੱਕਰ ਦੇਣ ਲਈ ਭਾਰਤੀ ਕੰਪਨੀ ਨੇ ਲਾਂਚ ਕੀਤਾ ਐਕਸ਼ਨ ਕੈਮਰਾ

Tuesday, May 03, 2016 - 03:20 PM (IST)

ਗੋਪ੍ਰੋ ਨੂੰ ਟੱਕਰ ਦੇਣ ਲਈ ਭਾਰਤੀ ਕੰਪਨੀ ਨੇ ਲਾਂਚ ਕੀਤਾ ਐਕਸ਼ਨ ਕੈਮਰਾ

ਜਲੰਧਰ: ਘਰੇਲੂ ਕਸਟਮਰ ਇਲੈਕਟ੍ਰਾਨਿਕ ਬ੍ਰਾਂਡ ENRG ਨੇ ਗੋਪ੍ਰੋ ਨੂੰ ਟੱਕਰ ਦੇਣ ਲਈ Epicam ਨਾਂ ਕੈਮਰੇ ਨੂੰ ਲਾਂਚ ਕੀਤਾ ਹੈ ਜਿਸ ਦੀ ਕੀਮਤ 7,990 ਰੁਪਏ ਹੈ। ਇਹ ਐਕਸ਼ਨ ਕੈਮਰਾ ਵਾਟਰਪਰੂਫ, ਮਾਊਂਟਏਬਲ ਅਤੇ ਵਾਟਰਪਰੂਫ ਹੈ। 

ਇਸ ਐਕਸ਼ਨ ਕੈਮਰੇ ''ਚ 12 ਮੈਗਾਪਿਕਸਲ ਦਾ ਸੈਂਸਰ ਲਗਾ ਹੈ ਜੋ 170 ਡਿਗਰੀ ਵਾਇਡ ਐਂਗਲ ਦੇ ਨਾਲ ਆਉਂਦਾ ਹੈ। ਇਸ ਨਾਲ ਡ੍ਰਾਈਵਿੰਗ ਅਤੇ ਸਾਈਕਲ ਚਲਾਉਂਦੇ ਸਮੇਂ ਇਸ ਨੂੰ ਹੈਂਡਲ ਦਾ ਹੋਰ ਜਗ੍ਹਾ ''ਤੇ ਮਾਊਂਡ ਵੀ ਕੀਤਾ ਜਾ ਸਕਦਾ ਹੈ। ਪਾਣੀ ''ਚ ਸ਼ੂਟਿੰਗ ਕਰਨ ਲਈ ਵਾਟਰਪਰੂਫ ਦੀ ਸਹੂਲਤ ਦਿੱਤੀ ਗਈ ਹੈ। ਸਮਾਰਟਫੋਨ ਨਾਲ ਅਟੈਚ ਕਰਨ ਲਈ ਬਲੂਟੁੱਥ ਅਤੇ ਵਾਈ-ਫਾਈ ਕੈਨੈੱਟੀਵਿਟੀ ਦਾ ਨਾਲ ਵੀ ਦਿੱਤਾ ਗਿਆ ਹੈ।

ਸਮਾਰਟਫੋਨ ਐਪ ਦੀ ਮਦਦ ਨਾਲ ਇਹ ਕੈਮਰਾ ਬਲੂਟੁੱਥ ਅਤੇ ਵਾਈ-ਫਾਈ ਦੇ ਜ਼ਰੀਏ ਕਨੈੱਕਟ ਹੋ ਕੇ ਫੋਟੋਜ਼ ਅਤੇ ਵੀਡੀਓ ਦੇਖਣ ''ਚ ਮਦਦ ਕਰਦਾ ਹੈ। ਇਸ ਦਾ ਐਪ ਆਈ. ਓ . ਐੱਸ. ਅਤੇ ਐਂਡ੍ਰਾਇਡ ਫੋਨ ਲਈ ਉਪਲੱਬਧ ਹੈ।


Related News