Dyson ਨੇ ਭਾਰਤ ''ਚ ਲਾਂਚ ਕੀਤਾ ਨਵਾਂ ਸੁਪਰਸਾਨਿਕ ਹੇਅਰ ਡ੍ਰਾਇਰ, ਕੀਮਤ 27,900 ਰੁਪਏ

02/17/2018 11:46:16 AM

ਜਲੰਧਰ- ਬ੍ਰਿਟਿਸ਼ ਦੀ ਇਲੈਕਟ੍ਰਨਿਕ ਕੰਪੀ ਡਾਇਸਨ ਨੇ ਭਾਰਤ 'ਚ ਆਪਣਾ ਨਵਾਂ ਸੁਪਰਸਾਨਿਕ ਹੇਅਰ ਡ੍ਰਾਇਰ ਪੇਸ਼ ਕੀਤਾ ਹੈ, ਜਿਸ ਦੀ ਕੀਮਤ ਕੰਪਨੀ ਨੇ 27,900 ਰੁਪਏ ਰੱਖੀ ਹੈ। ਕੰਪਨੀ ਦੇ ਮੁਤਾਬਕ ਇਸ ਡ੍ਰਾਇਰ ਨਾਲ ਸਮਾਰਟ ਬਣਾਉਂਦੇ ਹਨ। ਇਸ 'ਚ ਡਾਇਸਨ ਡਿਜੀਟਲ ਮੋਟਰ V9 ਦਿੱਤੀ ਹੈ, ਜੋ 1 ਮਿੰਟ 'ਚ ਇਕ ਇਨਆਡਿਬਲ ਫ੍ਰੀਕਵੈਂਸੀ ਨਾਲ 110,000 ਵਾਰ ਘੁੰਮਦੀ ਹੈ। ਇਹ ਮੋਟਰ ਕਾਫੀ ਹਵਾ 'ਚ ਮੌਜੂਦ ਹੀਟ ਨੂੰ ਮੈਨਟੇਨ ਕਰਦੀ ਹੈ। 

ਫੀਚਰਸ -
ਸੁਪਰਸਾਨਿਕ ਹੇਅਰ ਡ੍ਰਾਇਰ 'ਚ ਏਅਰ ਮਲਟੀਪਲਾਇਰ ਟੈਕਨਾਲੋਜੀ ਦਿੱਤੀ ਗਈ ਹੈ, ਜੋ ਵਾਲਾਂ ਨੂੰ ਸੁਖਾਉਣ ਲਈ ਤੇਜ਼ ਹਵਾ ਦਾ ਪ੍ਰੈਸ਼ਰ ਤੋਂ ਪੈਦਾ ਕਰਦੀ ਹੈ ਪਰ ਨਾਲ ਹੀ ਵਾਲਾਂ ਨੂੰ ਨੁਕਸਾਨ ਹੋਣ ਤੋਂ ਬਚਾਉਂਦੀ ਹੈ। ਇਸ ਡ੍ਰਾਇਡ ਦੇ ਸਭ ਤੋਂ ਖਾਸ ਫੀਚਰ ਦੀ ਗੱਲ ਕਰੀਏ ਤਾਂ ਇਸ 'ਚ ਇਕ ਮਾਈਕ੍ਰੋਚਿੱਪ ਦਿੱਤੀ ਗਈ ਹੈ, ਜੋ ਹਵਾ ਦੀ ਹੀਟ ਨੂੰ ਕੰਟਰੋਲ ਕਰਦੀ ਹੈ, ਜਿਸ ਨਾਲ ਹਵਾ ਦਾ ਤਾਪਮਾਨ 150 ਡਿਗਰੀ ਤੋਂ ਜ਼ਿਆਦਾ ਨਹੀਂ ਹੁੰਦਾ ਹੈ ਅਤੇ ਮਸ਼ੀਨ ਧਿਆਨ ਰੱਖਦੀ ਹੈ ਕਿ ਯੂਜ਼ਰਸ ਦੇ ਵਾਲਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਸ ਤੋਂ ਇਲਾਵਾ ਇਸ ਮੋਟਰ ਦਾ ਪਲੱਸ ਪੁਆਇੰਟ ਹੈ ਕਿ ਕਾਫੀ ਹਲਕੀ ਅਤੇ ਛੋਟੀ ਹੈ, ਜਿਸ ਨਾਲ ਡ੍ਰਾਇਰ ਨੂੰ ਇਕ ਹੱਥ ਨਾਲ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ।


Related News