ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੰਤਰੀ ਮੀਤ ਹੇਅਰ ਨੇ ਕੱਢਿਆ ਰੋਡ ਸ਼ੋਅ

Saturday, May 04, 2024 - 03:51 PM (IST)

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੰਤਰੀ ਮੀਤ ਹੇਅਰ ਨੇ ਕੱਢਿਆ ਰੋਡ ਸ਼ੋਅ

ਲਹਿਰਾਗਾਗਾ (ਗਰਗ) : ਲੋਕ ਸਭਾ ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਚੁਣਾਵੀਂ ਮੁਹਿੰਮ ਨੂੰ ਭਖਾਉਂਦਿਆਂ ਹਲਕਾ ਲਹਿਰਾ ’ਚ ਵਿਧਾਇਕ ਗੋਇਲ ਅਤੇ ਹਜ਼ਾਰਾਂ ਸਮਰਥਕਾਂ ਦੇ ਨਾਲ ਦਰਜਨਾਂ ਪਿੰਡਾਂ ’ਚ ਰੋਡ ਸ਼ੋਅ ਕੱਢਿਆ।

ਇਸ ਦੌਰਾਨ ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਤੁਸੀਂ ਮੈਨੂੰ ਜਿਤਾਓ, ਮੈਂ ਸੰਸਦ ’ਚ ਤੁਹਾਡੀ ਆਵਾਜ਼ ਬਣਦਿਆਂ ਤੁਹਾਡੇ ਹਰ ਮਸਲੇ ਨੂੰ ਸੰਸਦ ’ਚ ਉਠਾ ਕੇ ਹੱਲ ਕਰਵਾਉਣ ਦਾ ਹਰ ਸੰਭਵ ਯਤਨ ਕਰਾਂਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ’ਚ ਸੂਬੇ ਦੀ ‘ਆਪ’ ਸਰਕਾਰ ਹਰ ਵਰਗ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ, ਜੋ ਕਿ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ। ਵੱਖ-ਵੱਖ ਪਿੰਡਾਂ ’ਚ ਉਨ੍ਹਾਂ ਦੇ ਰੋਡ ਸ਼ੋਅ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਥਾਵਾਂ ’ਤੇ ਮੀਤ ਹੇਅਰ ਨੂੰ ਲੱਡੂਆਂ ਨਾਲ ਤੋਲਿਆ ਗਿਆ।
 


author

Babita

Content Editor

Related News