Pulsar 250 ਲਾਂਚ ਹੋਣ ਤੋਂ ਪਹਿਲਾਂ ਘੱਟੀ Dominar 250 ਦੀ ਸੇਲ, ਜਾਣੋ ਕਾਰਨ

10/24/2021 7:40:28 PM

ਆਟੋ ਡੈਸਕ– 2020 ਮਾਰਚ ’ਚ ਲਾਂਚ ਹੋਈ ਡੋਮੀਨਾਰ 250 ਦੇਸ਼ ਦੇ ਸਭ ਤੋਂ ਕਿਫਾਇਤੀ 250 ਸੀਸੀ ਮੋਟਰਸਾਈਕਲਾਂ ’ਚੋਂ ਇਕ ਹੈ। ਫਿਲਹਾਲ ਇਹ ਮੋਟਰਸਾਈਕਲ 1.59 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) ਦੀ ਸ਼ੁਰੂਆਤੀ ਕੀਮਤ ’ਤੇ ਉਪਲੱਬਧ ਹੈ। ਹੁਣ ਇਸ ਮੋਟਰਸਾਈਕਲ ਨੂੰ ਪਲਸਰ 250 ਨਾਲ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਪਵੇਗਾ। ਦੱਸ ਦੇਈਏ ਕਿ ਪਲਸਰ 250 28 ਅਕਤੂਬਰ ਨੂੰ ਲਾਂਚ ਹੋਣ ਵਾਲਾ ਹੈ। ਪਲਸਰ ਦੇ ਲਾਂਚ ਤੋਂ ਪਹਿਲਾਂ ਸਤੰਬਰ ’ਚ ਡੋਮੀਨਾਰ 250 ਦੀ ਵਿਕਰੀ ’ਚ ਗਿਰਾਵਟ ਆਈ ਹੈ। ਡੋਮੀਨਾਰ 250 ਤੋਂ ਇਲਾਵਾ ਕੰਪਨੀ ਕੋਲ Husqvarna ਟਵਿਨ Svartpilen ਅਤੇ Vitpilen, ਫਿਰ KTM Duke 250 ਅਤੇ ADV 250 ਹਨ। 

Pulsar NS250 ਅਤੇ Pulsar 250F ਨੂੰ ਇਸ ਹਫਤੇ ਲਾਂਚ ਹੋਣਾ ਹੈ। ਪਾਰਟਸ ਦੀ ਗਲੋਬਲ ਘਾਟ ਕਾਰਨ ਡੋਮੀਨਾਰ 250 ਦੇ ਪ੍ਰੋਡਕਸ਼ਨ ’ਚ ਕਮੀ ਕਰਕੇ ਕੰਪਨੀ ਪਲਸਰ 250 ਟਵਿਨਸ ਦੀ ਜ਼ਿਆਦਾ ਯੂਨਿਟਸ ਪ੍ਰੋਡਿਊਸ ਕਰਨਾ ਚਾਹੁੰਦੀ ਹੈ। ਹਾਲਾਂਕਿ, ਬਜਾਜ ਨੇ ਡੋਮੀਨਾਰ 250 ਨੂੰ ਪ੍ਰੋਡਕਸ਼ਨ ਬੰਦ ਕਰਨ ਨੂੰ ਲੈ ਕੇ ਕੁਝ ਨਹੀਂ ਕਿਹਾ। ਅਗਸਤ ’ਚ 440 ਯੂਨਿਟਸ ਤੋਂ ਡੋਮੀਨਾਰ 250 ਦੀ ਵਿਕਰੀ ਸਤੰਬਰ ’ਚ ਘੱਟ ਕੇ ਸਿਰਫ 4 ਯੂਨਿਟਸ ਰਹਿ ਗਈਹੈ। ਪਲਸਰ 250 ਦੇ ਲਾਂਚ ਹੋਣ ਤੋਂ ਬਾਅਦ ਕੰਪਨੀ ਕੋਈ ਫੈਸਲਾ ਲੈ ਸਕਦੀ ਹੈ।


Rakesh

Content Editor

Related News