ਸੁਪਰ ਸਟਾਰ ਹੋਣ ਤੋਂ ਪਹਿਲਾਂ ਇਕ ਆਦਰਸ਼ ਬੇਟੇ ਹਨ ਆਮਿਰ ਖ਼ਾਨ

Wednesday, Apr 03, 2024 - 12:05 PM (IST)

ਸੁਪਰ ਸਟਾਰ ਹੋਣ ਤੋਂ ਪਹਿਲਾਂ ਇਕ ਆਦਰਸ਼ ਬੇਟੇ ਹਨ ਆਮਿਰ ਖ਼ਾਨ

ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖ਼ਾਨ ਦੇਸ਼ ਦੇ ਸਭ ਤੋਂ ਵੱਡੇ ਸੁਪਰਸਟਾਰਾਂ ’ਚੋਂ ਇਕ ਹਨ। ਭਾਵੇਂ ਉਹ ਇਕ ਅਭਿਨੇਤਾ ਦੇ ਰੂਪ ’ਚ ਹੋਣ ਜਾਂ ਇਕ ਨਿਰਮਾਤਾ ਦੇ ਰੂਪ ’ਚ, ਉਨ੍ਹਾਂ ਨੇ ਹਮੇਸ਼ਾਂ ਉਨ੍ਹਾਂ ਦਰਸ਼ਕਾਂ ਦੇ ਦਿਲਾਂ ਨੂੰ ਛੂਹਿਆ ਹੈ ਜੋ ਉਨ੍ਹਾਂ ਦੀਆਂ ਫ਼ਿਲਮਾਂ ਦੇਖਦੇ ਹਨ। ਸਭ ਤੋਂ ਪਿਆਰਾ ਸੁਪਰਸਟਾਰ ਹੋਣ ਦੇ ਨਾਲ-ਨਾਲ ਉਹ ਬਹੁਤ ਹੀ ਦੇਖਭਾਲ ਕਰਨ ਵਾਲੇ ਬੇਟੇ ਵੀ ਹਨ ਤੇ ਇਸ ਦਾ ਸਬੂਤ ਸ਼ੈਡਿਊਲ ਹੈ ਕਿ ਉਹ ਆਪਣੇ ਰੁਝੇਵਿਆਂ ਦੇ ਬਾਵਜੂਦ ਅਕਸਰ ਆਪਣੀ ਮਾਂ ਜ਼ੀਨਤ ਹੁਸੈਨ ਨੂੰ ਚੈੱਕਅਪ ਲਈ ਲਿਜਾਂਦੇ ਹਨ। 

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਸ਼੍ਰੀ ਬਰਾੜ ਦੀ ਸਾਬਕਾ ਪਤਨੀ ਹੋਈ ਅੱਗ ਬਬੂਲਾ, ਲਾਈਵ ਆ ਕੇ ਕੀਤਾ ਰੱਜ ਕੇ ਗਾਲੀ ਗਲੋਚ

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਬਹੁਤ ਵਧੀਆ ਬੇਟੇ ਹਨ ਤੇ ਇਕ ਅਜਿਹਾ ਸੁਪਰਸਟਾਰ ਜੋ ਆਪਣੇ ਕੰਮ ਦੇ ਬਾਵਜੂਦ ਆਪਣੀ ਮਾਂ ਦੀ ਸਿਹਤ ਨੂੰ ਪਹਿਲ ਦਿੰਦਾ ਹੈ। ਉਥੇ ਹੀ, ਵਰਕ ਫਰੰਟ ’ਤੇ ਆਮਿਰ ਖਾਨ ਹਾਲ ਹੀ ’ਚ ਆਪਣੀ ਅਗਲੀ ਫਿਲਮ ‘ਸਿਤਾਰੇ ਜ਼ਮੀਨ ਪਰ’ ਦੀ ਸ਼ੂਟਿੰਗ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News