ਭਾਰਤ ''ਚ ਲਾਂਚ ਹੋਇਆ ਸਮਾਰਟਫੋਨ ਨਾਲ ਚੱਲਣ ਵਾਲਾ ਬਲਬ

Friday, Nov 06, 2015 - 03:29 PM (IST)

ਭਾਰਤ ''ਚ ਲਾਂਚ ਹੋਇਆ ਸਮਾਰਟਫੋਨ ਨਾਲ ਚੱਲਣ ਵਾਲਾ ਬਲਬ

ਨਵੀਂ ਦਿੱਲੀ- ਮਾਰਕਿਟ ''ਚ ਘਰਾਂ ਨੂੰ ਰੋਸ਼ਨ ਕਰਨ ਲਈ ਕਈ ਤਰ੍ਹਾਂ ਦੇ ਬਲਬ ਆਉਂਦੇ ਹਨ ਜੋ ਸਟਾਇਲਿਸ਼ ਹੋਣ ਦੇ ਨਾਲ-ਨਾਲ ਜਿਆਦਾ ਰੌਸ਼ਨੀ ਵੀ ਦਿੰਦੇ ਹਨ। ਹੁਣ ਇੰਡੀਅਨ ਸਟਾਰਟ-ਅੱਪ ਕਿਊਬ 26 (cube26) ਨੇ ਇੱਕ ਅਜਿਹਾ ਬਲਬ ਲਾਂਚ ਕੀਤਾ ਹੈ, ਜਿਸ ਨੂੰ ਮੋਬਾਈਲ ਨਾਲ ਆਪਰੇਟ ਕੀਤਾ ਜਾ ਸਕਦਾ ਹੈ। IOTA light ਨਾਮ ਵਾਲੇ ਇਸ ਬਲਬ ਦੀ ਕੀਮਤ 1499 ਰੁਪਏ ਦੱਸੀ ਗਈ ਹੈ। ਤੁਸੀਂ ਇਸ ਬਲਬ ਨੂੰ ਅੱਜ ਤੋਂ ਫਲਿਪਕਾਰਟ ਦੁਆਰਾ ਖਰੀਦ ਸਕਦੇ ਹੋ। 
ਕੰਪਨੀ ਦਾ ਦਾਅਵਾ ਹੈ ਕਿ ਇਹ ਬਲਬ 15,000 ਘੰਟੇ ਤੱਕ ਚੱਲ ਸਕਦਾ ਹੈ। ਇਸ ਨੂੰ ਲੈਣ ਵਾਲੇ ਯੂਜ਼ਰ 160 ਲੱਖ ਰੰਗਾਂ ''ਚੋਂ ਕਿਸੇ ਵੀ ਰੰਗ ਨੂੰ ਚੁਣ ਸਕਦੇ ਹਨ। ਇਸ ਬਲਬ ਨੂੰ ਲਾਂਚ ਕਰਦੇ ਹੋਏ Cube26 ਦੇ ਕੋ-ਫਾਂਉਡਰ ਅਤੇ CEO ਸੋਰਵ ਕੁਮਾਰ ਨੇ ਕਿਹਾ ਕਿ ਇਸ IOTA ਲਾਈਟ ਨਾਲ ਹੀ ਅਸੀਂ ਭਾਰਤ ਦੇ IOT ਸੈਗਮੈਂਟ ''ਚ ਆਪਣਾ ਪਹਿਲਾ ਕਦਮ ਰੱਖਿਆ ਹੈ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਮਾਰਟਫੋਨ ਕੰਸੈਪਟ ਨੂੰ ਸਫਲ ਬਣਾਉਣ ਲਈ ਲਾਈਟਿੰਗ ਸਭ ਤੋਂ ਵੱਧ ਮਹੱਤਵਪੂਰਨ ਹੈ। ਤੁਸੀਂ ਕਾਲ ਜਾਂ ਮੈਸੇਜ਼ ਦੀ ਤਰ੍ਹਾਂ ਇਸ ਨੂੰ ਬਲੂਟੁਥ ਦੁਆਰਾ ਕਿਸੇ ਵੀ ਜਗਾਹ ਤੋਂ ਆਪਰੇਟ ਕਰ ਸਕਦੇ ਹੋ ਅਤੇ ਜੇਕਰ ਤੁਹਾਡੇ ਫੋਨ ''ਤੇ ਕੋਈ ਕਾਲ ਆਉਂਦੀ ਹੈ ਤਾਂ ਇਸ ਬਲਬ ਦਾ ਰੰਗ ਬਦਲ ਜਾਂਦਾ ਹੈ। 
ਇਸ ਬਲਬ ਨੂੰ ਚਲਾਉਣ ਲਈ ਤੁਹਾਨੂੰ ਕੰਪਨੀ ਵੱਲੋਂ ਬਣਾਈ ਗਈ ਐਪਲੀਕੇਸ਼ਨ ਨੂੰ ਡਾਉਨਲੋਡ ਕਰਨਾ ਹੁੰਦਾ ਹੈ ਅਤੇ ਫਿਰ ਇਸ ਨੂੰ ਬਲਬ ਨਾਲ ਕੁਨੈਕਟ ਕਰ ਕੇ ਇਸ ਨੂੰ ਜਗਾਉਣ ਲਈ ਇਸ ''ਚ ਦਿੱਤੇ ਗਏ 160 ਲੱਖ ਰੰਗਾਂ ''ਚੋਂ ਆਪਣੀ ਪਸੰਦ ਦਾ ਕੋਈ ਇੱਕ ਰੰਗ ਦੀ ਲਾਈਟ ਨੂੰ ਜਗਾਇਆ ਜਾ ਸਕਦਾ ਹੈ। ਇਸ ਬਲਬ ਨੂੰ ਬੰਦ ਕਰਨ ਲਈ ਤੁਹਾਨੂੰ ਕਿਸੇ ਸਵਿਚ ਨੂੰ ਆਨ-ਆਫ ਕਰਨ ਦੀ ਲੋੜ ਨਹੀਂ।

 


Related News