ਜਲੰਧਰ 'ਚ ਕੁੜੀ ਨੂੰ ਜਬਰ-ਜ਼ਿਨਾਹ ਪਿੱਛੋਂ ਮਾਰਨ ਵਾਲਾ ਦਰਿੰਦਾ ਪੁਲਸ ਦੇ ਵੱਡੇ ਪਹਿਰੇ ਹੇਠ ਅਦਾਲਤ 'ਚ ਪੇਸ਼

Tuesday, Nov 25, 2025 - 06:41 PM (IST)

ਜਲੰਧਰ 'ਚ ਕੁੜੀ ਨੂੰ ਜਬਰ-ਜ਼ਿਨਾਹ ਪਿੱਛੋਂ ਮਾਰਨ ਵਾਲਾ ਦਰਿੰਦਾ ਪੁਲਸ ਦੇ ਵੱਡੇ ਪਹਿਰੇ ਹੇਠ ਅਦਾਲਤ 'ਚ ਪੇਸ਼

ਜਲੰਧਰ (ਜਤਿੰਦਰ, ਭਾਰਦਵਾਜ) : ਬੀਤੇ ਦਿਨੀਂ ਜਲੰਧਰ ਵਿੱਚ ਪੈਂਦੇ ਪਾਰਸ ਅਸਟੇਟ ਵਿਚ 13 ਸਾਲਾਂ ਬੱਚੀ ਨਾਲ ਜਬਰ-ਜ਼ਿਨਾਹ ਕਰਕੇ ਉਸਦੀ ਹੱਤਿਆ ਕਰਨ ਵਾਲੇ ਮੁਲਜ਼ਮ ਹਰਮਿੰਦਰ ਸਿੰਘ ਰਿੱਪੀ ਨੂੰ ਪੁਲਸ ਵਲੋਂ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਤੋਂ ਬਾਅਦ ਅੱਜ ਮਾਣਯੋਗ ਮਿਸ ਅਮਾਨਤਵੀਰ ਕਮ ਡਿਊਟੀ ਮੈਜਿਸਟ੍ਰੇਟ (ਜੇ. ਐੱਮ. ਆਈ .ਸੀ)  ਜਲੰਧਰ ਦੀ ਅਦਾਲਤ ਵਿਚ ਭਾਰੀ ਪੁਲਸ ਫੋਰਸ ਦੇ ਪਹਿਰੇ ਹੇਠ ਪੇਸ਼ ਕੀਤਾ ਗਿਆ। 

ਇਹ ਵੀ ਪੜ੍ਹੋ : ਬਠਿੰਡਾ ’ਚ ਫੈਲਿਆ ਖ਼ਤਰਨਾਕ ਵਾਇਰਸ, ਵੱਡੀ ਗਿਣਤੀ 'ਚ ਪ੍ਰਭਾਵਤ ਹੋ ਰਹੇ ਲੋਕ

ਜਿੱਥੇ ਪੁਲਸ ਨੇ ਸਰਕਾਰੀ ਵਕੀਲਾਂ ਦੀ ਮਦਦ ਨਾਲ ਦੋਸ਼ੀ ਦਾ 9 ਦਿਨ ਦਾ ਰਿਮਾਂਡ ਹਾਸਲ ਕੀਤਾ। ਦੋਸ਼ੀ ਨੂੰ ਹੁਣ ਅਦਾਲਤ ਵਿਚ 3 ਦਸੰਬਰ ਨੂੰ ਮੁੜ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਪੇਸ਼ ਕੀਤਾ ਜਾਵੇਗਾ। ਪੁਲਸ ਮੁਤਾਬਕ ਰਿਮਾਂਡ ਦੌਰਾਨ ਮੁਲਜ਼ਮ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ। 

 


author

Gurminder Singh

Content Editor

Related News