4GB ਰੈਮ ਵਾਲੇ ਇਸ ਸਮਾਰਟਫੋਨ ''ਤੇ ਮਿਲ ਰਹੀ ਹੈ 1000 ਰੁਪਏ ਦੀ ਛੋਟ
Friday, Mar 17, 2017 - 06:29 PM (IST)
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ (Coolpad) ਨੇ ਪਿਛਲੇ ਸਾਲ ਦਸੰਬਰ ''ਚ ਆਪਣਾ ਬਿਹਤਰੀਨ ਸਮਾਰਟਫੋਨ ਕੂਲਪੈਡ ਕੂਲ 1 ਪੇਸ਼ ਕੀਤਾ ਸੀ। ਲਾਂਚ ਦੇ ਸਮੇਂ ਇਸ ਫੋਨ ਦੀ ਕੀਮਤ 13,999 ਰੁਪਏ ਰੱਖੀ ਗਈ ਸੀ। ਹੁਣ ਕੰਪਨੀ ਨੇ ਇਸ ਫੋਨ ਦੀ ਕੀਮਤ ''ਚ 1000 ਰੁਪਏ ਦੀ ਕਟੌਤੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਇਸ ਨੂੰ 12,999 ਰੁਪਏ ''ਚ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ਾਨ ਤੋਂ ਖਰੀਦਿਆ ਜਾ ਸਕਦਾ ਹੈ।
ਫੀਚਰਜ਼ ਦੀ ਗੱਲ ਕਰੀਏ ਤਾਂ ਕੂਲਪੈਡ ਕੂਲ 1 ਸਮਾਰਟਫੋਨ ''ਚ 5.5-ਇੰਚ ਦੀ (1920x1080 ਪਿਕਸਲ) ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਫੁੱਲ-ਐੱਚ.ਡੀ. ਡਿਸਪਲੇ ਮੌਜੂਦ ਹੈ। ਆਕਟਾ-ਕੋਰ ਸਨੈਪਡਰੈਗਨ 625 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ 4ਜੀ.ਬੀ. ਰੈਮ ਦੇ ਨਾਲ 32ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਡੁਅਲ ਰਿਅਰ ਕੈਮਰਾ ਦਿੱਤਾ ਗਿਆ ਹੈ। ਉਤੇ ਹੀ ਸੈਲਫੀ ਦੇ ਸ਼ੌਕੀਨਾਂ ਲਈ ਇਸ ਵਿਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਕੂਲਪੈਡ ਕੂਲ 1 ''ਚ 4060 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
