ਗੂਗਲ ਕਰੋਮ ਲਈ ਆਇਆ Version 59, ਇਹ ਹਨ ਨਵੇਂ ਫੀਚਰਸ
Wednesday, Jun 07, 2017 - 08:17 PM (IST)
ਜਲੰਧਰ— ਵੈੱਬ ਬਰਾਊਜ਼ਰ ਗੂਗਲ ਕਰੋਮ ਦੀ ਨਵੀਂ ਅਪਡੇਟ ਆਈ ਹੈ। ਵਰਜਨ 59 ਦਾ ਸਟੇਬਲ ਵਰਜ਼ਨ ਹੁਣ ਡੈਕਸਟਾਪ ਯੂਜ਼ਰਸ ਲਈ ਉਪਲੱਬਧ ਹੈ। ਜਾਹਿਰ ਹੈ ਕਿ ਹਮੇਸ਼ਾ ਦੀ ਤਰ੍ਹਾਂ ਨਵੀਂ ਅਪਡੇਟ 'ਚ ਕਈ ਬਦਲਾਅ ਕੀਤੇ ਗਏ ਹਨ। ਇਸ ਤੋਂ ਪਹਿਲਾਂ ਕੰਪਨੀ ਨੇ ਕਰੋਮ ਦੀ ਨਵੀਂ ਅੱਪਡੇਟ ਮੈਕ, ਵਿੰਡੋਜ਼ ਅਤੇ ਲਿਨਕਸ ਲਈ ਦਿੱਤੀ ਹੈ। ਪਰ ਇਹ ਅੱਪਡੇਟ ਅੱਜ ਤੋਂ Andriod ਯੂਜ਼ਰਸ ਨੂੰ ਵੀ ਦਿੱਤੀ ਜਾ ਰਹੀ ਹੈ। ਗੂਗਲ ਦੇ ਮੁਤਾਬਕ ਹੁਣ ਪੇਜ ਪਹਿਲੇ ਤੋਂ ਤੇਜ਼ ਲੋਡ ਹੋਵੇਗਾ ਅਤੇ ਇਸ ਦੀ Memory ਵੀ ਘੱਟ Use ਹੋਵੇਗੀ। ਇਸ ਅੱਪਡੇਟ 'ਚ Security ਪੈਚ ਅਤੇ ਸਟੇਬਿਲਟੀ ਵੀ ਸ਼ਾਮਲ ਹੈ।
ਨਵੇਂ ਵਰਜ਼ਨ ਦੇ ਗੂਗਲ ਕਰੋਮ 'ਚ Animated PNG ਦਾ ਸਪੋਰਟ ਹੈ ਜੋ ਜਿਫ ਵਰਗਾ ਹੀ ਹੁੰਦਾ ਹੈ, ਪਰ ਇਹ 24 ਬਿਟ Image ਅਤੇ 8 ਬਿਟ ਟ੍ਰਾਂਸਪੇਰੇਂਸੀ ਯੂਜ਼ ਕਰਦੇ ਹਨ। ਨਵੀਂ ਅਪਡੇਟ 'ਚ ਕੁਝ ਬਦਲਾਅ ਵੀ ਦੇਖਣ ਨੂੰ ਮਿਲਣਗੇ। ਮੇਟੇਰਿਅਲ ਡਿਜ਼ਾਈਨ ਨੇ ਇਸ ਨੂੰ ਹੋਰ ਵੀ ਬਿਹਤਰ ਬਣਾ ਦਿੱਤਾ ਹੈ। ਇਸ ਦੇ ਇਲਾਵਾ ਹੁਣ ਤੁਹਾਨੂੰ ਸੇਟਿੰਗਸ Menu 'ਚ ਵੀ ਬਦਲਾਅ ਦੇਖਣ ਨੂੰ ਮਿਲੇਗਾ। ਇਨ੍ਹਾਂ ਦੇ ਇਲਾਵਾ ਡੇਵੇਲਪਰਸ ਲਈ ਕੁਝ ਬਦਲਾਅ ਕੀਤੇ ਗਏ ਹਨ। ਉਦਾਹਰਨ ਦੇ ਤੌਰ 'ਤੇ ਇਸ 'ਚ ਸਟਰੀਮ ਦਾ api ਐਡ ਕੀਤੇ ਗਿਆ ਹੈ। Image ਕੈਪਚਰ API ਤੋਂ ਵੈੱਬਸਾਈਟ ਨੂੰ ਹਾਈ ਰੇਂਜ Image ਲੈਣ 'ਚ ਮਦਦ ਕਰੇਗਾ। ਡੈਕਸਟਾਪ ਲਈ ਵੈੱਬ ਬਰਾਊਜ਼ਰ 'ਚ ਤਾਂ ਅਪਡੇਟ ਉਪਲੱਬਧ ਹੈ, ਪਰ Andriod ਲਈ ਅਗਲੇ ਹਫਤੇ ਤੱਕ ਪਲੇ ਸਟੋਰ 'ਚ ਅੱਪਡੇਟ ਮਿਲੇਗੀ।
