ਬਿਜ਼ਨੈੱਸ ਫਰਮਾਂ ’ਤੇ ਹਰ ਮਿੰਟ 504 ਹੈਕਿੰਗ ਅਟੈਕਸ ਦਾ ਖਤਰਾ, ਵਧ ਰਿਹੈ ਸਾਈਬਰ ਕ੍ਰਾਈਮ

08/29/2019 4:33:26 PM

ਗੈਜੇਟ ਡੈਸਕ– ਸਾਈਬਰ ਹਮਲੇ ਅਤੇ ਇੰਟਰਨੈੱਟ ਹੈਕਿੰਗ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਹੁਣ ਇਕ ਨਵੀਂ ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਬਿਜ਼ਨੈੱਸ ਨਾਲ ਜੁੜੀਆਂ ਫਰਮਾਂ ਹਰ ਮਿੰਟ ਕਰੀਬ 504 ਹੈਕਿੰਗ ਨਾਲ ਜੁੜੇ ਖਤਰਿਆਂ ਦਾ ਸਾਹਮਣਾ ਕਰ ਰਹੀਆਂ ਹਨ। ਹਰ ਮਿੰਟ 504 ਸਕਿਓਰਿਟੀ ਥ੍ਰੈਟਸ ਤੋਂ ਇਲਾਵਾ ਰੈਂਸਮਵੇਅਰ ਵੀ 118 ਫੀਸਦੀ ਵਧੇ ਹਨ ਕਿਉਂਕਿ ਗਲੋਬਲੀ ਡਾਟਾ ਚੋਰੀ ਕਰਨ ਲਈਹੈਕਰ ਅਟੈਕ ਕਰਨ ਲਈ ਤਰੀਕੇ ਅਤੇ ਕੋਡਸ ਅਪਣਾ ਰਹੇ ਹਨ। 2019 ਦੀ ਪਹਿਲੀ ਤਿਮਾਹੀ ’ਚ ਹੈਕਿੰਗ ਕਰਕੇ ਜੁਟਾਏ ਗਏ 2 ਅਰਬ ਤੋਂ ਜ਼ਿਆਦਾ ਯੂਜ਼ਰਜ਼ ਦੀ ਡਿਲੇਸਟ ਅੰਡਰਗ੍ਰਾਊਂਡ ਬਾਜ਼ਾਰ ’ਚ ਉਪਲੱਬਧ ਸਨ। ਇਹ ਖੁਲਾਸਾ ਸਾਈਬਰ ਸਕਿਓਰਿਟੀ ਕੰਪਨੀ McAfee ਦੀ ਰਿਪੋਰਟ ’ਚ ਕੀਤਾ ਗਿਆ ਹੈ। 

McAfee ਫੈਲੋ ਅਤੇ ਚੀਫ ਸਾਇੰਟਿਸਟ ਰਾਜ ਸਮਾਨੀ ਨੇ ਕਿਹਾ ਕਿ ਅਜਿਹੇ ਖਤਰਿਆਂ ਦਾ ਵੱਡਾ ਅਸਰ ਪੈਂਦਾ ਹੈ। ਇਥੇ ਨੰਬਰਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ’ਚ ਇ ਖਾਸ ਤਰ੍ਹਾਂ ਦੇ ਅਟੈਕ ’ਚ ਕਮੀ ਆਈ ਹੈ ਅਤੇ ਦੂਜੇ ਟਾਈਪ ਦੇ ਅਟੈਕਸ ਵਧੇ ਹਨ। ਇਹ ਪੂਰੀ ਕਹਾਣੀ ਦਾ ਸਿਰਫ ਇਕ ਹਿੱਸਾ ਦੱਸਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਰ ਇਨਫੈਕਸ਼ਨ ’ਚ ਜਾ ਬਿਜ਼ਨੈੱਸ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ, ਜਾਂ ਫਿਰ ਕੰਜ਼ਿਊਮਰ ਦੇ ਨਾਲ ਵੱਡਾ ਫਰਾਡ ਦੇਖਣ ਨੂੰ ਮਿਲਦਾ ਹੈ। ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਹਰ ਸਾਈਬਰ ਅਟੈਕ ਦੇ ਨਾਲ ਇਕ ਇਨਸਾਨੀ ਜ਼ਿੰਦਗੀ ਜੁੜੀ ਹੁੰਦੀ ਹੈ। ਰਿਪੋਰਟ ’ਚ ਸ਼ੇਅਰ ਕੀਤੇ ਗਏ ਡਾਟਾ ਨੂੰ McAfee ਦੀ ‘ਗਲੋਬਲ ਥ੍ਰੈਟ ਇੰਟੈਲੀਜੈਂਸ’ ਕਲਾਊਡ ਵਲੋਂ ਜੁਟਾਇਆ ਗਿਆ ਸੀ। 

ਐਨਾਨਿਮਸ ਈਮੇਲ ਕਰ ਰਹੇ ਹਨ ਹੈਕਰਜ਼
ਸਾਈਬਰ ਸਕਿਓਰਿਟੀ ਕੰਪਨੀ ਵਲੋਂ ਦੁਨੀਆ ਭਰ ਦੇ ਵੱਖ-ਵੱਖ ਸਾਈਬਰ ਖਤਰਿਆਂ ਨਾਲ ਜੁੜੇ ਖੇਤਰਾਂ ’ਚ ਇਕ ਅਰਬ ਤੋਂ ਜ਼ਿਆਦਾ ਸੈਂਸਰ ਲਗਾਏ ਗਏ ਸਨ, ਜਿਨ੍ਹਾਂ ’ਚ ਇਹ ਜਾਣਕਾਰੀ ਸਾਹਮਣੇ ਆਈ। ਜਿਥੇ ਅਜਿਹੇ ਅਟੈਕਸ ’ਚ ਸਪੀਅਰਫਿਸ਼ਿੰਗ ਪਾਪੁਲਰ ਬਣੀ ਹੋਈ ਹੈ, ਉਥੇ ਹੀ ਰੈਂਸਮਵੇਅਰ ਅਟੈਕਸ ਨੇ ਰਿਮੋਟ ਐਕਸੈਸ ਪੁਆਇੰਟਸ ਜਿਵੇਂ- ਰਿਮੋਟ ਡੈਸਕਟਾਪ ਪ੍ਰੋਟੋਕਾਲ (RDP) ਨੂੰ ਜ਼ਿਆਦਾ ਨਿਸ਼ਾਨਾ ਬਣਾਇਆ ਹੈ। ਰਿਸਰਚਾਂ ਨੇ ਇਹ ਵੀ ਪਾਇਾ ਕਿ ਅਜਿਹੇ ਰੈਂਸਮਵੇਅਰ ਅਟੈਕਸ ਨਾਲ ਜੁੜੇ ਲੋਕ ਆਪਣੇ ਕੈਂਪੇਨ ਲਈ ਐਨਾਨਿਮਸ ਈਮੇਲ ਸਰਵਿਸਿਜ਼ ਦਾ ਇਸਤੇਮਾਲ ਕਰ ਰਹੇ ਹਨ ਅਤੇ ਕਮਾਂਡ-ਐਂਡ-ਕੰਟਰੋਲ (C2) ਸਰਵਰਸ ਲਈ ਪੁਰਾਣਾ ਤਰੀਕਾ ਅਪਣਾ ਰਹੇ ਹਨ। 


Related News