ਬੱਚਿਆਂ ਤੇ ਕਿਸ਼ੋਰਾਂ ’ਚ ਤੇਜ਼ੀ ਨਾਲ ਫੈਲ ਰਹੀ ਇਹ ਬੀਮਾਰੀ, ਵਧ ਸਕਦੈ ਦਮਾ ਦਾ ਖ਼ਤਰਾ
Sunday, Sep 28, 2025 - 11:25 AM (IST)

ਅੰਮ੍ਰਿਤਸਰ (ਦਲਜੀਤ)-ਨੱਕ ਦੀ ਐਲਰਜੀ ਅੱਜ ਬੱਚਿਆਂ ’ਚ ਸਭ ਤੋਂ ਆਮ ਬੀਮਾਰੀਆਂ ’ਚੋਂ ਇਕ ਬਣ ਗਈ ਹੈ। ਜੇਕਰ ਸਹੀ ਢੰਗ ਨਾਲ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਥਿਤੀ ਜੀਵਨ ਭਰ ਬਣੀ ਰਹਿ ਸਕਦੀ ਹੈ ਅਤੇ ਉਨ੍ਹਾਂ ਦੀ ਸਿੱਖਿਆ ਅਤੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੀ ਹੈ। ਲੱਗਭਗ 10 ਫੀਸਦੀ ਭਾਰਤੀ ਇਸ ਸਥਿਤੀ ਤੋਂ ਪੀੜਤ ਹਨ, ਜਿਸ ’ਚ 6-7 ਸਾਲ ਦੀ ਉਮਰ ਦੇ 7.7 ਫੀਸਦੀ ਬੱਚੇ ਅਤੇ 13-14 ਸਾਲ ਦੀ ਉਮਰ ਦੇ 23.5 ਫੀਸਦੀ ਕਿਸ਼ੋਰ ਸ਼ਾਮਲ ਹਨ।
ਇਹ ਵੀ ਪੜ੍ਹੋ- ‘ਤੂੰ ਫਾਰਚੂਨਰ ਗੱਡੀ ਬੁੱਕ ਕਰਾਈ ਹੈ, 1 ਕਰੋੜ ਦੇ ਨਹੀਂ ਤਾਂ...', ਗੈਂਗਸਟਰ ਨੇ ਸਮਾਜ ਸੇਵੀ ਨੂੰ ਦਿੱਤੀ ਧਮਕੀ
ਜਾਣਕਾਰੀ ਅਨੁਸਾਰ ਨੱਕ ਦੀ ਐਲਰਜੀ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਬੱਚਿਆਂ ਵਿਚ ਇਹ ਬੀਮਾਰੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਜੇਕਰ ਨੱਕ ਦੀ ਐਲਰਜੀ ਦਾ ਤੁਰੰਤ ਅਤੇ ਢੁੱਕਵੇਂ ਢੰਗ ਨਾਲ ਇਲਾਜ ਨਹੀਂ ਕੀਤਾ ਜਾਂਦਾ ਹੈ ਤਾਂ ਭਵਿੱਖ ’ਚ ਲੱਗਭਗ 30-40 ਫੀਸਦੀ ਬੱਚਿਆਂ ਨੂੰ ਦਮਾ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਬੱਚਿਆਂ ’ਚ ਨੀਂਦ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਸ ’ਚ ਇਨਸੌਮਨੀਆ, ਘੁਰਾੜੇ ਅਤੇ ਦਿਨ ਵੇਲੇ ਥਕਾਵਟ ਸ਼ਾਮਲ ਹੈ, ਜੋ ਉਨ੍ਹਾਂ ਦੇ ਸਰੀਰਕ ਵਿਕਾਸ ਅਤੇ ਮਾਨਸਿਕ ਸਿਹਤ ਦੋਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਕੁਝ ਬੱਚਿਆਂ ’ਚ ਵਧੀਆਂ ਹੋਈਆਂ ਐਡੀਨੋਇਡ ਗ੍ਰੰਥੀਆਂ ਰਾਤ ਨੂੰ ਨੱਕ ਰਾਹੀਂ ਸਾਹ ਲੈਣ ’ਚ ਮੁਸ਼ਕਿਲ ਦੇ ਕਾਰਨ ਸਹੀ ਢੰਗ ਨਾਲ ਨੀਂਦ ਪੂਰੀ ਨਹੀਂ ਕਰ ਪਾਉਂਦੇ ਹਨ, ਜਿਸ ਨਾਲ ਅਕਸਰ ਘੁਰਾੜੇ ਆਉਂਦੇ ਹਨ। ਬਹੁਤ ਸਾਰੇ ਬੱਚਿਆਂ ਨੂੰ ਅਕਸਰ ਨੱਕ ’ਚੋਂ ਖੂਨ ਵੱਗਣ ਦਾ ਵੀ ਸਮੱਸਿਆ ਦੇਖੀ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਗੈਂਗਵਾਰ ਦਾ ਖਦਸ਼ਾ, ਗੋਪੀ ਘਣਸ਼ਿਆਮਪੁਰੀਆ ਵੱਲੋਂ ਜੱਗੂ ਨੂੰ ਚਿਤਾਵਨੀ, ਕਿਹਾ ਹੁਣ...
ਪ੍ਰਸਿੱਧ ਬਾਲ ਰੋਗ ਵਿਗਿਆਨੀ ਅਤੇ ਐਲਰਜੀ ਮਾਹਿਰ ਦਾ ਕਹਿਣਾ ਹੈ ਕਿ ਮਾਤਾ ਪਿਤਾ ਅਕਸਰ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ, ਇਹ ਸੋਚਦੇ ਹੋਏ ਕਿ ਇਹ ਸਿਰਫ਼ ਇਕ ਆਮ ਜ਼ੁਕਾਮ ਹੈ। ਹਾਲਾਂਕਿ ਇਸ ਬੀਮਾਰੀ ਦੇ ਬੱਚੇ ਦੀ ਸਿਹਤ ਅਤੇ ਸਿੱਖਿਆ ਦੋਵਾਂ ਲਈ ਲੰਬੇ ਸਮੇਂ ਦੇ ਨਤੀਜੇ ਹੋ ਸਕਦੇ ਹਨ। ਸਮੇਂ ਸਿਰ ਢੁੱਕਵੀਂ ਜਾਂਚ ਅਤੇ ਇਲਾਜ ਬੱਚੇ ਦੇ ਜੀਵਨ ਦੀ ਗੁਣਵੱਤਾ ’ਚ ਕਾਫ਼ੀ ਸੁਧਾਰ ਕਰ ਸਕਦਾ ਹੈ। ਜਿਨ੍ਹਾਂ ਬੱਚਿਆਂ ਨੂੰ ਵਾਰ-ਵਾਰ ਛਿੱਕਾਂ ਆਉਣ, ਨੱਕ ਬੰਦ ਹੋਣਾ, ਨੀਂਦ ਨਾ ਆਉਣਾ, ਜਾਂ ਧਿਆਨ ਕੇਂਦਰਿਤ ਕਰਨ ’ਚ ਮੁਸ਼ਕਲ ਆਉਂਦੀ ਹੈ, ਉਨ੍ਹਾਂ ਦਾ ਮੁਲਾਂਕਣ ਇਕ ਬਾਲ ਰੋਗ ਵਿਗਿਆਨੀ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਇਕ ਬਾਲ ਰੋਗ ਵਿਗਿਆਨੀ ਕਾਰਨ ਦਾ ਪਤਾ ਲਾ ਸਕਦਾ ਹੈ ਅਤੇ ਜੇ ਜ਼ਰੂਰੀ ਹੋਵੇ, ਤਾਂ ਇਮਯੂਨੋਥੈਰੇਪੀ ਬੂੰਦਾਂ ਰਾਹੀਂ ਨੱਕ ਦੀ ਐਲਰਜੀ ਨੂੰ ਖਤਮ ਕਰ ਸਕਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ਤੋਂ ਫੜਿਆ ਗਿਆ ਵੱਡਾ ਗੈਂਗਸਟਰ, ਦਿੱਲੀ ਲੈ ਗਈ ਪੁਲਸ
ਬੱਚਿਆ ਵਿਚ ਆ ਜਾਂਦੈ ਚਿੜਚਿੜਾਪਨ, ਇਹ ਹਨ ਮੁੱਖ ਲੱਛਣ
ਉਨ੍ਹਾਂ ਦੱਸਿਆ ਕਿ ਨੱਕ ਦੀ ਐਲਰਜੀ ਦੇ ਮੁੱਖ ਲੱਛਣਾਂ ’ਚ ਵਾਰ-ਵਾਰ ਛਿੱਕਣਾ, ਨੱਕ ਬੰਦ ਹੋਣਾ ਅਤੇ ਖਾਰਸ਼ ਸ਼ਾਮਲ ਹੈ। ਇਸ ਤੋਂ ਇਲਾਵਾ ਅੱਖਾਂ ਵਿਚ ਖਾਰਸ਼, ਗਲੇ ਵਿੱਚ ਖਰਾਸ਼, ਖੰਘ, ਥਕਾਵਟ, ਨੀਂਦ ਵਿਚ ਵਿਘਨ, ਬਲਗਮ ਅਤੇ ਮੂੰਹ ਰਾਹੀਂ ਸਾਹ ਲੈਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਗੰਭੀਰ ਮਾਮਲਿਆਂ ’ਚ ਬੱਚਿਆਂ ਨੂੰ ਚਿੜਚਿੜਾਪਨ, ਪੜ੍ਹਾਈ ਵਿਚ ਧਿਆਨ ਨਾ ਲੱਗਣਾ ਅਤੇ ਸਕੂਲ ਵਿਚ ਪ੍ਰਦਰਸ਼ਨ ਵਿਚ ਗਿਰਾਵਟ ਵਰਗੀਆਂ ਸਮੱਸਿਆਵਾਂ ਵੀ ਦੇਖੀਆਂ ਜਾਂਦੀਆਂ ਹਨ। ਕੁਝ ਬੱਚਿਆਂ ’ਚ ਵਧੀਆਂ ਹੋਈਆਂ ਐਡੀਨੋਇਡ ਗ੍ਰੰਥੀਆਂ ਨੱਕ ਰਾਹੀਂ ਸਾਹ ਲੈਣ ਵਿਚ ਵਿਘਨ ਕਾਰਨ ਰਾਤ ਨੂੰ ਸੌਣ ਵਿਚ ਮੁਸ਼ਕਿਲ ਪੈਦਾ ਕਰ ਸਕਦੀਆਂ ਹਨ ਅਤੇ ਘੁਰਾੜੇ ਮਾਰਨ ਦਾ ਕਾਰਨ ਬਣ ਸਕਦੀਆਂ ਹਨ। ਬਹੁਤ ਸਾਰੇ ਬੱਚਿਆਂ ਨੂੰ ਵਾਰ-ਵਾਰ ਨੱਕ ’ਚੋਂ ਖੂਨ ਵਗਣ ਦੀਆਂ ਸਮੱਸਿਆਵਾਂ ਵੀ ਦੇਖੀਆਂ ਜਾਦੀਆਂ ਹਨ।
ਇਹ ਵੀ ਪੜ੍ਹੋ- ਮੇਲੇ 'ਚ ਭੱਖਿਆ ਮਾਮਲਾ, 4 ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8