ਪਤੀ ਦੀ ਬਿਜ਼ਨੈੱਸ ਫਰਮ ਦੀ ਇੰਸਟਾਗ੍ਰਾਮ ਆਈ. ਡੀ. ਦਾ ਪਾਸਵਰਡ ਬਦਲ ਕੇ ਪਤਨੀ ਤੇ ਸਾਲੇ ਨੇ ਕੀਤੀ ਧੋਖਾਧੜੀ
Tuesday, Oct 07, 2025 - 07:40 AM (IST)

ਲੁਧਿਆਣਾ (ਰਾਜ) : ਪਤੀ ਖਿਲਾਫ ਵੂਮੈਨ ਸੈੱਲ ’ਚ ਕੇਸ ਦਰਜ ਕਰਵਾਉਣ ਤੋਂ ਬਾਅਦ ਪਤਨੀ ਨੇ ਪਤੀ ਦੀ ਬਿਜ਼ਨੈੱਸ ਫਰਮ ਦੀ ਆਈ. ਡੀ. ਦਾ ਪਾਸਵਰਡ ਬਦਲ ਲਿਆ ਅਤੇ ਬਿਜ਼ਨੈੱਸ ’ਚ ਧੋਖਾਦੇਹੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪਤੀ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਸ ਨੇ ਤੁਰੰਤ ਇਸ ਸਬੰਧ ’ਚ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ, ਜਿਸ ਦੀ ਜਾਂਚ ਥਾਣਾ ਸਾਈਬਰ ਕ੍ਰਾਈਮ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਤੋਂ ਬਾਅਦ ਪਿਊਸ਼ ਕਪੂਰ ਦੀ ਸ਼ਿਕਾਇਤ ’ਤੇ ਉਸ ਦੀ ਪਤਨੀ ਪਲਕ ਮਲਹੋਤਰਾ ਅਤੇ ਸਾਲੇ ਮ੍ਰਿਦੁਲ ਮਲਹੋਤਰਾ ਖਿਲਾਫ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : Friendship ਤੋਂ ਇਨਕਾਰ ਕਰਨ 'ਤੇ ਸਿਰਫ਼ਿਰੇ ਆਸ਼ਿਕ ਨੇ ਛੱਤ ਤੋਂ ਥੱਲੇ ਸੁੱਟੀ ਕੁੜੀ
ਸ਼ਿਕਾਇਤਕਰਤਾ ਪਿਊਸ਼ ਕਪੂਰ ਨੇ ਪੁਲਸ ਬਿਆਨਾਂ ’ਚ ਦੱਸਿਆ ਕਿ ਉਹ ਹੌਜ਼ਰੀ ਕਾਰੋਬਾਰੀ ਹੈ। ਉਸ ਦਾ ਵਿਆਹ ਪਲਕ ਦੇ ਨਾਲ 2024 ’ਚ ਹੋਇਆ ਸੀ। ਪਿਊਸ਼ ਦਾ ਕਹਿਣਾ ਹੈ ਕਿ ਉਸ ਦੀ ਭੈਣ ਨੇ ਕਾਰੋਬਾਰ ਸਬੰਧੀ ਸੋਸ਼ਲ ਪੇਜ ਇੰਸਟਾਗ੍ਰਾਮ ਤੇ ਇਕ ਅਕਾਊਂਟ ਬਣਾਇਆ ਹੋਇਆ ਸੀ, ਉਸ ਇੰਸਟਾਗ੍ਰਾਮ ਅਕਾਊਂਟ ਨਾਲ ਉਸਦਾ ਕੰਮ ਕਾਫੀ ਚਲ ਰਿਹਾ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਪਲਕ ਆਪਣੇ ਨਵੇਂ-ਨਵੇਂ ਸ਼ੌਕਾਂ ਨੂੰ ਲੈ ਕੇ ਉਸ ਨਾਲ ਲੜਾਈ-ਝਗੜਾ ਕਰਦੀ ਸੀ। ਪਲਕ ਮਲਹੋਤਰਾ ਦੇ ਪਿਤਾ ਨੇ ਉਸ ਦੀ ਮਾਂ ਅਤੇ ਪਰਿਵਾਰ ਨਾਲ ਗਾਲੀ-ਗਲੋਚ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਨੂੰ ਅਟੈਕ ਆ ਗਿਆ ਸੀ ਅਤੇ ਉਸ ਨੂੰ ਡੀ. ਐੱਮ. ਸੀ. ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।
ਇਸ ਦੇ ਪਿੱਛੇ ਉਸ ਦੀ ਪਤਨੀ ਘਰੋਂ ਆਪਣੇ ਕੱਪੜੇ, ਗਹਿਣੇ ਅਤੇ ਹੋਰ ਸਾਮਾਨ ਲੈ ਕੇ ਪੇਕੇ ਚਲੀ ਗਈ ਸੀ। ਫਿਰ ਉਸ ਨੇ ਸ਼ਿਕਾਇਤ ਦੇ ਕੇ ਥਾਣਾ ਸਰਾਭਾ ਨਗਰ ’ਚ ਪਲਕ ਅਤੇ ਉਸ ਦੇ ਪਰਿਵਾਰ ’ਤੇ ਕੇਸ ਦਰਜ ਕਰਵਾ ਦਿੱਤਾ। ਇਸ ਤੋਂ ਬਾਅਦ ਪਲਕ ਨੇ ਝੂਠੀ ਸ਼ਿਕਾਇਤ ਦੇ ਕੇ ਉਸ ’ਤੇ ਅਤੇ ਉਸ ਦੇ ਪਰਿਵਾਰ ਤੇ ਵੂਮੈਨ ਸੈੱਲ ’ਚ ਕੇਸ ਦਰਜ ਕਰਵਾ ਦਿੱਤਾ ਸੀ।
ਇਹ ਵੀ ਪੜ੍ਹੋ : ਕਫ ਸਿਰਪ ਕਾਰਨ ਬੱਚਿਆਂ ਦੀ ਮੌਤ ਨੂੰ ਲੈ ਕੇ ਡਰੱਗ ਕੰਟਰੋਲਰ ਤਬਦੀਲ, 3 ਹੋਰ ਮੁਅੱਤਲ
ਪਿਊਸ਼ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਦੀ ਭੈਣ ਦੀ ਆਈ. ਡੀ. ’ਤੇ ਮੈਸੇਜ ਆਇਆ ਕਿ ਉਸ ਦੀ ਬਿਜ਼ਨੈੱਸ ਫਰਮ ਦੀ ਇੰਸਟਾਗ੍ਰਾਮ ਆਈ. ਡੀ. ਦੀ ਮੇਲ ਬਦਲ ਦਿੱਤੀ ਗਈ ਅਤੇ ਉਸ ਦਾ ਪਾਸਵਰਡ ਵੀ ਬਦਲ ਦਿੱਤਾ ਗਿਆ ਹੈ, ਜੋ ਕਿ ਪਲਕ ਨੇ ਆਪਣੇ ਭਰਾ ਨਾਲ ਮਿਲ ਕੇ ਅਜਿਹਾ ਕੀਤਾ ਸੀ, ਜਦੋਂਕਿ ਉਸ ਦਾ ਸਾਰਾ ਕਾਰੋਬਾਰ ਇਸੇ ਪੇਜ ’ਤੇ ਚਲਦਾ ਸੀ। ਮੁਲਜ਼ਮਾਂ ਨੇ ਅਜਿਹੀ ਧੋਖਾਦੇਹੀ ਕਰ ਉਨ੍ਹਾਂ ਦਾ ਕਾਫੀ ਨੁਕਸਾਨ ਕੀਤਾ ਹੈ, ਪੁਲਸ ਦੀ ਜਾਂਚ ’ਚ ਮੁਲਜ਼ਮ ਸਹੀ ਪਾਏ ਗਏ। ਪੁਲਸ ਨੇ ਪਲਕ ਅਤੇ ਮ੍ਰਿਦੁਲ ਖਿਲਾਫ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8