11 ਘੰਟੇ ਬੰਦ ਰਹੇਗੀ ਬਿਜਲੀ! ਪੰਜਾਬ ਦੇ ਇਸ ਇਲਾਕੇ ''ਚ ਲੱਗਣ ਜਾ ਰਿਹੈ ਲੰਮਾ Power Cut

Saturday, Oct 04, 2025 - 12:29 PM (IST)

11 ਘੰਟੇ ਬੰਦ ਰਹੇਗੀ ਬਿਜਲੀ! ਪੰਜਾਬ ਦੇ ਇਸ ਇਲਾਕੇ ''ਚ ਲੱਗਣ ਜਾ ਰਿਹੈ ਲੰਮਾ Power Cut

ਲੁਧਿਆਣਾ (ਖ਼ੁਰਾਨਾ): ਲੁਧਿਆਣਾ ਵਿਚ ਭਲਕੇ ਲੰਮਾ ਪਾਵਰ ਕੱਟ ਲੋਕਾਂ ਦੀ ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰ ਸਕਦਾ ਹੈ। ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿਚ ਕੱਲ੍ਹ ਬਿਜਲੀ ਸਪਲਾਈ 11 ਘੰਟਿਆਂ ਤਕ ਬੰਦ ਰਹਿਣ ਵਾਲੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ! ਇਸ ਸ਼ਹਿਰ ਲਈ ਜਾਰੀ ਹੋਏ ਨਵੇਂ ਹੁਕਮ

 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸੀ. ਐੱਮ. ਸੀ. ਡਵੀਜ਼ਨ ਵਿਚ ਤਾਇਨਾਤ ਐਕਸੀਅਨ ਸੰਜੀਵ ਕੁਮਾਰ ਜੌਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਮਿਲਰ ਗੰਜ ਬਿਜਲੀ ਘਰ ਦੀ ਜ਼ਰੂਰੀ ਮੁਰੰਮਤ ਕਾਰਨ 5 ਅਕਤੂਬਰ ਨੂੰ ਸੁਰੱਖਿਆ ਦੇ ਲਿਹਾਜ਼ ਨਾਲ 11 ਕੇ. ਵੀ. ਟੈਕਸਟਾਈਲ ਫ਼ੀਡਰ, 11 ਕੇ. ਵੀ. ਕੈਲਾਸ਼ ਨਗਰ ਫੀਡਰ, 11 ਕੇ. ਵੀ. ਸ਼ਿਵ ਚੌਕ ਫੀਡਰ, 11 ਕੇ. ਵੀ. ਵਾਲਟਨ ਫੀਡਰ, 11 ਕੇ. ਵੀ. ਆਰ ਕੇ. ਫ਼ੀਡਰ ਦੀ ਸਪਲਾਈ ਸਵੇਰੇ 9 ਵਜੇ ਤੋਂ ਰਾਤ 8 ਵਜੇ ਤਕ ਬੰਦ ਰੱਖੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਇਲਾਕੇ ਨੂੰ ਸਵੇਰੇ-ਸਵੇਰੇ ਪੈ ਗਿਆ ਘੇਰਾ! ਚਾਰੇ ਪਾਸੇ ਪੁਲਸ ਹੀ ਪੁਲਸ

ਇਸ ਦੇ ਨਾਲ ਹੀ 66 ਕੇ. ਵੀ . ਮਿਲਰਗੰਜ ਗ੍ਰਿੱਡ 11 ਕੇ. ਵੀ. ਮੋਤੀ ਨਗਰ ਫੀਡਰ ਵੀ 66 ਕੇ. ਵੀ. ਗ੍ਰਿੱਡ ਟ੍ਰਾਂਸਪੋਰਟ ਨਗਰ ਦੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤਕ ਬੰਦ ਰਹੇਗੀ ਜਿਸ ਦਾ ਅਸਰ ਇੰਡਸਟਰੀ ਏਰੀਆ ਏ, ਟੈਕਸਟਾਈਲ ਕਾਲੋਨੀ, ਜੀ. ਟੀ. ਰੋਡ, ਕੈਲਾਸ਼ ਨਗਰ, ਆਰ. ਕੇ. ਰੋਡ, ਮੋਤੀ ਨਗਰ, ਚੌਧਰੀ ਕਾਲੋਨੀ, ਮੋਤੀ ਨਗਰ ਐਕਸਟੈਂਸ਼ਨ ਆਦਿ ਇਲਾਕਿਆਂ ਵਿਚ ਰਹੇਗਾ। ਐਕਸੀਅਨ ਸੰਜੀਵ ਕੁਮਾਰ ਜੌਲੀ ਨੇ ਅਫ਼ਸੋਸ ਜਤਾਉਂਦਿਆਂ ਇਲਾਕਾ ਨਿਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News