ਛਾਉਣੀ ''ਚ ਬਦਲਿਆ ਪੰਜਾਬ ਦਾ ਇਹ ਇਲਾਕਾ ! ਹਰ ਪਾਸੇ ਦਿਖੀ ਪੁਲਸ ਹੀ ਪੁਲਸ, ਜਾਣੋ ਵਜ੍ਹਾ
Tuesday, Sep 30, 2025 - 09:13 AM (IST)

ਭੋਗਪੁਰ (ਰਾਜੇਸ਼ ਸੂਰੀ) : ਜ਼ਿਲ੍ਹਾ ਜਲੰਧਰ ਦੀ ਸਬ ਡਿਵੀਜ਼ਨ ਨਕੋਦਰ ਦੇ ਇੱਕ ਪਿੰਡ ਵਿਚ ਭਗਵਾਨ ਵਾਲਮੀਕ ਮੰਦਰ ਨੇੜਲੀ ਜਗ੍ਹਾ ਦੇ ਵਿਵਾਦ ਨੂੰ ਲੈ ਕੇ ਮਾਣਯੋਗ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਦੇ ਵਿਰੋਧ ਵਿੱਚ ਸਮੂਹ ਵਲਮੀਕ ਭਾਈਚਾਰੇ ਵੱਲੋਂ ਅੱਜ ਭੋਗਪੁਰ ਵਿਚ ਨੈਸ਼ਨਲ ਹਾਈਵੇ ਜਾਮ ਕਰਨ ਅਤੇ ਬੰਦ ਦੇ ਸੱਦੇ ਤੋਂ ਬਾਅਦ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਨੂੰ ਭੋਗਪੁਰ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ।
ਭੋਗਪੁਰ ਵਿਚ ਕਈ ਜ਼ਿਲ੍ਹਿਆਂ ਦੀ ਪੁਲਸ ਨੂੰ ਵੀ ਬੁਲਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਭੋਗਪੁਰ ਬੰਦ ਕਰਨ ਅਤੇ ਨੈਸ਼ਨਲ ਹਾਈਵੇ ਜਾਮ ਕਰਨ ਲਈ ਅੱਜ ਸਵੇਰੇ 9 ਵਜੇ ਦਾ ਸਮਾਂ ਤੈਅ ਕੀਤਾ ਗਿਆ ਸੀ।
ਇਹ ਵੀ ਪੜ੍ਹੋ- 'ਗਲ਼ੀ' ਦੀ ਲੜਾਈ ਨੇ ਨਿਗਲ਼ ਲਿਆ ਨੌਜਵਾਨ, ਰੋਲ਼ ਸੁੱਟਿਆ ਹੱਸਦਾ-ਵੱਸਦਾ ਪਰਿਵਾਰ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਧਰਨਾ ਦੇਣ ਦੇ ਐਲਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਥਾਣਾ ਭੋਗਪੁਰ ਨਾਲ ਸੰਬੰਧਤ ਲਗਭਗ 5 ਵਲਮੀਕ ਭਾਈਚਾਰੇ ਦੇ ਆਗੂਆਂ ਨੂੰ ਪੁਲਸ ਵੱਲੋਂ ਨਜ਼ਰਬੰਦ ਕਰ ਲਿਆ ਗਿਆ ਹੈ। ਕੁੱਲ 7 ਆਗੂਆਂ ਨੂੰ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਹੈ ਅਤੇ ਘਰਾਂ ਦੇ ਬਾਹਰ ਭਾਰੀ ਪੁਲਸ ਫੋਰਸ ਤੈਨਾਤ ਕੀਤੀ ਗਈ ਹੈ।
ਭੋਗਪੁਰ ਵਿਚ ਪੁਲਸ ਵੱਲੋਂ ਅਹਿਤਿਆਤਨ ਵੱਡੀ ਗਿਣਤੀ ਵਿੱਚ ਫੋਰਸ ਤਾਇਨਾਤ ਕੀਤੀ ਗਈ ਹੈ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਖ਼ਬਰ ਲਿਖੇ ਜਾਣ ਤੱਕ ਪ੍ਰਦਰਸ਼ਨਕਾਰੀਆਂ ਵੱਲੋਂ ਕੋਈ ਪ੍ਰਤੀਕ੍ਰਿਆ ਸਾਹਮਣੇ ਨਹੀਂ ਆਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e