ਸਿਆਸਤ ''ਚ ਆਉਣਗੇ ਮਨਕੀਰਤ ਔਲਖ! ''ਆਪ'' ਜਾਂ ਭਾਜਪਾ ਕੌਣ ਕਰ ਰਿਹੈ ਅਪਰੋਚ

Tuesday, Sep 23, 2025 - 03:09 PM (IST)

ਸਿਆਸਤ ''ਚ ਆਉਣਗੇ ਮਨਕੀਰਤ ਔਲਖ! ''ਆਪ'' ਜਾਂ ਭਾਜਪਾ ਕੌਣ ਕਰ ਰਿਹੈ ਅਪਰੋਚ

ਚੰਡੀਗੜ੍ਹ- ਪੰਜਾਬ 'ਚ ਆਏ ਹੜ੍ਹਾਂ ਦੌਰਾਨ ਲੋੜਵੰਦਾਂ ਦੀ ਨਿੱਜੀ ਤੌਰ 'ਤੇ ਮਦਦ ਕਰਕੇ ਚਰਚਾ 'ਚ ਆਏ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਸੇਵਾ ਭਾਵਨਾ ਦੀ ਜਿੱਥੇ ਵੱਡੇ ਪੱਧਰ 'ਤੇ ਤਾਰੀਫ਼ ਹੋ ਰਹੀ ਹੈ, ਉੱਥੇ ਹੀ ਉਨ੍ਹਾਂ ਦੇ ਸਿਆਸਤ 'ਚ ਆਉਣ ਬਾਰੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। 'ਜਗਬਾਣੀ' ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ, ਮਨਕੀਰਤ ਔਲਖ ਨੇ ਇਨ੍ਹਾਂ ਅਫ਼ਵਾਹਾਂ 'ਤੇ ਪੂਰੀ ਤਰ੍ਹਾਂ ਰੋਕ ਲਾਉਂਦਿਆਂ ਭਵਿੱਖ 'ਚ ਸਿਆਸਤ 'ਚ ਉਤਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਸਿਆਸਤ 'ਚ ਆਉਣ ਤੋਂ ਸਿੱਧਾ ਇਨਕਾਰ

ਮਨਕੀਰਤ ਔਲਖ ਨੂੰ ਸਭ ਤੋਂ ਅਹਿਮ ਸਵਾਲ ਪੁੱਛਿਆ ਗਿਆ ਕਿ ਕੀ ਉਹ ਸਿਆਸਤ ਜੁਆਇਨ ਕਰਨਗੇ ਜਾਂ ਕੀ ਉਨ੍ਹਾਂ ਦੇ ਪਿੱਛੇ ਭਾਜਪਾ (BJP) ਜਾਂ ਆਮ ਆਦਮੀ ਪਾਰਟੀ (AAP) ਵਰਗੀ ਕਿਸੇ ਪਾਰਟੀ ਦਾ ਕੋਈ ਲੀਡਰ ਹੈ। ਇਸ ਦਾ ਜਵਾਬ ਦਿੰਦਿਆਂ ਔਲਖ ਨੇ ਸਪੱਸ਼ਟ ਕੀਤਾ,"ਨਹੀਂ ਐਵੇਂ ਨ੍ਹੀਂ ਆਪਾਂ ਰੱਬ ਨੂੰ ਜਾਣ ਦੇਣੀ ਆ।" ਉਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਇਕ ਆਰਟਿਸਟ ਹਨ ਅਤੇ ਉਹ ਸਾਰੀ ਉਮਰ ਆਰਟਿਸਟ ਹੀ ਰਹਿਣਾ ਚਾਹੁੰਦੇ ਹਨ। ਉਨ੍ਹਾਂ ਦੀ ਇੱਛਾ ਹੈ ਕਿ ਉਹ ਬੁਢਾਪੇ 'ਚ ਵੀ 'ਸੁਪਰ ਡੁਪਰ ਹਿੱਟ' ਗਾਣੇ ਕੱਢਣ।

ਸਿਆਸਤ ਤੋਂ ਦੂਰ ਰਹਿਣ ਦੇ ਵੱਡੇ ਕਾਰਨ

ਮਨਕੀਰਤ ਔਲਖ ਨੇ ਦੱਸਿਆ ਕਿ ਉਨ੍ਹਾਂ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ, ਭਾਵੇਂ ਉਹ BJP ਹੋਵੇ, ਆਮ ਆਦਮੀ ਪਾਰਟੀ ਹੋਵੇ ਜਾਂ ਸੁਖਬੀਰ ਬਾਦਲ ਜਾਂ ਕਾਂਗਰਸ ਹੋਵੇ- ਸਾਰਿਆਂ ਨਾਲ ਪਿਆਰ ਹੈ। ਉਨ੍ਹਾਂ ਨੇ ਅਖਿਲੇਸ਼ ਯਾਦਵ ਜੀ ਦੀ ਪਾਰਟੀ ਨਾਲ ਵੀ ਆਪਣੇ ਪਿਆਰ ਦਾ ਜ਼ਿਕਰ ਕੀਤਾ, ਕਿਉਂਕਿ ਉਹ ਇਕ ਆਰਟਿਸਟ ਹਨ ਅਤੇ ਉਨ੍ਹਾਂ ਦਾ ਆਲ ਓਵਰ ਇੰਡੀਆ ਸਾਰਿਆਂ ਨਾਲ ਪਿਆਰ ਹੈ।

ਸਿਆਸਤ ਤੋਂ ਦੂਰ ਰਹਿਣ ਦਾ ਮੁੱਖ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਜੇ ਉਹ ਚੋਣਾਂ 'ਚ ਆ ਗਏ ਤਾਂ ਉਨ੍ਹਾਂ ਦੇ ਚਾਹੁਣ ਵਾਲੇ ਇੰਨੇ ਨਹੀਂ ਰਹਿਣਗੇ, ਕਿਉਂਕਿ ਉਨ੍ਹਾਂ 'ਤੇ ਇਕ ਪਾਰਟੀ ਦਾ ਅਟੈਕ ਲੱਗ ਜਾਊਗਾ (ਇੱਕ ਪਾਰਟੀ ਦਾ ਟੈਗ ਲੱਗ ਜਾਵੇਗਾ)। ਉਨ੍ਹਾਂ ਦਾ ਮੰਨਣਾ ਹੈ ਕਿ ਰਾਜਨੀਤੀ 'ਚ ਕਈ ਵਾਰ ਅਜਿਹੇ ਕੰਮ ਕਰਨੇ ਪੈਂਦੇ ਹਨ ਜਿਹੜੇ ਮਨੁੱਖ ਨੂੰ ਉਸ ਦੇ ਸੁਭਾਅ ਤੋਂ ਹਟ ਕੇ ਕਰਨੇ ਪੈਂਦੇ ਹਨ ਜਾਂ 'ਮਾੜੇ ਕਰਨੇ ਵੀ ਪੈਂਦੇ ਆ' ਅਤੇ ਉਨ੍ਹਾਂ ਕਿਹਾ ਕਿ "ਸੋ ਮੈਂ ਇਨ੍ਹਾਂ ਚੀਜ਼ਾਂ ਲਈ ਨਹੀਂ ਬਣਿਆ"। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News