ਹਵਾਈ ਫ਼ੌਜ ਦੀ ਸ਼ਾਨ MIG-21 ਹੋਣ ਜਾ ਰਿਹੈ ਰਿਟਾਇਰ, ਕਈ ਵਾਰ ਛੁਡਵਾ ਚੁੱਕੇ ਦੁਸ਼ਮਣਾਂ ਦੇ ਪਸੀਨੇ

Wednesday, Sep 24, 2025 - 01:04 PM (IST)

ਹਵਾਈ ਫ਼ੌਜ ਦੀ ਸ਼ਾਨ MIG-21 ਹੋਣ ਜਾ ਰਿਹੈ ਰਿਟਾਇਰ, ਕਈ ਵਾਰ ਛੁਡਵਾ ਚੁੱਕੇ ਦੁਸ਼ਮਣਾਂ ਦੇ ਪਸੀਨੇ

ਚੰਡੀਗੜ੍ਹ : ਭਾਰਤੀ ਹਵਾਈ ਫ਼ੌਜ ਵਲੋਂ ਮਿਗ-21 ਲੜਾਕੂ ਜਹਾਜ਼ ਨੂੰ ਰਿਟਾਇਰ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਵਾਈ ਫ਼ੌਜ ਮਿਗ-21 ਲੜਾਕੂ ਜਹਾਜ਼ ਦੇ ਆਖ਼ਰੀ ਬੈਚ ਲਈ ਚੰਡੀਗੜ੍ਹ ਹਵਾਈ ਸੈਨਾ ਸਟੇਸ਼ਨ ਵਿਖੇ ਇਕ ਸ਼ਾਨਦਾਰ ਸਮਾਰੋਹ ਕਰਨ ਜਾ ਰਹੀ ਹੈ, ਜਿਸ ਦੀ ਰਿਹਰਸਲ ਅੱਜ ਚੰਡੀਗੜ੍ਹ ਵਿਖੇ ਹੋ ਰਹੀ ਹੈ। ਇਹ ਜਹਾਜ਼ 26 ਸਤੰਬਰ ਨੂੰ ਸੇਵਾਮੁਕਤ ਹੋ ਰਿਹਾ ਹੈ। 6 ਦਹਾਕਿਆਂ ਤੱਕ ਦੇਸ਼ ਦੀ ਹਵਾਈ ਸ਼ਕਤੀ ਨੂੰ ਮਜ਼ਬੂਤ ਕਰਨ ਵਾਲਾ ਮਿਗ-21 ਭਾਰਤ ਦਾ ਪਹਿਲਾ ਸੁਪਰਸੋਨਿਕ ਜੈੱਟ ਹੈ।

ਇਹ ਵੀ ਪੜ੍ਹੋ : 3 ਕਰੋੜ ਪੰਜਾਬੀਆਂ ਨੂੰ 10 ਲੱਖ ਤੱਕ ਮਿਲੇਗਾ ਕੈਸ਼ਲੈੱਸ ਇਲਾਜ, ਪੜ੍ਹੋ ਕਿਵੇਂ ਕਰਵਾਉਣੀ ਹੈ ਰਜਿਸਟ੍ਰੇਸ਼ਨ

ਇਸ ਜਹਾਜ਼ ਨੂੰ ਇਸ ਦੀ ਬੇਮਿਸਾਲ ਸੇਵਾ ਲਈ ਯਾਦ ਕੀਤਾ ਜਾਵੇਗਾ। ਇਹ ਆਵਾਜ਼ ਦੀ ਗਤੀ ਤੋਂ ਵੀ ਤੇਜ਼ ਉੱਡ ਸਕਦਾ ਹੈ। ਦੱਸਣਯੋਗ ਹੈ ਕਿ ਮਿਗ-21 ਨੂੰ 1963 'ਚ ਹਵਾਈ ਫ਼ੌਜ 'ਚ ਸ਼ਾਮਲ ਕੀਤਾ ਗਿਆ ਸੀ। ਇਸ ਜਹਾਜ਼ ਨੇ 1965, 1971, 1999 ਦੀ ਕਾਰਗਿਲ ਜੰਗ, 2019 ਦੀ ਬਾਲਾਕੋਟ ਸਟ੍ਰਾਈਕ ਅਤੇ 2025 'ਚ ਆਪਰੇਸ਼ਨ ਸਿੰਦੂਰ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਇਹ ਵੀ ਪੜ੍ਹੋ : ਪ੍ਰੋਫੈਸਰ ਦੇ ਬੈੱਡਰੂਮ 'ਚੋਂ ਨਿਕਲਿਆ ਸੱਪ, ਪਰਿਵਾਰ ਦੇ ਛੁੱਟੇ ਪਸੀਨੇ ਤੇ ਫਿਰ...

ਹੁਣ ਸਮੇਂ ਦੇ ਨਾਲ-ਨਾਲ ਮਿਗ-21 ਪੁਰਾਣਾ ਹੋ ਗਿਆ। ਇਸ ਜਹਾਜ਼ ਦੀ ਸੇਵਾਮੁਕਤੀ ਬਹੁਤ ਹੀ ਭਾਵਨਾਤਮਕ ਪਲ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਹਵਾਈ ਫ਼ੌਜ ਦੇ ਸਾਰੇ ਸੀਨੀਅਰ ਅਧਿਕਾਰੀ ਚੰਡੀਗੜ੍ਹ 'ਚ ਹੋਣ ਵਾਲੇ ਵਿਦਾਇਗੀ ਸਮਾਰੋਹ 'ਚ ਹਿੱਸਾ ਲੈਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News