ਪੰਜਾਬ ਵਾਸੀ ਥੋੜ੍ਹਾ ਸੰਭਲ ਕੇ! ਮੰਡ ਖੇਤਰ ਦੇ ਪਿੰਡਾਂ 'ਚ ਮੰਡਰਾ ਰਿਹੈ ਅਜੇ ਵੀ ਖ਼ਤਰਾ, ਮੁਸ਼ਕਿਲ 'ਚ ਪਏ ਕਿਸਾਨ
Thursday, Sep 25, 2025 - 04:03 PM (IST)

ਸੁਲਤਾਨਪੁਰ ਲੋਧੀ (ਧੀਰ)-ਦਰਿਆ ਬਿਆਸ ਵੱਲੋਂ ’ਚ ਪਾਣੀ ਦਾ ਪੱਧਰ ਵਧਣ ਕਾਰਨ ਮੰਡ ਖੇਤਰ ’ਚ ਆਏ ਹੜ੍ਹ ਕਾਰਨ ਪਿੰਡ ਸਫ਼ਦਲਪੁਰ, ਖਿਜ਼ਰਪੁਰ, ਮੰਡ ਮਿਆਣੀ ਅਤੇ ਹੋਰ ਪਿੰਡਾਂ ’ਚ ਦਾਖ਼ਲ ਪਾਣੀ ਹਾਲੇ ਵੀ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ, ਜਿਸ ਕਾਰਨ ਕਿਸਾਨਾਂ ਵੱਲੋਂ ਬਦਲੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਨਵਾਂ ਆਰਜ਼ੀ ਬੰਨ੍ਹ ਨੂੰ ਬਣਾਉਣ ਲਈ ਦੀ ਕੋਸ਼ਿਸ਼ ਵੀ ਅੱਜ ਸਫ਼ਲ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! NRI ਤੇ ਕੇਅਰ ਟੇਕਰ ਔਰਤ ਦਾ ਬੇਰਹਿਮੀ ਨਾਲ ਕਤਲ
ਕਿਸਾਨਾਂ ਨੇ ਕਿਹਾ ਕਿ ਲੱਗਦਾ ਹੈ ਕਿ ਇਸ ਵਾਰ ਕੁਦਰਤ ਵੀ ਸਾਡੇ ਤੋਂ ਢਾਡੀ ਨਾਰਾਜ਼ ਹੈ। ਦਰਿਆ ਬਿਆਸ ਦਾ ਪੱਧਰ ਆਪਣੇ ਪਹਿਲੇ ਵਾਲੇ ਸਥਾਨ ’ਤੇ ਪਹੁੰਚਣ ਦੇ ਬਾਵਜੂਦ ਵੀ ਸਾਡੇ ਖੇਤਾਂ ’ਚੋਂ ਪਾਣੀ ਨਹੀਂ ਨਿਕਲ ਰਿਹਾ ਸੀ, ਜਿਸ ਲਈ ਅਸੀਂ ਨਵੀਂ ਫ਼ਸਲ ਬੀਜਣ ਤੋਂ ਅਸਮਰਥ ਸਨ। ਉਨ੍ਹਾਂ ਕਿਹਾ ਕਿ ਇਸ ਕਾਰਨ ਪਿੰਡ ਵਾਸੀਆਂ ਵੱਲੋਂ ਪੋਕ ਮਸ਼ੀਨ ਮੰਗਵਾਈ ਗਈ ਤਾਂ ਕਿ ਪਾਣੀ ਦੇ ਨਵੇਂ ਬਦਲੇ ਰੁੱਖ ਨੂੰ ਆਰਜ਼ੀ ਬੰਨ੍ਹ ਲਾ ਕੇ ਰੋਕ ਕੇ ਖੇਤਾਂ ’ਚੋਂ ਜਮ੍ਹਾਂ ਪਾਣੀ ਨੂੰ ਬਾਹਰ ਕੱਢਿਆ ਜਾਵੇ। ਫਿਰ ਖੇਤਾਂ ’ਚ ਇਕੱਠੀ ਹੋਈ ਰੇਤਾ ਅਤੇ ਮਿੱਟੀ ਨੂੰ ਹਟਾ ਕੇ ਦੋਬਾਰਾ ਖੇਤਾਂ ਨੂੰ ਵਾਹ ਕੇ ਉਸ ਨੂੰ ਕਣਕ ਦੀ ਫ਼ਸਲ ਲਈ ਤਿਆਰ ਕੀਤਾ ਜਾਵੇ। ਇਸ ਸਬੰਧੀ ਜਦੋਂ ਪੋਕ ਮਸ਼ੀਨ ਨੂੰ ਪਾਣੀ ਵਿਚ ਉਤਾਰਿਆ ਗਿਆ ਤਾਂ ਪਾਣੀ ਜ਼ਿਆਦਾ ਡੂੰਘਾ ਅਤੇ ਉਸ ਵਿਚ ਇਕੱਠੀ ਹੋਈ ਦਲਦਲ ਅਤੇ ਰੇਤਾ ਕਾਰਨ ਪੋਕ ਮਸ਼ੀਨ ਪਾਣੀ ਵਿਚ ਡੁੱਬ ਗਈ, ਜਿਸ ਨੂੰ ਹੁਣ ਬਾਹਰ ਕੱਢਣ ਲਈ ਬਹੁਤ ਮਸ਼ੱਕਤ ਕਰਨੀ ਪੈ ਰਹੀ ਹੈ। ਕਿਸਾਨ ਆਗੂ ਮੰਡ ਨੇ ਦੱਸਿਆ ਕਿ ਬੀਤੇ ਦਿਨੀ 'ਜਗ ਬਾਣੀ' ਵਿਚ ਛਪੀ ਹੋਈ ਖ਼ਬਰ ਅਤੇ ਹੋਰ ਸਾਧਨਾਂ ਰਾਹੀਂ ਸੰਗਤਾਂ ਨੂੰ ਕੀਤੀ ਅਪੀਲ ’ਤੇ ਬੀਤੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਆ ਕੇ ਸਾਥ ਦਿੱਤਾ ਤਾਂ ਕਿ ਉਨ੍ਹਾਂ ਖੇਤਾਂ ਵਿਚੋਂ ਵੀ ਪਾਣੀ ਨੂੰ ਬਾਹਰ ਮੋੜਿਆ ਜਾਵੇ। ਪਾਣੀ ਦਾ ਪੱਧਰ ਪਹਿਲੇ ਵਾਲੀ ਜਗ੍ਹਾ ’ਤੇ ਪਹੁੰਚਣ ਦੇ ਬਾਵਜੂਦ ਪਤਾ ਨਹੀਂ ਸਾਡੇ ਖੇਤਾਂ ਵਿਚੋਂ ਪਾਣੀ ਕਿਉਂ ਨਹੀਂ ਬਾਹਰ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦਰਿਆ ਵੱਲੋਂ ਬਦਲੇ ਮੂੰਹ ਕਾਰਨ ਮਾਲਕੀ ਜ਼ਮੀਨਾਂ ਵਿਚ ਪਾਣੀ ਤੇਜ਼ੀ ਨਾਲ ਵਹਿ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਤਾਜ਼ਾ ਅਪਡੇਟ, 29 ਸਤੰਬਰ ਤੱਕ ਹੋਈ ਵੱਡੀ ਭਵਿੱਖਬਾਣੀ, 24 ਘੰਟਿਆਂ 'ਚ ਮਾਨਸੂਨ...
ਸਮੱਸਿਆ ਸਰਕਾਰ ਤਕ ਪਹੁੰਚਾਉਣ ਲਈ ਹੜ੍ਹ ਪੀੜਤਾਂ ਨੇ 'ਜਗ ਬਾਣੀ' ਦਾ ਕੀਤਾ ਧੰਨਵਾਦ
ਇਸ ਦੌਰਾਨ ਹੜ੍ਹ ਪੀੜਤ ਮੰਡ ਨਿਵਾਸੀਆਂ ਤੇ ਕਿਸਾਨਾਂ ਨੇ ਕਿਹਾ ਕਿ ਉਹ ਵਿਸ਼ੇਸ਼ ਤੌਰ ’ਤੇ 'ਜਗ ਬਾਣੀ' ਸਮੂਹ ਦਾ ਬਹੁਤ ਹੀ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਇਸ ਵੱਡੀ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਠਾਇਆ ਤੇ ਸਾਡੇ ਦੁੱਖ-ਦਰਦ ਦੀ ਆਵਾਜ਼ ਸਰਕਾਰਾਂ ਅਤੇ ਦੇਸ਼-ਵਿਦੇਸ਼ ’ਚ ਬੈਠੇ ਲੋਕਾਂ ਤੱਕ ਪਹੁੰਚਾਈ। ਕਿਸਾਨ ਆਗੂ ਅਮਰ ਸਿੰਘ ਮੰਡ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਕੁਝ ਪਿੰਡਾਂ ਨੂੰ ਬਿਆਸ ਦਰਿਆ ਤੇ ਸਤਲੁਜ ਦਰਿਆ ਦੀ ਹਰ ਸਾਲ ਦੋਹਰੀ ਮਾਰ ਪੈਂਦੀ ਹੈ ਪਰ ਅਜ ਤਕ ਸਾਡੀ ਇਸ ਸਮੱਸਿਆ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। 'ਜਗ ਬਾਣੀ' ਵੱਲੋਂ ਹੜ੍ਹਾਂ ਤੋਂ 15 ਦਿਨ ਪਹਿਲਾਂ ਹੀ ਸਰਕਾਰ ਤੇ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਗਿਆ ਸੀ ਕਿ ਪਹਾੜੀ ਖੇਤਰਾਂ ’ਚ ਲਗਾਤਾਰ ਮੀਂਹ ਪੈ ਰਹੇ ਹਨ, ਪੰਜਾਬ ਨੂੰ ਨੁਕਸਾਨ ਪੁੱਜ ਸਕਦਾ ਹੈ, ਇਸ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਪਰ ਕਿਸੇ ਨੇ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਸਿੱਟੇ ਵਜੋਂ ਹਾਲੇ ਤਕ ਵੀ ਅਸੀਂ ਨਤੀਜਾ ਭੁਗਤ ਰਹੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਹੜ੍ਹ ਕਾਰਨ ਸਾਰਾ ਕੁਝ ਤਬਾਹ ਹੋ ਗਿਆ ਫਿਰ ਸਰਕਾਰਾਂ ਜਾਗ ਪਈਆਂ। ਫਿਰ ਸਿਆਸੀ ਪਾਰਟੀਆਂ ਦੇ ਲੀਡਰ ਅਤੇ ਆਗੂ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਨੇ ਵਾਹ-ਵਾਹ ਖੱਟਣ ਲਈ ਕੋਈ ਮੌਕਾ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਸੰਤਾਂ-ਮਹਾਪੁਰਸ਼ਾਂ, ਸਮਾਜ ਸੇਵੀਆਂ, ਪੰਜਾਬੀ ਕਲਾਕਾਰਾਂ, ਅਦਾਕਾਰਾਂ ਅਤੇ ਧਾਰਮਿਕ ਨੇਤਾਵਾਂ ਨੇ ਹੜ੍ਹ ਪੀੜਤਾਂ ਦੀ ਵਧ-ਚੜ੍ਹ ਕੇ ਮਦਦ ਕੀਤੀ ਹੈ, ਜੋ ਹਾਲੇ ਵੀ ਕਰ ਰਹੇ ਹਨ, ਜਿਨ੍ਹਾਂ ਦਾ ਦੇਣਾ ਉਹ ਜ਼ਿੰਦਗੀ ਭਰ ਚੁਕਾ ਨਹੀਂ ਸਕਦੇ।
ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦਾ ਨਾਮੀ ਜਿਊਲਰ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਆਗੂ ਅਮਰ ਸਿੰਘ ਮੰਡ ਨੇ ਕਿਹਾ ਕਿ ਹੁਣ ਕਿਸਾਨ ਹੀ ਆਪ-ਮੁਹਾਰੇ ਹੋ ਕੇ ਇਸ ਦੇ ਆਲੇ-ਦੁਆਲੇ ਮਿੱਟੀ ਦੇ ਬੋਰਿਆਂ ਨਾਲ ਵੱਟ ਬਣਾ ਰਹੇ ਹਨ ਤਾਂ ਕਿ ਪਾਣੀ ਦਾ ਪੱਧਰ ਘੱਟ ਸਕੇ ਤੇ ਫਿਰ ਪੋਕ ਮਸ਼ੀਨ ਨੂੰ ਬਾਹਰ ਕੱਢਿਆ ਜਾ ਸਕੇ। ਕਿਸਾਨ ਅਮਰ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਫ਼ੌਜੀ, ਨਾਇਬ ਸਿੰਘ ਆਦਿ ਨੇ ਕਿਹਾ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਡੀ ਸੋਧ ਲੈਣ ਲਈ ਪਹੁੰਚਿਆ ਹੈ ਅਤੇ ਨਾ ਹੀ ਕੋਈ ਮਦਦ ਕੀਤੀ ਹੈ।
ਇਹ ਵੀ ਪੜ੍ਹੋ: ਜਲੰਧਰ ਰੋਡ 'ਤੇ ਗੱਦਿਆਂ ਵਾਲੀ ਫੈਕਟਰੀ 'ਚ ਲੱਗੀ ਭਿਆਨਕ ਅੱਗ, ਅੰਦਰ ਮੌਜੂਦ ਸੀ ਕਰਮਚਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8