ਹੋ ਜਾਓ ਸਾਵਧਾਨ! ਪੰਜਾਬ ''ਚ ਇਨ੍ਹਾਂ ਬਿਜਲੀ ਖ਼ਪਤਕਾਰਾਂ ''ਤੇ ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
Sunday, Sep 28, 2025 - 10:59 AM (IST)

ਜਲੰਧਰ (ਪੁਨੀਤ)–ਘਰੇਲੂ ਖ਼ਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਕਾਰਨ ਕਈ ਖ਼ਪਤਕਾਰ ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਕਰ ਰਹੇ ਹਨ, ਜੋਕਿ ਨਿਯਮਾਂ ਦੇ ਖ਼ਿਲਾਫ਼ ਹੈ। ਅਜਿਹੇ ਕੇਸਾਂ ਨੂੰ ਫੜਦੇ ਹੋਏ ਵਿਭਾਗ ਵੱਲੋਂ ਜੁਰਮਾਨਾ ਲਾਇਆ ਜਾ ਰਿਹਾ ਹੈ। ਇਸੇ ਸਿਲਸਿਲੇ ਵਿਚ ਸ਼ਨੀਵਾਰ ਪਾਵਰਕਾਮ ਵੱਲੋਂ 1800 ਤੋਂ ਵੱਧ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕਰਵਾਈ ਗਈ, ਜਿਸ ਵਿਚ ਬਿਜਲੀ ਚੋਰੀ ਦੇ 10, ਜਦਕਿ ਬਿਜਲੀ ਦੀ ਗਲਤ ਢੰਗ ਨਾਲ ਵਰਤੋਂ ਅਤੇ ਲੋਡ ਸਬੰਧੀ 51 ਕੇਸ ਸਾਹਮਣੇ ਆਏ ਹਨ। ਸਬੰਧਤ ਖ਼ਪਤਕਾਰਾਂ ’ਤੇ ਕੁੱਲ੍ਹ 8.21 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ।
ਇਹ ਵੀ ਪੜ੍ਹੋ: Punjab: ਹੈਂ! ਪੋਤਾ ਹੋਣ 'ਤੇ ਨੱਚਦੀ ਦਾਦੀ ਵੀ ਬਣ ਗਈ ਮਾਂ, ਹੱਕਾ-ਬੱਕਾ ਰਹਿ ਗਿਆ ਪੂਰਾ ਪਰਿਵਾਰ
ਪਾਵਰਕਾਮ ਨਾਰਥ ਜ਼ੋਨ ਦੇ ਚੀਫ਼ ਇੰਜੀ. ਦੇਸਰਾਜ ਬਾਂਗਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਿਪਟੀ ਚੀਫ਼ ਗੁਲਸ਼ਨ ਚੁਟਾਨੀ ਵੱਲੋਂ ਸਰਕਲ ਦੀਆਂ ਸਾਰੀਆਂ ਡਿਵੀਜ਼ਨਾਂ ਨੂੰ ਚੈਕਿੰਗ ਦੇ ਹੁਕਮ ਦਿੱਤੇ ਗਏ। ਇਸੇ ਸਿਲਸਿਲੇ ਵਿਚ ਮਾਡਲ ਟਾਊਨ ਡਿਵੀਜ਼ਨ ਵੱਲੋਂ 343 ਕੁਨੈਕਸ਼ਨਾਂ ਦੀ ਜਾਂਚ ਵਿਚ ਸਿੱਧੀ ਬਿਜਲੀ ਚੋਰੀ ਦੇ 7, ਜਦਕਿ ਗਲਤ ਵਰਤੋਂ ਦੇ 2 ਕੇਸ ਫੜੇ ਗਏ ਹਨ। ਐਕਸੀਅਨ ਜਸਪਾਲ ਸਿੰਘ ਪਾਲ ਦੀ ਪ੍ਰਧਾਨਗੀ ਵਿਚ ਹੋਈ ਚੈਕਿੰਗ ਦੌਰਾਨ ਕੁੱਲ੍ਹ 9 ਖ਼ਪਤਕਾਰਾਂ ਨੂੰ 5.85 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਹੈ।
ਜਲੰਧਰ ਸਰਕਲ ਅਧੀਨ ਆਉਂਦੀ ਫਗਵਾੜਾ ਡਿਵੀਜ਼ਨ ਦੇ ਐਕਸੀਅਨ ਹਰਦੀਪ ਕੁਮਾਰ ਦੀ ਪ੍ਰਧਾਨਗੀ ਵਿਚ ਟੀਮਾਂ ਵੱਲੋਂ 245 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਅਤੇ 8 ਕੁਨੈਕਸ਼ਨਾਂ ਨੂੰ 1.41 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ। ਇਸੇ ਤਰ੍ਹਾਂ ਨਾਲ ਕੈਂਟ ਡਵੀਜ਼ਨ ਵੱਲੋਂ 93 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ। ਉਥੇ ਹੀ, ਵੈਸਟ ਡਵੀਜ਼ਨ ਵੱਲੋਂ 202, ਜਦਕਿ ਈਸਟ ਡਵੀਜ਼ਨ ਵੱਲੋਂ 750 ਕੁਨੈਕਸ਼ਨਾਂ ਦੀ ਜਾਂਚ ਕਰਵਾਈ ਗਈ। ਉਥੇ ਹੀ ਚੈਕਿੰਗ ਦੌਰਾਨ ਦੇਖਣ ਵਿਚ ਆਇਆ ਕਿ ਕਈ ਖਪਤਕਾਰਾਂ ਦੇ ਇਥੇ 30 ਸਾਲ ਪੁਰਾਣੇ ਮੀਟਰ ਚੱਲ ਰਹੇ ਹਨ। ਉਕਤ ਮੀਟਰਾਂ ਨੂੰ ਰੋਕਣਾ ਬੇਹੱਦ ਆਸਾਨ ਹੈ। ਬਿਜ਼ਨੈੱਸ ਕਾਰਡ ਪਾ ਕੇ ਜਾਂ ਚੁੰਬਕ ਲਾ ਕੇ ਮੀਟਰ ਨੂੰ ਰੋਕਿਆ ਜਾ ਸਕਦਾ ਹੈ। ਵਿਭਾਗ ਵੱਲੋਂ ਪੁਰਾਣੇ ਮੀਟਰ ਹਟਾ ਕੇ ਨਵੇਂ ਮੀਟਰ ਲਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੈਟਿੰਗ ਕਾਰਨ ਕਈ ਇਲਾਕਿਆਂ ਵਿਚ ਪੁਰਾਣੇ ਮੀਟਰਾਂ ਨੂੰ ਅਜੇ ਤਕ ਹਟਾਇਆ ਨਹੀਂ ਗਿਆ। ਖਾਸ ਤੌਰ ’ਤੇ ਲੇਬਰ ਦੇ ਕੁਆਰਟਰਾਂ ਅਤੇ ਸੈਟਿੰਗ ਵਾਲੇ ਇਲਾਕਿਆਂ ਵਿਚੋਂ ਪੁਰਾਣੇ ਮੀਟਰ ਨਹੀਂ ਹਟਾਏ ਗਏ। ਵਿਭਾਗ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ ਕਿਉਂਕਿ ਅਜਿਹੇ ਮੀਟਰਾਂ ਜ਼ਰੀਏ ਵੱਡੇ ਪੱਧਰ ’ਤੇ ਬਿਜਲੀ ਚੋਰੀ ਹੁੰਦੀ ਹੈ। ਜਿੱਥੇ ਲੇਬਰ ਦੇ ਕੁਆਰਟਰਾਂ ਵਿਚ ਅਜਿਹੇ ਮੀਟਰ ਲੱਗੇ ਹੋਏ ਹਨ, ਉਥੇ ਬਿਜਲੀ ਚੋਰੀ ਦੇ ਮਾਮਲੇ ਆਸਾਨੀ ਨਾਲ ਫੜੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਸ਼ਰਮਸਾਰ ਪੰਜਾਬ! ਧਾਰਮਿਕ ਸਥਾਨ ਤੋਂ ਵਾਪਸ ਆਉਂਦੀ ਕੁੜੀ ਦੀ ਮੁੰਡੇ ਨੇ ਰੋਲ੍ਹੀ ਪੱਤ, ਇੰਝ ਖੁੱਲ੍ਹਿਆ ਭੇਤ
ਪੁਰਾਣਾ ਮੀਟਰ ਮਿਲਣ ’ਤੇ ਤੁਰੰਤ ਹੋਵੇਗਾ ਤਬਾਦਲਾ : ਇੰਜੀ. ਬਾਂਗਰ
ਪੁਰਾਣੇ ਮੀਟਰ ਮਿਲਣ ਦੇ ਸਬੰਧ ਵਿਚ ਚੀਫ਼ ਇੰਜੀ. ਦੇਸਰਾਜ ਬਾਂਗਰ ਨੇ ਕਿਹਾ ਕਿ ਜਿਸ ਸਬ-ਡਿਵੀਜ਼ਨ ਵਿਚ ਪੁਰਾਣਾ ਮੀਟਰ ਮਿਲਦਾ ਹੈ, ਉਸ ਦੇ ਸਬੰਧਤ ਅਧਿਕਾਰੀ ਖ਼ਿਲਾਫ਼ ਤੁਰੰਤ ਵਿਭਾਗੀ ਐਕਸ਼ਨ ਲਿਆ ਜਾਵੇਗਾ ਅਤੇ ਤਬਾਦਲੇ ਵਰਗੇ ਸਖ਼ਤ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਲਈ ਹੁਕਮ ਜਾਰੀ ਕਰਦੇ ਹੋਏ ਹਰੇਕ ਮੀਟਰ ਦੀ ਜਾਂਚ ਕਰਵਾਈ ਜਾਵੇਗੀ ਅਤੇ ਮੁਲਜ਼ਮਾਂ ’ਤੇ ਬਣਦੀ ਕਾਰਵਾਈ ਹੋਵੇਗੀ।
ਪੁਰਾਣੇ ਮੀਟਰ/ਚੋਰੀ ਸਬੰਧੀ ਕਰੋ ਸ਼ਿਕਾਇਤ : ਇੰਜੀ. ਚੁਟਾਨੀ
ਉਥੇ ਹੀ, ਡਿਪਟੀ ਚੀਫ ਇੰਜੀਨੀਅਰ ਅਤੇ ਸਰਕਲ ਹੈੱਡ ਇੰਜੀ. ਗੁਲਸ਼ਨ ਚੁਟਾਨੀ ਨੇ ਕਿਹਾ ਕਿ ਜੇਕਰ ਕਿਸੇ ਇਲਾਕੇ ਵਿਚ ਪੁਰਾਣਾ ਮੀਟਰ ਲੱਗਾ ਹੈ ਤਾਂ ਉਸ ਬਾਰੇ ਵਿਭਾਗ ਨੂੰ ਸੂਚਿਤ ਕਰੋ ਤਾਂ ਕਿ ਬਿਜਲੀ ਚੋਰੀ ਵਰਗੇ ਜੁਰਮ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਹਰੇਕ ਡਿਵੀਜ਼ਨ ਦੇ ਐਕਸੀਅਨ ਨਾਲ ਮੀਟਿੰਗ ਕਰ ਕੇ ਇਸ ਦਾ ਪੱਕਾ ਹੱਲ ਯਕੀਨੀ ਬਣਾਉਣਗੇ।
ਇਹ ਵੀ ਪੜ੍ਹੋ: ਫਰਸ਼ ਤੋਂ ਅਰਸ਼ ’ਤੇ ਪਹੁੰਚਿਆ ਰੈਣਕ ਬਾਜ਼ਾਰ ਦਾ ਰੈਡੀਮੇਡ ਕੱਪੜਾ ਵਪਾਰੀ, ਕਾਰਾ ਜਾਣ ਤੁਸੀਂ ਵੀ ਕਰੋਗੇ ਤੌਬਾ-ਤੌਬਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8