BSNL ਨੇ ਵਧਾਈ ਇਸ ਪੇਸ਼ਕਸ਼ ਦੀ ਮਿਆਦ, ਗੱਲ ਕਰਨ ’ਤੇ ਮਿਲੇਗਾ 50 ਰੁਪਏ ਦਾ ਕੈਸ਼ਬੈਕ

06/25/2020 4:27:53 PM

ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਗਾਹਕਾਂ ਲਈ ਖ਼ੁਸ਼ਖ਼ਬਰੀ ਹੈ। ਕੰਪਨੀ ਨੇ ਆਪਣੇ BSNL ‘5 pe 6’ ਪੇਸ਼ਕਸ਼ ਦੀ ਮਿਆਦ ਵਧਾ ਦਿੱਤੀ ਹੈ। ਹੁਣ ਇਸ ਪੇਸ਼ਕਸ਼ ਦਾ ਫਾਇਦਾ 30 ਜੂਨ ਤਕ ਲਿਆ ਜਾ ਸਕਦਾ ਹੈ। ਕੰਪਨੀ ਦੀ ਇਹ ਪੇਸ਼ਕਸ਼ ਗਾਹਕਾਂ ਨੂੰ 5 ਮਿੰਟ ਦੀ ਕਾਲ ਦੇ ਬਦਲੇ 6 ਪੈਸੇ ਦਾ ਕੈਸ਼ਬੈਕ ਦਿੰਦੀ ਹੈ। ਇਹ ਕਾਲ ਮੋਬਾਇਲ ਦੇ ਨਾਲ ਹੀ ਲੈਂਡਲਾਈਨ ਤੋਂ ਵੀ ਕੀਤੀ ਜਾ ਸਕਦੀ ਹੈ। ਇਸ ਪੇਸ਼ਕਸ਼ ਨਾਲ ਗਾਹਕਾਂ ਨੂੰ ਹਰ ਮਹੀਨੇ 50 ਰੁਪਏ ਤਕ ਦਾ ਫਾਇਦਾ ਹੁੰਦਾ ਹੈ। 

30 ਮਈ ਨੂੰ ਖ਼ਤਮ ਹੋਣ ਵਾਲੀ ਸੀ ਪੇਸ਼ਕਸ਼
ਕੰਪਨੀ ਨੇ ਇਸ ਪੇਸ਼ਕਸ਼ ਦੀ ਮਿਆਦ ਨੂੰ ਵਧਾਉਣ ਦੀ ਜਾਣਕਾਰੀ ਇਸ ਮਹੀਨੇ ਦੀ ਸ਼ੁਰੂਆਤ ’ਚ ਦਿੱਤੀ ਸੀ। ਪਹਿਲਾਂ ਇਹ ਪੇਸ਼ਕਸ਼ 30 ਮਈ ਨੂੰ ਖ਼ਤਮ ਹੋਣ ਵਾਲੀ ਸੀ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕੰਪਨੀ ਨੇ ਇਸ ਪੇਸ਼ਕਸ਼ ਦੀ ਮਿਆਦ ਵਧਾਈ ਹੋਵੇ। ਇਸ ਤੋਂ ਪਹਿਲਾਂ ਕੰਪਨੀ ਇਸ ਪੇਸ਼ਕਸ਼ ਨੂੰ ਦਸੰਬਰ 2019 ’ਚ ਖ਼ਤਮ ਕਰਨ ਵੀਲੀ ਸੀ ਪਰ 6 ਮਹੀਨਿਆਂ ਬਾਅਦ ਵੀ ਇਹ ਪੇਸ਼ਕਸ਼ ਗਾਹਕਾਂ ਲਈ ਉਪਲੱਬਧ ਹੈ। 

ਕੀ ਹੈ ਇਹ ਪੇਸ਼ਕਸ਼
ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਇਸ ਪੇਸ਼ਕਸ਼ ਤਹਿਤ ਗਾਹਕ ਨੂੰ 5 ਮਿੰਟ ਕਾਲ ਕਰਨ ਦੇ ਬਦਲੇ 6 ਪੈਸੇ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ ਪਰ ਇਸ ਵਿਚ ਕੁਝ ਸ਼ਰਤਾਂ ਵੀ ਹਨ। 6 ਪੈਸੇ ਕੈਸ਼ਬੈਕ ਆਫਰ 50 ਰੁਪਏ ਦੀ ਮਿਆਦ ਤਕ ਨਾਲ ਆਉਂਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਗਾਹਕ 6 ਪੈਸੇ ਕੈਸ਼ਬੈਕ ਦੇ ਤੌਰ ’ਤੇ ਹਰ ਮਹੀਨੇ ਜ਼ਿਆਦਾ ਤੋਂ ਜ਼ਿਆਦਾ 50 ਰੁਪਏ ਦਾ ਫਾਇਦਾ ਪਾ ਸਕਦੇ ਹਨ। 

ਇਨ੍ਹਾਂ ਸੇਵਾਵਾਂ ਨਾਲ ਚੁੱਕੇ ਪੇਸ਼ਕਸ਼ ਦਾ ਫਾਇਦਾ
ਇਸ ਪੇਸ਼ਕਸ਼ ਨੂੰ ਵੌਇਸ ਕਾਲ ਜਾਂ ਐੱਸ.ਐੱਮ.ਐੱਸ. ਭੇਜ ਤੇ ਐਕਟਿਵੇਟ ਕਰਵਾਇਆ ਜਾ ਸਕਦਾ ਹੈ। ਇਹ ਪੇਸ਼ਕਸ਼ ਬ੍ਰਾਡਬੈਂਡ, ਬੀ.ਐੱਸ.ਐੱਨ.ਐੱਲ. ਵਾਇਰਲਾਈਨ, FTTH ਕੁਨੈਕਸ਼ਨ ਲਈ ਉਪਲੱਬਧ ਹੈ। ਕੰਪਨੀ ਨੇ ਇਸ ਪੇਸ਼ਕਸ਼ ਨੂੰ ਜਿਓ ਦੇ IUC ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਸੀ। 


Rakesh

Content Editor

Related News