ਬ੍ਰਿਟਿਸ਼ ਬ੍ਰਾਂਡ One-Moto ਨੇ ਲਾਂਚ ਕੀਤਾ ਨਵਾਂ ਇਲੈਕਟ੍ਰਿਕ ਸਕੂਟਰ Electa
Tuesday, Dec 28, 2021 - 06:15 PM (IST)
ਆਟੋ ਡੈਸਕ– ਬ੍ਰਿਟਿਸ਼ ਬ੍ਰਾਂਡ ਵਨ-ਮੋਟੋ ਨੇ ਹਾਲ ਹੀ ’ਚ ਈ.ਵੀ. ਇੰਡੀਆ ਐਕਸਪੋ ’ਚ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਹਾਈ-ਸਪੀਡ ਇਲੈਕਟ੍ਰਿਕ ਸਕੂਟਰ ਇਲੈਕਟਾ ਲਾਂਚ ਕੀਤਾ ਹੈ। ਜਿਸਦੀ ਕੀਮਤ ਕਰੀਬ 2 ਲੱਖ ਰੁਪਏ ਹੋਵੇਗੀ। ਇਹ ਸਕੂਟਰ ਕੰਪਨੀ ਦੁਆਰਾ ਪੇਸ਼ ਕੀਤਾ ਗਿਆ ਤੀਜਾ ਮਾਡਲ ਹੈ ਅਤੇ ਇਹ ਸਕੂਟਰ ਕੰਪਨੀ ਦੀ ਇਕ ਪ੍ਰੀਮੀਅਮ ਪੇਸ਼ਕਸ਼ ਵੀ ਹੈ।
ਨਵਾਂ ਇਲੈਕਟਾ ਈ-ਸਕੂਟਰ 6 ਰੰਗਾਂ- ਮੈਟ ਬਲੈਕ, ਸ਼ਾਇਨੀ ਬਲੈਕ, ਰੈੱਡ ਅਤੇ ਗ੍ਰੇਅ ’ਚ ਉਪਲੱਬਧ ਹੋਵੇਗਾ। ਇਸ ਦੇ ਨਾਲ ਕੰਪਨੀ ਦੁਆਰਾ ਮੋਟਰ, ਕੰਟਰੋਲ ਅਤੇ ਬੈਟਰੀ ’ਤੇ 3 ਸਾਲ ਦੀ ਵਾਰੰਟੀ ਵੀ ਦਿੱਤੀ ਜਾਵੇਗੀ। ਨਵਾਂ ਹਾਈ-ਸਪੀਡ ਈ-ਸਕੂਟਰ ਨੌਜਵਾਨਾਂ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ।
ਇਸਦੀ ਬੈਟਰੀ ਦੀ ਗੱਲ ਕਰੀਏ ਤਾਂ ਇਲੈਕਟਾ ’ਚ 72V ਅਤੇ 45AH, ਲਿਥੀਅਮ-ਆਇਨ ਬੈਟਰੀ ਪੈਕ ਦਿੱਤਾ ਜਾਵੇਗਾ। ਜਿਸ ਨੂੰ 4 ਘੰਟਿਆਂ ’ਚ ਪੂਰਾ ਚਾਰਜ ਕੀਤਾ ਜਾ ਸਕੇਗਾ। ਇਸਤੋਂ ਇਲਾਵਾ ਇਸ ਈ-ਸਕੂਟਰ ਦੀ ਟਾਪ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ ਅਤੇ ਇਸ ਨੂੰ ਇਕ ਵਾਰ ਪੂਰਾ ਚਾਰਜ ਕਰਕੇ 150 ਕਿਲੋਮੀਟਰ ਤਕ ਦੀ ਦੂਰੀ ਤੈਅ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਵਨ-ਮੋਟੋ ਕਾਫੀ ਫੀਚਰਜ਼ ਜਿਵੇਂ- ਜੀਓ ਫੇਸਿੰਗ, ਆਈ.ਓ.ਟੀ., ਬਲੂਟੁੱਥ, ਐਂਡ-ਟੂ-ਐਂਡ ਤਕਨਾਲੋਜੀ ਅਤੇ ‘ਵਨ-ਐਪ’ ਨਾਲ ਲੈਸ ਹੋਵੇਗਾ।
ਲਾਂਚਿੰਗ ਮੌਕੇ ਵਨ-ਮੋਟੋ ਇੰਡੀਆ ਦੇ ਸੀ.ਈ.ਓ. ਸ਼ੁਭੰਕਰ ਚੌਧਰੀ ਨੇ ਕਿਹਾ ਕਿ ਭਾਰਤੀਆਂ ਦੁਆਰਾ EVs ਨੂੰ ਪਹਿਲ ਦਿੱਤੀ ਜਾ ਰਹੀ ਹੈ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਦੁਆਰਾ ਵੀ ਗਾਹਕਾਂ ਨੂੰ ਚੰਗੇ ਅਤੇ ਕੁਆਲਿਟੀ ਪ੍ਰੋਡਕਟਸ ਪ੍ਰੋਵਾਈਡ ਕਰਵਾਉਣਾ ਕੰਪਨੀ ਦਾ ਮੇਟ ਟੀਚਾ ਹੈ।